
ਬੱਸ ਕਈ ਮੁਲਕਾਂ 'ਚ ਹੁੰਦੀ ਹੋਈ ਪਹੁੰਚੇਗੀ ਕਰਤਾਰਪੁਰ ਸਾਹਿਬ ਦੇਖੋ, ਇਸ ਬੱਸ ਵਿਚ ਮੌਜੂਦ ਰਸੋਈ, ਸੋਫੇ, ਬੈੱਡ ਅਤੇ ਫਰਿੱਜ
ਪੰਜਾਬ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਪੰਜਾਬ ਦੇ ਸਿੱਖ ਭਰਾਵਾਂ ਵੱਲੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਵਲੋਂ ਵੀ ਧੂਮ ਧਾਮ ਨਾਲ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿਚ ਕੈਨੇਡਾ ਤੋਂ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਇੱਕ ਬੱਸ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ ਕਿ ਦੁਨੀਆ ਦੇ ਕਈ ਮੁਲਕਾਂ ਵਿਚ ਬਾਬੇ ਨਾਨਕ ਦੀ ਬਾਣੀ ਅਤੇ ਨੀਤੀਆਂ ਦਾ ਸੰਦੇਸ਼ ਦੇਣ ਤੋਂ ਬਾਅਦ ਕਰਤਾਰਪੁਰ ਸਾਹਿਬ ਪਹੁੰਚੇਗੀ।
ਮੌਜੂਦਾ ਸਮੇਂ ਇਹ ਬੱਸ ਪੈਰਿਸ ਪਹੁੰਚੀ ਹੈ ਜਿਥੇ ਇਹ ਥੋੜੀ ਦੇਰ ਰੁਕ ਕੇ ਲੰਗਰ ਜਲ ਛਕ ਕੇ ਅੱਗੇ ਚਾਲੇ ਪਾਵੇਗੀ। ਜਿਸਦੀ ਕਿ ਇੱਕ ਵੀਡੀਓ ਪੈਰਿਸ ਦੇ ਸਿੱਖ ਜਥੇ ਵਲੋਂ ਸਾਂਝੀ ਕੀਤੀ ਗਈ ਹੈ। ਬੱਸ ਨੂੰ ਨਾਮ ਜਰਨੀ ਤੋਂ ਕਰਤਾਰਪੁਰ ਸਾਹਿਬ ਦਿੱਤਾ ਗਿਆ ਹੈ। ਇਸ ਬੱਸ ਦੇ ਅੰਦਰ ਹੀ ਸਾਰੀ ਜ਼ਰੂਰਤ ਦਾ ਸਮਾਨ ਮੁਹਈਆ ਕਰਵਾਇਆ ਗਿਆ ਹੈ। ਦੋਵਾਂ ਮੁਲਕਾਂ ਵਲੋਂ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਸਿੱਖਾਂ ਅੰਦਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੀਸ ਨਿਵਾਉਣ ਉਤਸੁਕਤਾ ਸਾਫ ਦੇਖਣ ਨੂੰ ਮਿਲ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਖੁਸ਼ੀਆਂ ਭਰੀ ਘੜੀ ਕਦੋਂ ਆਉਂਦੀ ਹੈ।