
ਪ੍ਰਣਬ ਮੁਖਰਜੀ ਹਾਲੇ ਵੀ ਵੈਂਟੀਲੇਟਰ 'ਤੇ
ਨਵੀਂ ਦਿੱਲੀ, 27 ਅਗੱਸਤ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਹਾਲੇ ਵੀ ਡੂੰਘੀ ਕੋਮਾ ਵਿਚ ਅਤੇ ਵੈਂਟੀਲੇਟਰ 'ਤੇ ਹਨ। 84 ਸਾਲਾ ਮੁਖਰਜੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦਸਿਆ ਕਿ ਉਹ ਹੇਮੋਡਾਇਨਾਮਿਕ ਰੂਪ ਵਿਚ ਸਥਿਰ ਹਨ। ਇਸ ਹਾਲਤ ਵਿਚ ਬੀ.ਪੀ., ਦਿਲ ਅਤੇ ਨਾੜੀ ਦੀ ਗਤੀ ਸਥਿਰ ਅਤੇ ਆਮ ਹੁੰਦੇ ਹਨ। ਸਾਬਕਾ ਰਾਸ਼ਟਰਪਤੀ ਨੂੰ 10 ਅਗੱਤਸ ਨੂੰ ਫ਼ੌਜ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ ਅਤੇ ਉਨ੍ਹਾਂ ਦੀ ਬ੍ਰੇਨ ਸਰਜਰੀ ਹੋਈ ਸੀ। ਉਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਵੀ ਹੋਈ ਸੀ। ਬਾਅਦ ਵਿਚ ਉਨ੍ਹਾਂ ਦੇ ਫੇਫੜਿਆਂ ਵਿਚ ਵੀ ਇਨਫ਼ੈਕਸ਼ਨ ਹੋ ਗਈ ਸੀ। ਹਪਸਤਾਲ ਨੇ ਬਿਆਨ ਵਿਚ ਕਿਹਾ, 'ਪ੍ਰਣਬ ਮੁਖਰਜੀ ਹੁਣ ਵੀ ਡੂੰਘੀ ਕੋਮਾ ਵਿਚ ਹਨ ਅਤੇ ਵੈਂਟੀਲੇimageਟਰ 'ਤੇ ਹਨ। ਉਨ੍ਹਾਂ ਦੇ ਫੇਫੜਿਆਂ ਵਿਚ ਲਾਗ ਅਤੇ ਗੁਰਦੇ ਦੀ ਸਮੱਸਿਆ ਦਾ ਇਲਾਜ ਜਾਰੀ ਹੈ।' (ਏਜੰਸੀ)