
ਸਤਲੁਜ ਦਰਿਆ ’ਚ 2 ਕਿਲੋਮੀਟਰ ਰੱਸੀ ਰਾਹੀਂ ਪਾਕਿਸਤਾਨ ਵਲੋਂ ਵੱਡੀ ਖੇਪ ਭੇਜੀ ਜਾਣੀ ਸੀ
ਫ਼ਿਰੋਜ਼ਪੁਰ:ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਉੱਤੇ ਪਾਣੀ ਫੇਰਦਿਆਂ BSF ਵਲੋਂ ਨਸ਼ੇ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਸਤਲੁਜ ਦਰਿਆ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਵੱਡੀ ਖੇਪ ਪਾਕਿਸਤਾਨ ਤੋਂ ਭਾਰਤ ਭੇਜੀ ਜਾਣੀ ਸੀ, ਪਰ ਸਮਾਂ ਰਹਿੰਦਿਆਂ ਹੀ BSF ਦੇ ਜਵਾਨਾਂ ਨੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
ਦਰਅਸਲ BSF ਚੌਕੀ ਸ਼ਾਮੇਕੇ ਨੇੜੇ ਸਤਲੁਜ ਦਰਿਆ ’ਚ 2 ਕਿਲੋਮੀਟਰ ਰੱਸੀ ਰਾਹੀਂ ਪਾਕਿਸਤਾਨ ਵਲੋਂ ਵੱਡੀ ਖੇਪ ਭੇਜੀ ਜਾਣੀ ਸੀ, ਜਿਸਨੂੰ BSF ਦੀ 116 ਬਟਾਲੀਅਨ ਨੇ ਬੜੀ ਹੀ ਮੁਸਤੈਦੀ ਨਾਲ ਨਾਕਾਮ ਕਰ ਦਿੱਤਾ।
ਸਤਲੁਜ ਦਰਿਆ ’ਚ ਪਾਣੀ ਵੱਧਣ ਕਾਰਨ ਸੰਭਾਵਤ ਤੌਰ ’ਤੇ ਪਾਕਿਸਤਾਨੀ ਸਮੱਗਲਰਾਂ ਵਲੋਂ ਨਸ਼ਿਆਂ ਅਤੇ ਹਥਿਆਰਾਂ ਦੀ ਵੱਡੀ ਖੇਪ ਭਾਰਤ ਭੇਜੀ ਜਾਣੀ ਸੀ, ਪਾਕਿਸਤਾਨ ਵਲੋਂ ਪਹਿਲਾਂ ਵੀ ਅਜਿਹੀਆਂ ਨਾਪਾਕ ਹਰਕਤਾਂ ਕੀਤੀਆਂ ਜਾ ਚੁੱਕੀਆਂ ਹਨ।
BSF ਜਲਦੀ ਹੀ ਪਾਕਿਸਤਾਨ ਰੇਜ਼ਰਜ਼ ਨਾਲ ਫਲੈਗ ਮੀਟਿੰਗ ਕਰਕੇ ਇਸ ਬਾਰੇ ਗੱਲ ਕਰੇਗੀ।