
ਪਾਰਟੀ ਨੇ ਵਿਧਾਨ ਸਭਾ ਚੋਣਾਂ 'ਚ ਵੀ ਗੋਲਡੀ ਨੂੰ ਟਿਕਟ ਨਹੀਂ ਦਿੱਤੀ ਸੀ।
ਜਲਾਲਾਬਾਦ: ਜਲਾਲਾਬਾਦ ਤੋਂ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਜਗਦੀਪ ਕੰਬੋਜ ਗੋਲਡੀ (ਗੋਲਡੀ ਕੰਬੋਜ) ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਫ਼ੈਸਲਾ ਕਾਂਗਰਸ ਵੱਲੋਂ ਜ਼ਿਮਨੀ ਚੋਣ ਲੜਨ ਲਈ ਟਿਕਟ ਨਾ ਮਿਲਣ ਤੋਂ ਬਾਅਦ ਲਿਆ ਹੈ। ਜ਼ਿਕਰਯੋਗ ਹੈ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ 'ਚ ਵੀ ਗੋਲਡੀ ਨੂੰ ਟਿਕਟ ਨਹੀਂ ਦਿੱਤੀ ਸੀ। ਜ਼ਿਮਨੀ ਚੋਣ 'ਚ ਵੀ ਟਿਕਟ ਨਾ ਮਿਲੀ ਤਾਂ ਨਿਰਾਸ਼ ਗੋਲਡੀ ਕੰਬੋਜ ਨੇ ਇਹ ਐਲਾਨ ਕੀਤਾ।
Photo
ਗੋਲਡੀ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੈਂਬਰਸ਼ਿਪ ਤੋਂ ਤਿੰਨ ਦਿਨ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ। ਗੋਲਡੀ ਕੰਬੋਜ ਨੇ ਆਪਣੇ ਅਸਤੀਫ਼ੇ ਦੀ ਕਾਪੀ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੀ ਸੀ ਜਿਸ ਵਿਚ ਉਨ੍ਹਾਂ ਲਿਖਿਆ ਕਿ ਅਜਿਹੀਆਂ ਸਰਗਰਮੀਆਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਦੇ ਮਨਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਕੁਝ ਸਰਮਾਏਦਾਰ ਤੇ ਪਾਰਟੀ 'ਚ ਬੈਠੀਆਂ ਪਾਰਟੀ ਵਿਰੋਧੀ ਤਾਕਤਾਂ ਜਾਇਜ਼ ਮੁਕਾਮ ਤਕ ਪੁੱਜਣ ਨਹੀਂ ਦਿੰਦੀਆਂ।
Photo
ਅੱਜ ਹਲਕਾ ਜਲਾਲਾਬਾਦ ਦੇ ਆਪਣੇ ਸਾਥੀਆਂ ਦੀ ਰੱਖੀ ਮੀਟਿੰਗ ਦੌਰਾਨ ਜਿਮਨੀ ਚੋਣ ਸਬੰਧੀ ਫੈਸਲਾ ਕੀਤਾ ਅਤੇ ਮੈਂ ਆਪਣੇ ਪਿੰਡਾਂ ਦੇ ਅਤੇ ਸ਼ਹਿਰਾ ਦੇ ਪਰਿਵਾਰਾਂ ਨੂੰ ਨਾਲ ਲੈਕੇ ਅੱਜ ਆਪਣੇ ਕਾਗਜ ਮਾਨਯੋਗ ਐਸ ਡੀ ਐਮ ਸਾਹਿਬ ਜਲਾਲਾਬਾਦ ਕੋਲ ਦਾਖਲ ਕਰ ਦਿੱਤੇ। ਕਾਂਗਰਸ ਅੰਦਰ ਅਜਿਹੀਆਂ ਬਗਾਵਤਾਂ ਹੁਣ ਨਹੀਂ ਸਗੋਂ ਪਿਛਲੇ ਕਾਫੀ ਸਮੇਂ ਤੋਂ ਹੀ ਹੂੰਦੀਆਂ ਆ ਰਹੀਆਂ,ਚੋਣਾਂ ਦੇ ਨੇੜੇ ਟਿਕਟਾਂ ਨਾਂ ਮਿਲਣ ਤੇ ਅਜਾਦ ਚੋਣਾਂ ਲੜਨ ਦਾ ਇਹ ਫੈਸਲਾ ਆਉਣ ਵਾਲੇ ਦਿਨਾਂ ਚ ਹੋਰ ਵੀ ਕਈ ਲੀਡਰ ਲੈ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।