Amritsar Airport Rats News: ਅੰਮ੍ਰਿਤਸਰ ਹਵਾਈ ਅੱਡੇ 'ਤੇ ਚੂਹਿਆਂ ਨੇ ਮਚਾਈ ਦਹਿਸ਼ਤ, ਯਾਤਰੀ ਨੇ ਬਣਾਈ ਵੀਡੀਓ
Published : Aug 28, 2024, 1:55 pm IST
Updated : Aug 28, 2024, 2:05 pm IST
SHARE ARTICLE
Amritsar airport Rats News
Amritsar airport Rats News

Amritsar Airport Rats News: ਨਾਲ ਹੀ ਯਾਤਰੀ ਨੇ ਉੱਚ ਅਧਿਕਾਰੀਆਂ ਨੂੰ ਦਿਤੀ ਲਿਖਤੀ ਸ਼ਿਕਾਇਤ

Amritsar airport Rats News: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਲੱਖਾਂ ਲੋਕ ਯਾਤਰਾ ਕਰਦੇ ਹਨ। ਏਅਰਪੋਰਟ ਆਧੁਨਿਕ ਤਕਨੀਕਾਂ ਨਾਲ ਲੈਸ ਹੈ ਪਰ ਉੱਥੇ ਹੀ ਏਅਰਪੋਰਟ ਅਥਾਰਟੀ ਦੀਆਂ ਕੁਝ ਖਾਮੀਆਂ ਵੀ ਸਾਹਮਣੇ ਆਈਆਂ ਹਨ। ਅਜਿਹੀ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਏਅਰਪੋਰਟ ਅਥਾਰਟੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਸਬੰਧੀ ਯਾਤਰੀ ਵਲੋਂ ਜਿਥੇ ਵੀਡੀਓ ਬਣਾਈ ਗਈ, ਉਥੇ ਹੀ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿਤੀ ਹੈ।

ਇਹ ਵੀ ਪੜ੍ਹੋ: Jammu-Katra road:ਮਲੇਰਕੋਟਲਾ 'ਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ, ਮਾਹੌਲ ਤਣਾਅ ਪੂਰਨ, ਦੇਖੋ ਤਸਵੀਰਾਂ

ਦਰਅਸਲ ਵਾਇਰਲ ਹੋਈ ਵੀਡੀਓ ਏਅਰਪੋਰਟ ਦੇ ਲਾਉਂਜ ਬਾਰ ਦੀ ਹੈ। ਜਿਥੇ ਟੇਬਲ ਅਤੇ ਸੋਫਿਆਂ 'ਤੇ ਚੂਹੇ ਨੱਚ ਰਹੇ ਹਨ। ਇਨ੍ਹਾਂ ਟੇਬਲਾਂ 'ਤੇ ਹੀ ਯਾਤਰੀ ਖਾਣਾ ਖਾਂਦੇ ਹਨ। ਇਸ ਦੀ ਵੀਡੀਓ ਖੁਦ ਲੁਧਿਆਣਾ ਦੇ ਇਕ ਯਾਤਰੀ ਕੁਨਾਲ ਸ਼ਰਮਾ ਵਲੋਂ ਬਣਾਈ ਗਈ ਹੈ।

ਇਹ ਵੀ ਪੜ੍ਹੋ: Punjab News: CM ਮਾਨ ਅੱਜ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਫ਼ਤਰ ਦਾ ਕੀਤਾ ਉਦਘਾਟਨ

ਦਰਅਸਲ ਕੁਨਾਲ ਸ਼ਰਮਾ ਨੇ ਅੰਮ੍ਰਿਤਸਰ ਤੋਂ ਲਖਨਊ ਦੀ ਫਲਾਈਟ ਲੈਣੀ ਸੀ। ਇਸ ਦੌਰਾਨ ਜਦੋਂ ਉਹ ਲਉਂਜ ਬਾਰ 'ਚ ਕੁਝ ਖਾਣ-ਪੀਣ ਗਿਆ ਤਾਂ ਉਸ ਦੀ ਚੂਹਿਆਂ 'ਤੇ ਨਜ਼ਰ ਪਈ ਹੈ। ਜਿਸ ਸਬੰਧੀ ਉਨ੍ਹਾਂ ਵਲੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਡਾਇਨਿੰਗ ਟੇਬਲ 'ਤੇ ਚੂਹੇ ਘੁੰਮ ਰਹੇ ਹਨ। ਇਸ ਦੇ ਨਾਲ ਹੀ ਯਾਤਰੀ ਕੁਨਾਲ ਵਲੋਂ ਲਿਖਤੀ ਸ਼ਿਕਾਇਤ ਵੀ ਕੀਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਾਲਾਂਕਿ ਇਸ ਸਾਰੇ ਮਾਮਲੇ 'ਚ ਏਅਰਪੋਰਟ ਪ੍ਰਬੰਧਕਾਂ ਵਲੋਂ ਚੁੱਪ ਧਾਰੀ ਹੋਈ ਹੈ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਜਦਕਿ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਥੇ ਹੀ ਯਾਤਰੀ ਵਲੋਂ ਮੰਗ ਕੀਤੀ ਗਈ ਹੈ ਕਿ ਇਸ ਸਬੰਧੀ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ 'ਤੇ ਰਾਤ ਡਰੋਨਾਂ ਦੀ ਆਵਾਜਾਈ ਵੇਖੀ ਗਈ। ਕਿੰਨੀ ਦੇਰ ਡਰੋਨ ਹਵਾ ਵਿਚ ਘੁੰਮਦੇ ਰਹੇ। ਜਿਸ ਕਾਰਨ ਸਾਢੇ 3 ਘੰਟਿਆਂ ਤੱਕ ਫਲਾਈਟਸ ਦੀ ਆਵਾਜਾਈ ਰੋਕਣੀ ਪਈ।  

ਇਹ ਵੀ ਪੜ੍ਹੋ: Jalebi Recipe : ਤਿਉਹਾਰਾਂ ਮੌਕੇ ਘਰ 'ਚ ਹੀ ਬਣਾਓ ਜਲੇਬੀ, ਜਾਣੋ ਬਣਾਉਣ ਦਾ ਤਰੀਕਾ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਕੇ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਦੀ ਲਗਾਤਾਰ ਮੰਗ ਹੈ। ਇਸ ਦੇ ਨਾਲ ਹੀ ਕਈ ਸੰਸਥਾਵਾਂ ਲੋਕਾਂ ਨੂੰ ਅਪੀਲ ਕਰਦੀਆਂ ਹਨ ਕਿ ਉਹ ਦਿੱਲੀ ਤੋਂ ਉਡਾਣਾਂ ਲੈਣ ਦੀ ਬਜਾਏ ਅੰਮ੍ਰਿਤਸਰ ਹਵਾਈ ਅੱਡੇ ਨੂੰ ਤਰਜੀਹ ਦੇਣ ਪਰ ਅਜਿਹੀਆਂ ਵੀਡੀਓਜ਼ ਲੋਕਾਂ ਦਾ ਭਰੋਸਾ ਢਾਹ ਦਿੰਦੀਆਂ ਹਨ। ਹਾਲਾਂਕਿ ਇਸ ਮਾਮਲੇ 'ਚ ਅਧਿਕਾਰੀਆਂ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ ਪਰ ਲੋਕ ਇਸ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕਰ ਰਹੇ ਹਨ।

​(For more Punjabi news apart from Amritsar airport Rats News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement