ਲਾਰੈਂਸ 1 ਲੱਖ ਦੇ ਬੂਟ ਪਾਉਂਦਾ ਹੈ ਤੇ ਸਿੱਧੂ 100 ਰੁਪਏ ਦੀਆਂ ਚੱਪਲਾਂ ਪਾ ਕੇ ਘੁੰਮਦਾ ਸੀ- ਬਲਕੌਰ ਸਿੰਘ  
Published : Aug 28, 2022, 7:00 pm IST
Updated : Aug 28, 2022, 7:00 pm IST
SHARE ARTICLE
 Balkaur Singh
Balkaur Singh

ਮੈਨੂੰ ਦੱਸਿਆ ਜਾਵੇ ਕਿ ਮੇਰੇ ਪੁੱਤਰ ਦੀ ਸੁਰੱਖਿਆ ਕਿਉਂ ਘਟਾਈ?

 

ਮਾਨਸਾ - ਹਰ ਐਤਵਾਰ ਦੀ ਤਰ੍ਹਾਂ ਅੱਜ ਫਿਰ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਉਹਨਾਂ ਦੇ ਪ੍ਰਸ਼ੰਸਕ ਪਹੁੰਚੇ ਤੇ ਮੂਸੇਵਾਲਾ ਦੇ ਪਿਤਾ ਨੇ ਉਙਨਾਂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਾਰੈਂਸ ਇਕ ਲੱਖ ਦੇ ਬੂਟ ਪਾ ਕੇ ਮੁਕੱਦਮੇ ਲਈ ਆਇਆ। ਮੇਰਾ ਪੁੱਤਰ 100 ਰੁਪਏ ਦੀਆਂ ਚੱਪਲਾਂ ਪਾ ਕੇ ਘੁੰਮਦਾ ਰਹਿੰਦਾ ਸੀ।
ਉਨ੍ਹਾਂ ਸਵਾਲ ਕੀਤਾ ਕਿ ਮੈਨੂੰ ਦੱਸਿਆ ਜਾਵੇ ਕਿ ਮੇਰੇ ਪੁੱਤਰ ਦੀ ਸੁਰੱਖਿਆ ਕਿਉਂ ਘਟਾਈ? ਜੇਕਰ ਘੱਟ ਵੀ ਕੀਤੀ ਸੀ ਤਾਂ ਫਿਰ ਐਲਾਨ ਕਿਉਂ ਕੀਤਾ ਗਿਆ? ਇਸ ਮੁੱਦੇ 'ਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਇਕ ਸ਼ਕਤੀਸ਼ਾਲੀ ਕਮਿਸ਼ਨ ਬਣਾਉਣ ਦੀ ਮੰਗ ਵੀ ਕੀਤੀ ਹੈ।  

Balkaur Singh, Sidhu MooseWala Balkaur Singh, Sidhu MooseWala

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਗੈਂਗਸਟਰ ਆਮ ਲੋਕਾਂ ਲਈ ਬਣੇ ਕਾਨੂੰਨਾਂ ਦਾ ਫਾਇਦਾ ਉਠਾ ਰਹੇ ਹਨ। ਲਾਰੈਂਸ 'ਤੇ 100 ਤੋਂ ਵੱਧ ਪਰਚੇ ਹਨ ਅਤੇ ਜੱਗੂ ਭਗਵਾਨਪੁਰੀਆ 'ਤੇ ਵੀ 64 ਪਰਚੇ ਹਨ। ਇਹ ਲੋਕਾਂ ਤੋਂ ਵਸੂਲੀ ਕਰਦੇ ਹਨ। ਮੇਰੇ ਬੇਟੇ ਮੂਸੇਵਾਲਾ ਨੇ ਸਹੀ ਕਮਾਈ ਕੀਤੀ ਹੈ। ਉਹ 2 ਕਰੋੜ ਦਾ ਟੈਕਸ ਅਦਾ ਕਰਦਾ ਸੀ। ਇਸ ਦੇ ਬਾਵਜੂਦ ਗੈਂਗਸਟਰ ਸਰਕਾਰੀ ਮਹਿਮਾਨ ਬਣੇ ਹੋਏ ਹਨ। ਆਮ ਲੋਕਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ ਅਤੇ ਲਾਰੈਂਸ ਅਤੇ ਜੱਗੂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ। 

Balkaur Singh and Sidhu moosewala Balkaur Singh and Sidhu moosewala

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਲੋਕਾਂ ਨੂੰ ਕਲਾਕਾਰਾਂ ਤੋਂ ਬਚਣਾ ਚਾਹੀਦਾ ਹੈ। ਕਈ ਅਦਾਕਾਰ ਝੂਠ ਬੋਲ ਰਹੇ ਹਨ ਕਿ ਸਿੱਧੂ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਸੀ। ਅਜਿਹਾ ਕੁਝ ਵੀ ਨਹੀਂ ਸੀ। ਸਿੱਧੂ ਨੇ ਜੋ ਕਿਹਾ ਸਭ ਕੁੱਝ ਮੈਨੂੰ ਕਿਹਾ ਕਿਸੇ ਨੇ ਵੀ ਕਿਸੇ ਦੇ ਝਾਂਸੇ ਵਿਚ ਨਹੀਂ ਆਉਣਾ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਪਰਿਵਾਰ ਕਿਸੇ ਤੋਂ ਪੈਸੇ ਨਹੀਂ ਲਵੇਗਾ। ਮੇਰਾ ਪੁੱਤਰ ਮੈਨੂੰ ਬਾਦਸ਼ਾਹ ਬਣਾ ਕੇ ਗਿਆ ਹੈ। ਦੁਨੀਆ ਦੀ ਹਰ ਸਹੂਲਤ ਦੇ ਕੇ ਗਿਆ ਹੈ। ਮੇਰਾ ਮਤਲਬ ਕਿਸੇ ਦੇ ਸਾਹਮਣੇ ਹੱਥ ਫੈਲਾਉਣਾ ਨਹੀਂ ਹੈ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement