Pavel Durov : ਟੈਲੀਗ੍ਰਾਮ ਦੇ ਸੀਈਓ 'ਤੇ ਹਨੀ ਟ੍ਰੈਪ ਦੇ ਜਾਲ 'ਚ ਫਸਾਉਣ ਦਾ ਸ਼ੱਕ

By : BALJINDERK

Published : Aug 28, 2024, 2:59 pm IST
Updated : Aug 28, 2024, 2:59 pm IST
SHARE ARTICLE
Pavel Durov and Yulia
Pavel Durov and Yulia

Pavel Durov : ਫਰਾਂਸ 'ਚ 12 ਮਾਮਲੇ ਦਰਜ, ਫਿਰ ਹੋਏ ਗ੍ਰਿਫਤਾਰ, ਹੁਣ ਪ੍ਰੇਮਿਕਾ ਗਾਇਬ 

Pavel Durov : ਮੈਸੇਜਿੰਗ ਐਪ ਟੈਲੀਗ੍ਰਾਮ ਦੇ ਸੀਈਓ ਪਾਵੇਲ ਦੁਰੋਵ ਦੀ ਗ੍ਰਿਫਤਾਰੀ ਤਿੰਨ ਦਿਨ ਬਾਅਦ ਵੀ ਰਹੱਸ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ 24 ਸਾਲਾ ਪ੍ਰੇਮਿਕਾ ਯੂਲੀਆ ਵਾਵਿਲੋਵਾ ਗ੍ਰਿਫਤਾਰੀ ਦੇ ਬਾਅਦ ਤੋਂ ਲਾਪਤਾ ਹੈ। ਰਿਪੋਰਟਾਂ ਦਾ ਦਾਅਵਾ ਹੈ ਕਿ ਦੁਰੋਵ ਨੂੰ ਯੂਲੀਆ ਦੇ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਉਹ ਦੁਰੋਵ ਦੇ ਨਾਲ ਇੱਕ ਪ੍ਰਾਈਵੇਟ ਜੈੱਟ ਵਿਚ ਅਜ਼ਰਬਾਈਜਾਨ ਤੋਂ ਪੈਰਿਸ ਪਹੁੰਚੀ। ਹੈਰਾਨੀ ਦੀ ਗੱਲ ਹੈ ਕਿ ਫਰਾਂਸ ਵਿਚ ਦੁਰੋਵ ਦੇ ਖਿਲਾਫ 12 ਮਾਮਲੇ ਦਰਜ ਸਨ। ਇਸ ਤੋਂ ਬਾਅਦ ਵੀ ਉਹ ਉਥੇ ਚਲਾ ਗਿਆ।
ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਰੋਵ ਨੂੰ ਯੂਲੀਆ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਜਦੋਂ ਦੋਵੇਂ ਪੈਰਿਸ ਪਹੁੰਚੇ ਤਾਂ ਯੂਲੀਆ ਨੇ ਦੁਰੋਵ ਦੇ ਪ੍ਰਾਈਵੇਟ ਜੈੱਟ ਤੋਂ ਕਈ ਇੰਸਟਾ ਸਟੋਰੀਜ਼ ਪੋਸਟ ਕੀਤੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਪੁਲਿਸ ਨੂੰ ਪਤਾ ਲੱਗਾ ਅਤੇ ਦੁਰੋਵ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਚਾਰ ਮਹੀਨੇ ਪਹਿਲਾਂ ਦੁਰੋਵ ਦੇ ਸੰਪਰਕ ’ਚ ਆਈ, ਹੁਣ ਲਾਪਤਾ
ਯੂਲੀਆ, ਦੁਰੋਵ ਦੀ ਤਰ੍ਹਾਂ ਰੂਸੀ ਮੂਲ ਦੀ ਹੈ। ਖੁਦ ਨੂੰ ਕ੍ਰਿਪਟੋ ਟ੍ਰੇਨਰ ਕਹਾਉਣ ਵਾਲੀ ਯੂਲੀਆ ਦੋ ਸਾਲਾਂ ਤੋਂ ਦੁਬਈ 'ਚ ਰਹਿ ਰਹੀ ਹੈ। ਉਹ ਰੂਸੀ, ਅੰਗਰੇਜ਼ੀ, ਅਰਬੀ ਅਤੇ ਸਪੈਨਿਸ਼ ਸਮੇਤ ਕਈ ਭਾਸ਼ਾਵਾਂ ਜਾਣਨ ਦਾ ਦਾਅਵਾ ਕਰਦੀ ਹੈ, ਯੂਲੀਆ ਚਾਰ ਮਹੀਨੇ ਪਹਿਲਾਂ ਦੁਰੋਵ ਦੇ ਸੰਪਰਕ ਵਿੱਚ ਆਈ ਸੀ। ਦੋਵਾਂ ਨੂੰ ਕਜ਼ਾਕਿਸਤਾਨ, ਕਿਰਗਿਸਤਾਨ ਅਤੇ ਅਜ਼ਰਬਾਈਜਾਨ ਸਮੇਤ ਕਈ ਥਾਵਾਂ 'ਤੇ ਇਕੱਠੇ ਦੇਖਿਆ ਗਿਆ। ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਆਈਆਂ ਹਨ। ਦੁਰੋਵ ਦੀ ਗ੍ਰਿਫਤਾਰੀ ਤੋਂ ਬਾਅਦ ਯੂਲੀਆ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਇਸ ਕਾਰਨ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਰੋਵ ਹਨੀਟ੍ਰੈਪ ਦਾ ਸ਼ਿਕਾਰ ਹੋ ਗਿਆ ਹੈ। ਇਹ ਉਸਨੂੰ ਗ੍ਰਿਫਤਾਰ ਕਰਨ ਲਈ  ਯੂਲੀਆ ਨੇ ਉਸਦੇ ਨੇੜੇਤਾ ਵਧਾਈ ਅਤੇ ਉਸਨੂੰ ਪੈਰਿਸ ਲੈ ਗਈ।
ਜੇਕਰ ਦੁਰੋਵ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 20 ਸਾਲ ਦੀ ਜੇਲ੍ਹ ਕੱਟਣੀ ਪਵੇਗੀ।
ਦੁਰੋਵ ਨੂੰ ਸ਼ਨੀਵਾਰ (24 ਅਗਸਤ) ਨੂੰ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦਾ ਆਦਾਨ-ਪ੍ਰਦਾਨ ਕਰਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਜਾਣਕਾਰੀ ਸਾਂਝੀ ਕਰਨ ਵਿਚ ਅਸਫਲ ਰਹਿਣ ਦੇ ਇੱਕ ਸਾਧਨ ਵਜੋਂ ਟੈਲੀਗ੍ਰਾਮ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਦੁਰੋਵ ਨੂੰ ਰੂਸ ਦਾ ਜ਼ੁਕਰਬਰਗ ਕਿਹਾ ਜਾਂਦਾ ਹੈ, 22 ਸਾਲਾਂ 'ਚ ਬਣਾਇਆ ਸੋਸ਼ਲ ਮੀਡੀਆ ਐਪ
ਰੂਸੀ ਮੂਲ ਦੇ ਦੁਰੋਵ ਨੇ 2013 ਵਿਚ ਆਪਣੇ ਭਰਾ ਨਾਲ ਟੈਲੀਗ੍ਰਾਮ ਦੀ ਸਥਾਪਨਾ ਕੀਤੀ ਸੀ। ਉਸ ਨੂੰ ਰੂਸ ਦਾ ਜ਼ੁਕਰਬਰਗ ਵੀ ਕਿਹਾ ਜਾਂਦਾ ਹੈ। ਰੂਸੀ ਸਰਕਾਰ ਉਸ ਤੋਂ ਰੂਸੀ ਲੋਕਾਂ ਨਾਲ ਸਬੰਧਤ ਡੇਟਾ ਮੰਗ ਰਹੀ ਸੀ, ਜਿਸ ਕਾਰਨ ਉਸ ਨੇ 2014 ਵਿਚ ਦੇਸ਼ ਛੱਡ ਕੇ ਸੇਂਟ ਕਿਟਸ ਐਂਡ ਨੇਵਿਸ ਦੀ ਨਾਗਰਿਕਤਾ ਹਾਸਲ ਕਰ ਲਈ ਸੀ।
ਪਹਿਲੇ ਕੁਝ ਸਾਲਾਂ ਵਿਚ, ਦੁਰੋਵ ਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ। ਉਨ੍ਹਾਂ ਨੇ 2017 ਵਿੱਚ ਦੁਬਈ ਵਿੱਚ ਆਪਣਾ ਹੈੱਡਕੁਆਰਟਰ ਸਥਾਪਿਤ ਕੀਤਾ। ਦੁਰੋਵ ਨੇ 2021 ਵਿੱਚ ਫ੍ਰੈਂਚ ਨਾਗਰਿਕਤਾ ਹਾਸਲ ਕੀਤੀ, ਹਾਲਾਂਕਿ ਉਸਦੀ ਗ੍ਰਿਫਤਾਰੀ ਤੱਕ ਯੂਏਈ ਉਸਦੀ ਰਿਹਾਇਸ਼ ਦਾ ਅਧਾਰ ਸੀ।
ਅਲ ਜਜ਼ੀਰਾ ਮੁਤਾਬਕ ਦੁਰੋਵ ਕੋਲ ਯੂਏਈ ਦੀ ਨਾਗਰਿਕਤਾ ਵੀ ਹੈ, ਇਸ ਲਈ ਉਹ ਇਸ ਮਾਮਲੇ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਯੂਏਈ ਨੇ ਫਰਾਂਸ ਨੂੰ ਸਾਰੀਆਂ ਕੌਂਸਲਰ ਸੇਵਾਵਾਂ ਪ੍ਰਦਾਨ ਕਰਨ ਲਈ ਕਿਹਾ ਹੈ।

5 ਬੱਚਿਆਂ ਦਾ ਪਿਤਾ, 100 ਤੋਂ ਵੱਧ ਬੱਚਿਆਂ ਦਾ ਜੈਵਿਕ ਪਿਤਾ
ਫੋਰਬਸ ਮੁਤਾਬਕ ਦੁਰੋਵ ਦੀ ਕੁੱਲ ਸੰਪਤੀ 15.5 ਅਰਬ ਡਾਲਰ (1 ਲੱਖ 30 ਹਜ਼ਾਰ ਕਰੋੜ ਰੁਪਏ) ਹੋਣ ਦਾ ਅੰਦਾਜ਼ਾ ਹੈ। ਅਰਬਪਤੀਆਂ ਦੀ ਸੂਚੀ 'ਚ ਉਹ 120ਵੇਂ ਸਥਾਨ 'ਤੇ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੁਰੋਵ ਦਾ ਵਿਆਹ ਨਹੀਂ ਹੋਇਆ ਹੈ, ਪਰ ਵੱਖ-ਵੱਖ ਔਰਤਾਂ ਨਾਲ ਉਸ ਦੇ 5 ਬੱਚੇ ਹਨ। ਜੋ ਆਪਣੀਆਂ ਮਾਵਾਂ ਨਾਲ ਰਹਿੰਦੇ ਹਨ। ਰੂਸੀ ਮੀਡੀਆ ਵੈੱਬਸਾਈਟ ਦਾ ਦਾਅਵਾ ਹੈ ਕਿ ਡਾਰੀਆ ਬੋਂਡਰੇਂਕੋ ਉਸ ਦੀ ਪਹਿਲੀ ਪਤਨੀ ਹੈ ਜਿਸ ਨਾਲ ਉਸ ਦੇ 2 ਬੱਚੇ ਹਨ। ਦਾਰੀਆ ਅਤੇ ਦੁਰੋਵ ਤਲਾਕਸ਼ੁਦਾ ਹਨ।

ਔਰਤ ਨੇ ਕੀਤਾ Durov ਦੇ ਬੱਚਿਆਂ ਦੀ ਮਾਂ ਹੋਣ ਦਾ ਦਾਅਵਾ 
ਇਸ ਸਾਲ ਜੁਲਾਈ ਵਿਚ ਇੱਕ ਰੂਸੀ ਔਰਤ ਇਰੀਨਾ ਬੋਲਗਰ ਨੇ ਦਾਅਵਾ ਕੀਤਾ ਸੀ ਕਿ ਉਹ ਦੁਰੋਵ ਦੇ ਤਿੰਨ ਬੱਚਿਆਂ ਦੀ ਮਾਂ ਹੈ। ਉਸ ਅਨੁਸਾਰ ਉਹ ਅਤੇ ਉਸ ਦੇ ਬੱਚੇ ਸਵਿਟਜ਼ਰਲੈਂਡ ਵਿੱਚ ਰਹਿੰਦੇ ਹਨ। ਹਾਲਾਂਕਿ, ਦੁਰੋਵ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ। ਦੁਰੋਵ ਨੇ 29 ਜੁਲਾਈ ਨੂੰ ਇਹ ਦਾਅਵਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਸ ਦੇ 100 ਤੋਂ ਵੱਧ ਜੈਵਿਕ ਬੱਚੇ ਹਨ। ਉਸ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਸ਼ੁਕਰਾਣੂ ਦਾਨ ਕਰ ਰਿਹਾ ਹੈ।

ਟੈਲੀਗ੍ਰਾਮ ਅਸੁਰੱਖਿਅਤ, ਚੈਟਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ
ਟੈਲੀਗ੍ਰਾਮ ਵਿਚ ਐਂਡ ਟੂ ਐਂਡ ਏਨਕ੍ਰਿਪਸ਼ਨ ਡਿਫੌਲਟ ਰੂਪ ਵਿਚ ਸੈੱਟ ਨਹੀਂ ਹੈ, ਇਸ ਵਿਸ਼ੇਸ਼ਤਾ ਨੂੰ ਚਾਲੂ ਕਰਨਾ ਹੋਵੇਗਾ। ਟੈਲੀਗ੍ਰਾਮ ਚੈਟਾਂ ਨੂੰ ਐਕਸੈਸ ਕੀਤਾ ਜਾ ਸਕਦਾ ਹੈ (ਕੋਈ ਦੂਸਰਾ ਪੜ੍ਹ ਸਕਦਾ ਹੈ)। ਇਹ ਵਿਸ਼ੇਸ਼ਤਾ ਵਟਸਐਪ ਵਿਚ ਮੂਲ ਰੂਪ ਵਿੱਚ ਸੈੱਟ ਕੀਤੀ ਗਈ ਹੈ।
ਟੈਲੀਗ੍ਰਾਮ ਦੇ ਦੁਨੀਆ ਭਰ ਵਿਚ ਇੱਕ ਅਰਬ ਉਪਭੋਗਤਾ ਹਨ। ਇਹ ਸਿਰਫ 30 ਕਰਮਚਾਰੀਆਂ ਦੁਆਰਾ ਚਲਾਇਆ ਜਾਂਦਾ ਹੈ। ਕੰਪਨੀ ਦੀ ਮਾਰਕੀਟ ਕੈਂਪ ਲਗਭਗ 2.5 ਲੱਖ ਕਰੋੜ ਰੁਪਏ ਹੈ। ਪਾਵੇਲ ਦੁਰੋਵ ਵਨ-ਮੈਨ ਸ਼ੋਅ ਵਾਂਗ ਟੈਲੀਗ੍ਰਾਮ ਚਲਾਉਂਦਾ ਹੈ।

ਭਾਰਤ ਨੇ ਵੀ ਟੈਲੀਗ੍ਰਾਮ ਦੀ ਜਾਂਚ ਕੀਤੀ ਸ਼ੁਰੂ 
ਆਈਟੀ ਅਤੇ ਗ੍ਰਹਿ ਮੰਤਰਾਲੇ ਨੇ ਟੈਲੀਗ੍ਰਾਮ ਦੁਆਰਾ ਕਾਨੂੰਨਾਂ ਦੀ ਉਲੰਘਣਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਈਟੀ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਭੇਜ ਕੇ ਟੈਲੀਗ੍ਰਾਮ ਖ਼ਿਲਾਫ਼ ਪਹਿਲਾਂ ਆਈਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਕਿਹਾ ਹੈ। ਜੇਕਰ ਦੋਸ਼ੀ ਪਾਇਆ ਜਾਂਦਾ ਹੈ, ਤਾਂ IT ਮੰਤਰਾਲੇ ਦੁਆਰਾ ਟੈਲੀਗ੍ਰਾਮ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।

(For more news apart from CEO of Telegram is suspected of being trapped in a honey trap News in Punjabi, stay tuned to Rozana Spokesman)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement