
ਪਛਮੀ ਬੰਗਾਲ 'ਚ ਇਕ ਅਕਤੂਬਰ ਤੋਂ ਖੁਲ੍ਹਣਗੇ ਸਿਨੇਮਾ ਹਾਲ
ਕੋਲਕਾਤਾ, 27 ਸਤੰਬਰ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਸਾਰੇ ਸਿਨੇਮਾ ਹਾਲਾਂ, ਨਾਚ-ਗਾਉਣ ਅਤੇ ਜਾਦੂ ਦੇ ਸ਼ੋਅ ਨੂੰ 1 ਅਕਤੂਬਰ ਤੋਂ ਸ਼ੁਰੂ ਹੋਣ ਦੀ ਆਗਿਆ ਦੇ ਦਿਤੀ ਹੈ ਪਰ ਇਸ 'ਚ 50 ਤੋਂ ਵੱਧ ਭਾਗੀਦਾਰ ਸ਼ਾਮਲ ਨਹੀਂ ਹੋ ਸਕਦੇ। ਮਮਤਾ ਬੈਨਰਜੀ ਨੇ ਸਨਿਚਰਵਾਰ ਰਾਤ ਨੂੰ ਟਵੀਟ ਕੀਤਾ, “ਆਮ ਵਾਂਗ ਵਾਪਸੀ ਲਈ, ਨਾਟਕ, ਮੈਜਿਕ ਸ਼ੋਅ, ਸਿਨੇਮਾ ਹਾਲ, ਸੰਗੀਤ ਨਾਚ ਅਤੇ ਗਾਇਨ ਨੂੰ 50 ਪ੍ਰਤੀਭਾਗੀਆਂ ਦੇ ਨਾਲ 1 ਅਕਤੂਬਰ ਤੋਂ ਸ਼ੁਰੂ ਹੋਣ ਦੀ ਆਗਿਆ ਦਿਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗਿਆ ਸਮਾਜਕ ਦੂਰੀਆਂ, ਮਾਸਕ ਪਹਿਨਣ ਅਤੇ ਕੋਵਿਡ -19 ਤੋਂ ਪਰਹੇਜ਼ ਕਰਨ ਦੀਆਂ ਹੋਰ ਸ਼ਰਤਾਂ ਦੇ ਨਾਲ ਦਿਤੀ ਜਾਵੇਗੀ।image