
ਪੰਜਾਬ : 24 ਘੰਟੇ ਚ ਕੋਰੋਨਾ ਨਾਲ 51 ਹੋਰ ਮੌਤਾਂ, 1555 ਨਵੇਂ ਮਾਮਲੇ ਆਏ
ਚੰਡੀਗੜ੍ਹ, 28 ਅਗੱਸਤ(ਭੁੱਲਰ): ਬੀਤੇ 24 ਘੰਟੇ ਚ ਪੰਜਾਬ ਚ ਕੋਰੋਣਾ ਨਾਲ 51 ਹੋਰ ਮੌਤਾਂ ਹੋਈਆਂ ਤੇ 1555 ਨਵੇਂ ਪਾਜ਼ੇਟਿਵ ਕੇਸ ਆਏ ਹਨ।ਮੌਤਾਂ ਦੀ ਕੁਲ ਗਿਣਤੀ 1307 ਅਤੇ ਕੁਲ ਪਾਜ਼ੇਟਿਵ ਅੰਕੜਾ 49378 ਹੋ ਗਿਆ ਹੈ।ਇਸੇ ਦੌਰਾਨ ਆਲ ਦੋ ਹੋਰ ਕਾਂਗਰਸ ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਤੇ ਕੁਲਬੀਰ ਜੀਰਾ ਦੀ ਰੀਪੋਰਟ ਪਾਜ਼ੇਟਿਵ ਆਈ ਹੈ।ਇਸ ਤਰਾਂ 32 ਵਿਧਾਇਕ ਕੋਰੋਨਾ ਪੀੜਤ ਹੋ ਚੁਕੇ ਹਨ। ਅੰਮ੍ਰਿਤਸਰ 'ਚ ਮੌਤਾਂ ਅੰਕੜਾ ਮੁੜ ਵਧਿਆ ਜਿਥੇ ਅੱਜ 12 ਮੌਤਾਂ ਹੋਈਆਂ।ਲੁਧਿਆਣਾ 'ਚ ਅੱਜ ਇਹ ਅੰਕੜਾ 11 ਰਿਹਾ।ਸਭ ਤੋਂ ਵਧ ਪਾਜ਼ੇਟਿਵ ਮਾਮਲੇ ਅੱਜ ਜਲੰਧਰ 'ਚ 211 ਆਏ ਹਨ। ਲੁਧਿਆਣਾ ਤੇ ਪਟਿਆਲਾ 'ਚ ਇਹ ਅੰਕੜਾ ਅੱਜ 100 -100 ਤੋਂ ਉਪਰ ਹੈ। ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਵੀ 33000 ਤੋਂ ਪਾਰ ਹੋ ਚੁਕੀ ਹੈ।