ਤਿਹਾੜ ਜੇਲ ਵਿਚ ਸਮਰੱਥਾ ਤੋਂ ਵਧ ਕੈਦੀ, ਨਿਗਰਾਨੀ ਰਖਣੀ ਹੋਈ ਔਖੀ
Published : Aug 28, 2022, 12:44 am IST
Updated : Aug 28, 2022, 12:44 am IST
SHARE ARTICLE
image
image

ਤਿਹਾੜ ਜੇਲ ਵਿਚ ਸਮਰੱਥਾ ਤੋਂ ਵਧ ਕੈਦੀ, ਨਿਗਰਾਨੀ ਰਖਣੀ ਹੋਈ ਔਖੀ

ਨਵੀਂ ਦਿੱਲੀ, 27 ਅਗੱਸਤ : ਦਿੱਲੀ ਦੀ ਤਿਹਾੜ ਜੇਲ ਵਿਚ ਅਸਲ ਸਮਰੱਥਾ ਨਾਲੋਂ ਢਾਈ ਗੁਣਾ ਵਧ ਕੈਦੀ ਹਨ, ਜਿਸ ਕਾਰਨ ਉਨ੍ਹਾਂ 'ਤੇ ਨਜ਼ਰ ਰੱਖਣੀ ਮੁਸ਼ਕਲ ਹੋ ਰਹੀ ਹੈ | ਇਸ ਜੇਲ ਵਿਚ ਕੱੁਝ ਵੱਡੇ ਕੇਸਾਂ ਵਿਚ ਅੰਡਰ ਟਰਾਇਲ ਅਤੇ ਸਜ਼ਾਯਾਫਤਾ ਅਪਰਾਧੀ ਵੀ ਹਨ | ਤਿਹਾੜ ਦੇ ਬੋਝ ਨੂੰ  ਘੱਟ ਕਰਨ ਲਈ ਬਣਾਏ ਗਏ ਰੋਹਿਣੀ ਅਤੇ ਮੰਡੋਲੀ ਜੇਲ ਕੰਪਲੈਕਸਾਂ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ | ਰੋਹਿਣੀ ਜੇਲ 2004 ਵਿਚ ਬਣਾਈ ਗਈ ਸੀ ਅਤੇ ਮੰਡੋਲੀ ਜੇਲ ਕੰਪਲੈਕਸ 2016 ਵਿਚ ਬਣਾਇਆ ਗਿਆ ਸੀ | ਦਿੱਲੀ ਵਿਚ ਤਿੰਨ ਜੇਲਾਂ ਹਨ- ਤਿਹਾੜ, ਰੋਹਿਣੀ ਤੇ ਮੰਡੋਲੀ ਅਤੇ ਇਹ ਸਾਰੀਆਂ ਕੇਂਦਰੀ ਜੇਲਾਂ ਹਨ |
ਤਿਹਾੜ ਜੇਲ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ ਨੇ ਇਕ ਆਰਟੀਆਈ ਦੇ ਜਵਾਬ ਵਿਚ ਕਿਹਾ ਕਿ ਇਸ ਵਿਚ 5200 ਕੈਦੀਆਂ ਨੂੰ  ਰੱਖਣ ਦੀ ਸਮਰੱਥਾ ਹੈ ਪਰ ਮੌਜੂਦਾ ਸਮੇਂ ਵਿਚ ਵੱਖ-ਵੱਖ ਜੇਲਾਂ ਵਿਚ 13,183 ਕੈਦੀ ਹਨ | ਤਿਹਾੜ ਨੂੰ  ਦੁਨੀਆਂ ਦੀ ਸੱਭ ਤੋਂ ਵੱਡੀ ਜੇਲ ਮੰਨਿਆ ਜਾਂਦਾ ਹੈ ਅਤੇ ਇਸ ਵਿਚ ਨੌਂ ਜੇਲਾਂ ਹਨ | ਮੰਡੋਲੀ ਵਿਚ ਛੇ ਕੇਂਦਰੀ ਜੇਲਾਂ ਹਨ ਅਤੇ ਉਨ੍ਹਾਂ ਦੀ ਸਮਰੱਥਾ 1050 ਕੈਦੀਆਂ ਦੀ ਹੈ ਪਰ ਮੌਜੂਦਾ ਸਮੇ
ਾ ਵਿਚ 2,037 ਕੈਦੀ ਹਨ | ਰੋਹਿਣੀ ਵਿਚ ਸਿਰਫ਼ ਇਕ ਜੇਲ ਹੈ, ਜਿਸ ਵਿਚ 3,776 ਕੈਦੀਆਂ ਦੀ ਸਮਰੱਥਾ ਹੈ ਪਰ ਇਸ ਵਿਚ 4,355 ਕੈਦੀ ਰੱਖੇ ਗਏ ਹਨ |
ਜੇਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਸਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅਸੀਂ ਕਿਸੇ ਤਰ੍ਹਾਂ ਕੰਮ ਚਲਾ ਰਹੇ ਹਾਂ | ਕੈਦੀਆਂ ਨੂੰ  ਸਮਰੱਥਾ ਤੋਂ ਵਧ ਜੇਲ ਵਿਚ ਰੱਖਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਵੇਂ ਕਿ ਉਨ੍ਹਾਂ ਵਿਚਕਾਰ ਟਕਰਾਅ, ਸਹੀ ਨਿਗਰਾਨੀ ਅਤੇ ਸੁਧਾਰਾਤਮਕ ਗਤੀਵਿਧੀਆਂ ਨੂੰ  ਪੂਰਾ ਕਰਨ ਵਿਚ ਮੁਸ਼ਕਲ |
ਜੇਲ ਅਧਿਕਾਰੀਆਂ ਨੇ ਦਸਿਆ ਕਿ ਤਿੰਨੇ ਜੇਲਾਂ ਵਿਚ ਟੀਵੀ ਸਹੂਲਤਾਂ ਉਪਲਬਧ ਹਨ | ਅਧਿਕਾਰੀਆਂ ਨੇ ਦਸਿਆ ਕਿ 16 ਜੇਲਾਂ ਵਿਚ ਕੁਲ 10,026 ਕੈਦੀਆਂ ਦੀ ਸਮਰੱਥਾ ਹੈ, ਪਰ ਇਨ੍ਹਾਂ ਵਿਚ 19,500 ਕੈਦੀ ਹਨ |
ਇਨ੍ਹਾਂ ਜੇਲਾਂ ਵਿਚ ਓਲੰਪਿਕ 'ਚ ਚਾਂਦੀ ਤਮਗ਼ਾ ਜੇਤੂ ਕਤਲ ਦੇ ਦੋਸ਼ੀ ਸੁਸ਼ੀਲ ਕੁਮਾਰ ਅਤੇ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਵਰਗੇ ਲੋਕ ਵੀ ਬੰਦ ਹਨ |        (ਏਜੰਸੀ)

 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement