Andaman and Nicobar News : ਐਚਐਸ ਧਾਲੀਵਾਲ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਡੀਜੀਪੀ ਵਜੋਂ ਅਹੁਦਾ ਸੰਭਾਲਿਆ

By : BALJINDERK

Published : Aug 28, 2024, 6:28 pm IST
Updated : Aug 28, 2024, 6:33 pm IST
SHARE ARTICLE
HS Dhaliwal
HS Dhaliwal

Andaman and Nicobar News : ਪਹਿਲਾਂ ਰਹਿ ਚੁੱਕੇ ਹਨ ਦਿੱਲੀ ਸਪੈਸ਼ਲ ਸੈੱਲ ਦੇ ਮੁਖੀ

 Andaman and Nicobar News : ਸੀਨੀਅਰ ਆਈਪੀਐਸ ਅਧਿਕਾਰੀ ਹਰਗੋਬਿੰਦਰ ਸਿੰਘ ਧਾਲੀਵਾਲ ਨੇ ਸੋਮਵਾਰ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਨਵੇਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਪਹਿਲਾਂ ਦਿੱਲੀ ਸਪੈਸ਼ਲ ਸੈੱਲ ਦੇ ਮੁਖੀ ਰਹਿ ਚੁੱਕੇ ਹਨ। 1997 ਬੈਚ ਦੇ ਅਧਿਕਾਰੀ ਧਾਲੀਵਾਲ ਆਪਣੇ ਪਿਛਲੇ ਕਾਰਜਕਾਲ ਦੌਰਾਨ ਟ੍ਰੈਫਿਕ ਜ਼ੋਨ-2 ਦੇ ਇੰਚਾਰਜ ਵਿਸ਼ੇਸ਼ ਪੁਲਿਸ ਕਮਿਸ਼ਨਰ ਸਨ।

ਇਹ ਵੀ ਪੜੋ:Chandigarh News : ਅਧਿਆਪਕਾਂ ਨੂੰ ਡਿਊਟੀ ਮੈਜਿਸਟ੍ਰੇਟ ਵਜੋਂ ਤਾਇਨਾਤ ਕਰਨ ਦਾ 'ਆਪ' ਦਾ ਫੈਸਲਾ ਅਯੋਗਤਾ ਦੀ ਤਾਜ਼ਾ ਉਦਾਹਰਨ: ਰਾਜਾ ਵੜਿੰਗ

ਉਨ੍ਹਾਂ ਨੂੰ ਪੀਟੀਆਈ ਨੂੰ ਦੱਸਿਆ ਕਿ, "ਮੇਰਾ ਮੁੱਢਲਾ ਕੰਮ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਲੋਕਾਂ ਦੀ ਸੇਵਾ ਕਰਨਾ ਅਤੇ ਰਾਸ਼ਟਰ ਨਿਰਮਾਣ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਹੋਵੇਗਾ।’’ ਦਿੱਲੀ ਪੁਲਿਸ ਵਿਚ ਆਪਣੇ ਕਾਰਜਕਾਲ ਦੌਰਾਨ, ਧਾਲੀਵਾਲ ਨੇ ਕੁਝ ਸਨਸਨੀ ਮਾਮਲੇ ਜਿਨ੍ਹਾਂ ’ਚ ਧੌਲਾਂ ਕੂਆਂ ਸਮੂਹਿਕ ਬਲਾਤਕਾਰ, ਪੱਤਰਕਾਰ ਸੌਮਿਆ ਵਿਸ਼ਵਨਾਥਨ ਕਤਲ ਅਤੇ ਜਿਗੀਸ਼ਾ ਘੋਸ਼ ਕਤਲ ਸਮੇਤ ਕੁਝ ਸਨਸਨੀਖੇਜ਼ ਮਾਮਲਿਆਂ ਨੂੰ ਸੁਲਝਾਇਆ।

ਇਹ ਵੀ ਪੜੋ: Pavel Durov : ਟੈਲੀਗ੍ਰਾਮ ਦੇ ਸੀਈਓ 'ਤੇ ਹਨੀ ਟ੍ਰੈਪ ਦੇ ਜਾਲ 'ਚ ਫਸਾਉਣ ਦਾ ਸ਼ੱਕ 

ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ, ਉਹ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰਨ ਵਾਲੇ ਪ੍ਰਮੁੱਖ ਅਧਿਕਾਰੀਆਂ ਵਿੱਚੋਂ ਇੱਕ ਸੀ।
ਡੀਜੀਪੀ ਵਜੋਂ ਧਾਲੀਵਾਲ ਨੇ ਦੇਵੇਸ਼ ਚੰਦਰ ਸ੍ਰੀਵਾਸਤਵ ਦੀ ਥਾਂ ਲਈ ਹੈ, ਜਿਨ੍ਹਾਂ ਦਾ ਤਬਾਦਲਾ ਦਿੱਲੀ ਕੀਤਾ ਗਿਆ ਹੈ।

(For more news apart from HS Dhaliwal took over as DGP of Andaman and Nicobar Islands News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement