Pearls Group News: ਪਰਲਜ਼ ਗਰੁੱਪ 'ਚ ਫਸੇ ਲੋਕਾਂ ਦਾ ਇੱਕ-ਇੱਕ ਪੈਸਾ ਹੋਵੇਗਾ ਵਾਪਸ, ਨਿਰਮਲ ਭੰਗੂ ਦੀ ਧੀ ਨੇ ਕੀਤਾ ਐਲਾਨ
Published : Aug 28, 2024, 11:32 am IST
Updated : Aug 28, 2024, 11:46 am IST
SHARE ARTICLE
Nirmal Bhangu's daughter announced Pearls Group News
Nirmal Bhangu's daughter announced Pearls Group News

Pearls Group News: 45,000 ਕਰੋੜ ਰੁਪਏ ਦੇ ਘਪਲੇ ਦਾ ਮਾਸਟਰਮਾਈਂਡ ਸੀ ਨਿਰਮਲ ਭੰਗੂ

Nirmal Bhangu's daughter announced Pearls Group News: ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਭੰਗੂ ਦੀ ਮੌਤ ਤੋਂ ਬਾਅਦ ਉਸ ਦੀ ਧੀ ਬਰਿੰਦਰ ਕੌਰ ਨੇ ਵੱਡਾ ਐਲਾਨ ਕੀਤਾ। ਉਸ ਦੀ ਧੀ ਨੇ ਕਿਹਾ ਕਿ ਉਹ ਕੱਲੇ-ਕੱਲੇ ਨਿਵੇਸ਼ਕਾਂ ਦੇ ਪੈਸੇ ਮੋੜਨ 'ਚ ਪੂਰਾ ਸਾਥ ਦੇਵਾਂਗੀ। ਮੈਂ ਓਨੀ ਦੇਰ ਅਰਾਮ ਨਾਲ ਨਹੀਂ ਰਹਾਂਗੀ ਜਦੋਂ ਤੱਕ ਮੇਰੇ ਪਿਤਾ ਦਾ ਸੁਪਨਾ ਪੂਰਾ ਨਾ ਹੋ ਜਾਵੇ। ਬਰਿੰਦਰ ਕੌਰ ਨੇ ਇਕ ਇਸ਼ਤਿਆਰ ਰਾਹੀਂ ਇਸ ਦੀ ਜਾਣਕਾਰੀ ਦਿਤੀ। ਉਸ ਨੇ ਕਿਹਾ ਕਿ ਬਹੁਤ ਹੀ ਡੂੰਘੇ ਦੁੱਖ ਅਤੇ ਗ਼ਮ ਨਾਲ ਅਸੀਂ ਆਪ ਜੀ ਨੂੰ ਸਾਡੇ ਪਿਤਾ ਸ. ਨਿਰਮਲ ਸਿੰਘ ਭੰਗੂ ਦੇ ਅਕਾਲ ਚਲਾਣੇ ਦੀ ਸੂਚਨਾ ਮਿਲੀ ਹੋਵੇਗੀ। ਮੇਰੇ ਪਿਤਾ ਨਿਰਮਲ ਸਿੰਘ ਭੰਗੂ ਪਰਲਜ਼ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਦੇ ਇਕੋ-ਇਕ, ਅਟੱਲ ਸੁਪਨੇ ਪ੍ਰਤੀ ਪ੍ਰਤੀਬੱਧ ਸਨ।

Nirmal Bhangu's daughter announced Pearls Group NewsNirmal Bhangu's daughter announced Pearls Group News

 

ਇਹ ਵੀ ਪੜ੍ਹੋ: Mumbai Court News: ਕਿਸੇ ਔਰਤ ਨੂੰ ਅੱਖ ਮਾਰਨਾ ਅਤੇ ਉਸ ਦਾ ਹੱਥ ਫੜਨਾ ਜਿਨਸੀ ਸ਼ੋਸ਼ਣ ਹੈ-ਅਦਾਲਤ

ਪਰਲਜ਼ ਗਰੁੱਪ ਪਰਿਵਾਰ ਦੀ ਤਰਫ਼ੋਂ ਅਤੇ ਆਪਣੇ ਪਿਆਰੇ ਪਿਤਾ ਦੇ ਮਾਣ-ਸਤਿਕਾਰ ਵਿਚ, ਮੈਂ ਇਸ ਦੁਆਰਾ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਮੈਂ ਪਰਲਜ਼ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਸੰਬੰਧੀ ਨਿਆਇਕ ਅਤੇ ਅਰਧ-ਨਿਆਂਇਕ ਅਥਾਰਟੀਜ਼ ਨੂੰ ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ।

ਇਹ ਵੀ ਪੜ੍ਹੋ: Samrala Accident News: ਸਮਰਾਲਾ ਵਿਚ ਖੇਤੀਬਾੜੀ ਅਫਸਰ ਦੀ ਸੜਕ ਹਾਦਸੇ ਵਿਚ ਹੋਈ ਮੌਤ  

ਮੈਂ ਓਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਾਂਗੀ ਜਿੰਨੀ ਦੇਰ ਮੇਰੇ ਪਿਤਾ ਜੀ ਦਾ ਸੁਪਨਾ-ਜਿਸ ਸੁਪਨੇ ਲਈ ਉਹ ਜਿਉਂਦੇ ਸਨ ਅਤੇ ਜਿਸ ਲਈ ਪ੍ਰਾਣ ਤਿਆਗੇ-ਸਾਕਾਰ ਨਹੀਂ ਹੋ ਜਾਂਦਾ। ਪੀਏਸੀਐਲ ਲਿਮਟਿਡ ਅਤੇ ਪੀਜੀਐਫ ਲਿਮਟਿਡ ਦੇ ਹਰੇਕ ਨਿਵੇਸ਼ਕ ਨੂੰ ਮੈਂ ਮੁੜ ਯਕੀਨ ਦਿਵਾਉਂਦੀ ਹਾਂ ਕਿ ਮੈਂ ਤੁਹਾਡੇ ਅਧਿਕਾਰਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡਾਂਗੀ ਅਤੇ ਮੈਂ ਓਨੀ ਦੇਰ ਤੱਕ ਇਸ ਕੰਮ ਵਿਚ ਹਮੇਸ਼ਾ ਲੱਗੀ ਰਹਾਂਗੀ, ਜਿੰਨੀ ਦੇਰ ਤੱਕ ਤੁਹਾਨੂੰ ਸਭ ਨੂੰ ਪੈਸੇ ਵਾਪਸ ਨਹੀਂ ਹੋ ਜਾਂਦੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੈਂ ਆਪਣੇ ਪਿਤਾ ਦੀ ਨੇਕ ਆਤਮਾ ਦੀ ਸਦੀਵੀ ਸ਼ਾਂਤੀ ਲਈ ਤੁਹਾਡੀਆਂ ਦਿਲੀ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਦੀ ਮੰਗ ਕਰਦੀ ਹਾਂ। ਉਨਾਂ ਦੀ ਗ਼ੈਰ ਮੌਜੂਦਗੀ ਨਾਲ ਅਜਿਹਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ, ਲੇਕਿਨ ਤੁਹਾਡਾ ਸਮਰਥਨ ਸਾਨੂੰ ਨਾ ਸਹਿਣਯੋਗ ਸਦਮੇ ਨੂੰ ਸਹਿਣ ਦਾ ਬਲ ਬਖਸ਼ੇਗਾ। ਆਓ ਅਸੀਂ ਇਸ ਅਧੂਰੇ ਕੰਮ ਨੂੰ ਇਕੱਠੇ ਹੋ ਕੇ ਪੂਰਾ ਕਰੀਏ | ਦੱਸ ਦੇਈਏ ਕਿ ਨਿਰਮਲ ਭੰਗੂ  45,000 ਕਰੋੜ ਰੁਪਏ ਦੇ ਘਪਲੇ ਦਾ ਮਾਸਟਰਮਾਈਂਡ ਸੀ।

​(For more Punjabi news apart from Nirmal Bhangu's daughter announced Pearls Group News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement