
ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਉਣ ਲਈ ਦਬਾਅ ਬਣਾਵਾਂਗੇ : ਖੜਗੇ
ਬੰਗਲੁਰੂ, 27 ਅਗੱਸਤ : ਕਾਂਗਰਸ ਦੇ ਸੀਨੀਅਰ ਆਗੂ ਐਮ.ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਕਾਂਗਰਸ ਪ੍ਰਧਾਨ ਵਜੋਂ ਵਾਪਸੀ ਲਈ ਯਤਨ ਕੀਤੇ ਜਾਣਗੇ, ਕਿਉਂਕਿ ਪਾਰਟੀ ਵਿਚ ਉਨ੍ਹਾਂ ਦੇ ਇਲਾਵਾ ਕੋਈ ਅਜਿਹਾ ਨਹੀਂ ਹੈ ਜਿਸ ਕੋਲ ਪੂਰੇ ਭਾਰਤ ਦੀ ਅਪੀਲ ਹੋਵੇ |
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਪਾਰਟੀ ਦੀ ਅਗਵਾਈ ਕਰਨ ਦੇ ਇਛੁੱਕ ਕਿਸੇ ਵੀ ਵਿਅਕਤੀ ਨੂੰ ਪੂਰੇ ਦੇਸ਼ ਵਿਚ ਜਾਣਿਆ ਜਾਣਾ ਚਾਹੀਦਾ ਅਤੇ ਉਸ ਨੂੰ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਅਤੇ ਪਛਮੀ ਬੰਗਾਲ ਤੋਂ ਗੁਜਰਾਤ ਤਕ ਸਮਰਥਨ ਪ੍ਰਾਪਤ ਹੋਣਾ ਚਾਹੀਦਾ | ਖੜਗੇ ਨੇ ਕਿਹਾ, ''ਉਹ (ਕਾਂਗਰਸ ਪ੍ਰਧਾਨ ਨੂੰ ) ਪੂਰੀ ਕਾਂਗਰਸ ਪਾਰਟੀ ਵਿਚ ਇਕ ਜਾਣੀ ਪਛਾਣੀ, ਪ੍ਰਵਾਨਿਤ ਹਸਤੀ ਹੋਣੀ ਚਾਹੀਦੀ | ਅਜਿਹਾ ਕੋਈ ਨਹੀਂ ਹੈ |''
ਉਨ੍ਹਾਂ ਕਿਹਾ ਕਿ ਸਾਰੇ ਸੀਨੀਅਰ ਆਗੂਆਂ ਨੇ ਸੋਨੀਆ ਗਾਂਧੀ ਨੂੰ ਪਾਰਟੀ ਵਿਚ ਸ਼ਾਮਲ ਹੋਣ ਅਤੇ ਕੰਮ ਕਰਨ ਲਈ ਮਜਬੂਰ ਕੀਤਾ ਸੀ ਅਤੇ ਰਾਹੁਲ ਗਾਂਧੀ ਤੋਂ ਸਾਹਮਣੇ ਆਉਣ ਅਤੇ ਲੜਨ ਦੀ ਬੇਨਤੀ ਕੀਤੀ ਸੀ |
(ਏਜੰਸੀ)