ਭਾਰਤ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਆ ਸਕਦੈ ਕੋਰੋਨਾ ਟੀਕਾ
Published : Aug 28, 2020, 11:20 pm IST
Updated : Aug 28, 2020, 11:20 pm IST
SHARE ARTICLE
image
image

ਭਾਰਤ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਆ ਸਕਦੈ ਕੋਰੋਨਾ ਟੀਕਾ

ਸੱਭ ਤੋਂ ਪਹਿਲਾਂ ਸਿਹਤ ਕਾਮਿਆਂ ਨੂੰ ਲੱਗੇਗਾ ਟੀਕਾ

ਨਵੀਂ ਦਿੱਲੀ, 28 ਅਗੱਸਤ : ਭਾਰਤੀ ਬਾਜ਼ਾਰ ਵਿਚ 2021 ਦੀ ਸ਼ੁਰੂਆਤ ਵਿਚ ਮਨਜ਼ੂਰਸ਼ੁਦਾ ਕੋਰੋਨਾ ਵਾਇਰਸ ਰੋਕਥਾਮ ਟੀਕਾ ਆ ਜਾਣ ਦੀ ਉਮੀਦ ਵਧ ਰਹੀ ਹੈ। ਸੰਸਾਰ ਪੱਧਰ 'ਤੇ ਚਾਰ ਸੰਭਾਵੀ ਟੀਕੇ ਹਨ ਜਿਨ੍ਹਾਂ ਨੂੰ 2020 ਦੇ ਅੰਤ ਤਕ ਜਾਂ 2021 ਦੀ ਸ਼ੁਰੂਆਤ ਵਿਚ ਪ੍ਰਵਾਨਗੀ ਮਿਲ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚੋਂ ਦੋ ਟੀਕੇ 'ਐਸਟਰਾਜੇਨੇਕਾ ਅਤੇ ਆਕਸਫ਼ੋਰਡ' ਦੇ ਵਾਇਰਲ ਵੈਕਟਰ ਟੀਕੇ  ਅਤੇ ਨੋਵਾਵੈਕਸ ਦੇ ਪ੍ਰੋਟੀਨ ਸਬਯੂਨਿਟ ਟੀਕੇ ਲਈ ਭਾਰਤ ਨਾਲ ਸਮਝੌਤਾ ਹੋਇਆ ਹੈ। ਰੀਪੋਰਟ ਮੁਤਾਬਕ ਇਨ੍ਹਾਂ ਦੋਹਾਂ ਟੀਕਿਆਂ ਲਈ ਸੁਰੱਖਿਆ ਅਤੇ ਰੋਗ ਨਾਲ ਲੜਨ ਦੀ ਤਾਕਤ ਵਧਾਉਣ ਵਿਚ ਪਹਿਲੇ ਅਤੇ ਦੂਜੇ ਗੇੜ ਦੀ ਪਰਖ ਭਰੋਸੇਮੰਦ ਲਗਦੀ ਹੈ। ਭਾਰਤੀ ਕੰਪਨੀ ਬਰਨਸਟੀਨ ਨੇ ਕਿਹਾ ਕਿ ਉਹ ਇਸ ਬਾਬਤ ਆਸਵੰਦ ਹਨ ਕਿ ਭਾਰਤ ਵਿਚ 2021 ਦੀ ਪਹਿਲੀ ਤਿਮਾਹੀ ਵਿਚ ਬਾਜ਼ਾਰ ਵਿਚ ਮਨਜ਼ੂਰਸ਼ੁਦਾ ਟੀਕਾ ਉਪਲਭਧ ਹੋ ਜਾਵੇਗਾ। ਉਸ ਨੇ ਕਿਹਾ ਕਿ ਟੀਕੇ ਦੀ ਕੀਮਤ ਪ੍ਰਤੀ ਖ਼ੁਰਾਕ 225 ਰੁਪਏ ਤੋਂ 550 ਰੁਪਏ ਹੋ ਸਕਦੀ ਹੈ ਅਤੇ ਲਾਗੂ ਕਰਨ ਦੀਆਂ ਮੁਸ਼ਕਲਾਂ ਕਾਰਨ ਸਮੂਹਕ ਪ੍ਰਤੀਰਖਿਆ ਵਿਕਸਤ ਕਰਨ ਵਿਚ ਦੋ ਸਾਲ ਲੱਗ ਸਕਦੇ ਹਨ ਜਿਸ ਦਾ ਕਾਰਨ ਵੱਡੇ ਪੱਧਰ 'ਤੇ ਟੀਕਾਕਰਨ ਦੇ ਮਾਮਲੇ ਵਿਚ ਘੱਟ ਅਨੁਭਵ ਹੋਣਾ ਹੈ। ਵੱਡੇ ਪੱਧਰ 'ਤੇ ਟੀਕਾਕਰਨ ਦੇ ਦੋ ਤਜਰਬੇ ਹਨ-ਇਕ ਪੋਲੀਉ ਰੋਕਥਾਮ ਮੁਹਿੰਮ ਅਤੇ ਦੂਜਾ ਹਾਲੀਆ ਮਿਸ਼ਨ ਇੰਦਰਧਨੁਸ਼। ਕੰਪਨੀ ਨੇ ਕਿਹਾ ਕਿ ਸ਼ੀਤ ਭੰਡਾਰ ਗ੍ਰਹਾਂ ਦੀ ਲੜੀ ਅਤੇ ਕੁਸ਼ਲ ਲੇਬਰ ਦੀ ਕਮੀ ਦੋ ਵੱਡੀਆਂ ਚੁਨੌਤੀਆਂ ਹਨ। ਜੇ ਇਹ ਵੀ ਮੰਨ ਕੇ ਚੱਲੋ ਕਿ ਲਾਗੂ ਕਰਨ ਦੀ ਗਤੀ ਪਹਿਲਾਂ ਦੀ ਤੁਲਨਾ ਵਿਚ ਦੋ ਗੁਣਾਂ ਹੋਵੇਗੀ ਤਾਂ ਵੀ ਸਰਕਾਰੀ ਪ੍ਰੋਗਰਾਮ ਦੇ ਅਮਲ ਵਿਚ ਆਉਣ ਵਿਚ 18 ਤੋਂ 20 ਮਹੀਨੇ ਲੱਗਣਗੇ। ਕਿਹਾ ਜਾ ਰਿਹਾ ਹੈ ਕਿ ਸ਼ੁਰੂ ਵਿਚ ਇਹ ਟੀਕੇ ਸਿਹਤ ਕਾਮਿਆਂ ਅਤੇ 65 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਜਿਵੇਂ ਸੰਵੇਦਨਸ਼ੀਲ ਵਰਗ ਨੂੰ ਲਾਏ ਜਾਣਗੇ। ਫਿਰ ਜ਼ਰੂਰੀ ਸੇਵਾਵਾਂ ਵਿਚ ਲੱਗੇ ਲੋਕਾਂ ਅਤੇ ਗ਼ਰੀਬ ਲੋਕਾਂ ਨੂੰ ਦਿਤੇ ਜਾ ਸਕਦੇ ਹਨ। (ਏਜੰਸੀ)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement