
Punjab School van overturned: ਲੋਕਾਂ ਨੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ
Punjab School van overturned: ਸ੍ਰੀ ਮੁਕਤਸਰ-ਬਠਿੰਡਾ ਰੋਡ ’ਤੇ ਪਿੰਡ ਭੁੱਲਰ ਨੇੜੇ ਇਕ ਨਿੱਜੀ ਸਕੂਲ ਦੀ ਵੈਨ ਗੰਦੇ ਨਾਲ਼ੇ ’ਚ ਪਲਟ ਗਈ। ਵੈਨ ’ਚ ਸਵਾਰ ਬੱਚਿਆਂ ਨੂੰ ਨੇੜੇ ਮੌਜੂਦ ਲੋਕਾਂ ਵੱਲੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ: Himachal Pradesh News: ਚੰਬਾ 'ਚ ਖੱਡ 'ਚ ਡਿੱਗੀ ਕਾਰ, 3 ਸ਼ਰਧਾਲੂਆਂ ਦੀ ਮੌਤ, 8 ਗੰਭੀਰ ਜ਼ਖ਼ਮੀ
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਸਕੂਲ ਦੀ ਵੈਨ ਬੁੱਧਵਾਰ ਸਵੇਰੇ ਬੱਚੇ ਲੈ ਕੇ ਆ ਰਹੀ ਸੀ। ਜਦ ਪਿੰਡ ਭੁੱਲਰ ਨੇੜੇ ਬਠਿੰਡਾ ਰੋਡ ’ਤੇ ਢਾਣੀਆਂ ’ਚੋਂ ਬੱਚੇ ਲੈ ਕੇ ਕੱਚੇ ਰਸਤੇ ਆ ਰਹੀ ਸੀ ਤਾਂ ਵੈਨ ਦਾ ਸੰਤੁਲਨ ਵਿਗੜਣ ਕਾਰਨ ਗਿਆ।
ਇਹ ਵੀ ਪੜ੍ਹੋ: Fazilka News: ਫਾਜ਼ਿਲਕਾ 'ਚ ਮਾਪਿਆਂ ਨੇ ਆਪਣੇ ਹੀ ਪੁੱਤ ਨੂੰ ਜੰਜ਼ੀਰਾਂ ਨਾਲ ਬੰਨ੍ਹਿਆ, ਦੁੱਖ ਸੁਣਾਉਂਦੇ ਹੋਏ ਪਿਓ ਨੇ ਜੋੜੇ ਹੱਥ
ਜਿਸ ਨਾਲ ਵੈਨ ਇਕ ਗੰਦੇ ਨਾਲੇ ’ਚ ਪਲਟ ਗਈ। ਇਸ ਦੌਰਾਨ ਕੁਝ ਬੱਚੇ ਵੀ ਪਾਣੀ ’ਚ ਡਿੱਗ ਗਏ। ਬੱਸ ਪਲਟਦਿਆਂ ਦੀ ਬੱਚਿਆਂ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿਤਾ। ਬੱਚਿਆਂ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਫੁਰਤੀ ਨਾਲ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਲੋਕਾ ਅਨੁਸਾਰ ਵੈਨ ਦੀ ਸਪੀਡ ਜ਼ਿਆਦਾ ਹੋਣ ਤੇ ਰਸਤਾ ਤੰਗ ਹੋਣ ਕਾਰਨ ਹਾਦਸਾ ਵਾਪਰਿਆ ਹੈ। ਬੱਚੇ ਇਸ ਹਾਦਸੇ ਕਾਰਨ ਸਹਿਮੇ ਹੋਏ ਤੇ ਰੋ ਰਹੇ ਸਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਹੌਸਲਾ ਦਿੰਦਿਆਂ ਚੁੱਪ ਕਰਾਇਆ ਜਾ ਰਿਹਾ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Punjab School van overturned, stay tuned to Rozana Spokesman)