
ਤੋੜ-ਵਿਛੋੜੇ ਮਗਰੋਂ ਹੁਣ ਨੇੜ ਭਵਿੱਖ 'ਚ ਹੋ ਸਕਦੀਆਂ ਹਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
ਪਟਿਆਲਾ 27 ਸਤੰਬਰ (ਜਸਪਾਲ ਸਿੰਘ ਢਿੱਲੋਂ): ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਆਖ਼ਰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ 'ਚ ਤੋੜ ਵਿਛੋੜਾ ਹੋ ਹੀ ਗਿਆ। ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭਾਵੇਂ ਹਿਚਕਚਾਹਟ ਦਿਖਾਈ ਗਈ ਪਰ ਕੋਰ ਕਮੇਟੀ ਦੇ ਸੀਨੀਅਰ ਮੈਂਬਰਾਂ ਵਲੋਂ ਭਾਜਪਾ ਵਿਰੁਧ ਦਿਖਾਈ ਗਈ ਇਕਜੁਟਤਾ ਅੱਗੇ ਪ੍ਰਧਾਨ ਨੂੰ ਹਥਿਆਰ ਸੁਟਣੇ ਪਏ। ਇਸ ਤੋਂ ਬਾਅਦ ਰਾਜ ਅੰਦਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਰਾਜ ਅੰਦਰ ਨਵੇਂ ਸਿਆਸੀ ਗਠਜੋੜਾਂ ਦਾ ਹੁਣ ਮੁੱਢ ਬੱਝ ਗਿਆ ਹੈ। ਇਸ ਵੇਲੇ ਪੰਜਾਬ ਅੰਦਰ ਕਿਸਾਨੀ ਸੰਘਰਸ਼ ਪੂਰੇ ਸਿਖਰ ਤੇ ਹੈ । ਪਹਿਲੀ ਵਾਰ ਹੈ, ਜਦੋਂ ਰਾਜ ਦੀਆਂ 31 ਕਿਸਾਨ ਜਥੇਬੰਦੀਆਂ ਇਕ ਮੰਚ ਤੇ ਇਕਜੁਟ ਹਨ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਅੱਜ ਹਰ ਜਥੇਬੰਦੀ ਹਮਾਇਤ ਕਰ ਰਹੀ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਇਕ ਪਾਸੇ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ, ਦੂਜੇ ਪਾਸੇ ਕਿਸਾਨ ਸੰਘਰਸ਼ ਕਾਰਨ ਦੇਸ ਦਾ ਜੰਮੂ ਕਸ਼ਮੀਰ ਨਾਲੋਂ ਸੰਪਰਕ ਬੁਰੀ ਤਰ੍ਹਾਂ ਟੁਟਿਆ ਹੋਇਆ ਹੈ।
ਸੂਤਰਾਂ ਮੁਤਾਬਕ ਇਸ ਦਾ ਅਸਰ ਕੇਂਦਰ ਸਰਕਾਰ ਤੇ ਹੋਣ ਲੱਗਾ ਹੈ। ਇਹੋ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਰਵਾਇਤ ਤੇ ਉਲਟ ਅੱਜ ਤੋਂ ਹੀ ਝੋਨੇ ਦੀ ਖ਼੍ਰੀਦ ਸ਼ੁਰੂ ਕਰਵਾਈ ਹੈ ਤਾਂ ਜੋ ਕਿਸਾਨ ਸੰਘਰਸ਼ ਦਾ ਮੂੰਹ ਮੋੜਿਆ ਜਾ ਸਕੇ।
ਇਕ ਗੱਲ ਸਾਹਮਣੇ ਹੈ ਕਿ ਜੇ ਭਾਜਪਾ ਨੇ ਕਿਸੇ ਵੀ ਸਿਅਸੀ ਧਿਰ ਨਾਲ ਜੁੜ ਕੇ ਜੇ ਪੰਜਾਬ ਅੰਦਰ ਪੈਰ ਜਮਾਉਣੇ ਹਨ, ਤਾਂ ਉਸ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਬੂਰ ਪਾਉਣਾ ਹੀ ਪਵੇਗਾ।image
ਭਾਰਤੀ ਜਨਤਾ ਪਾਰਟੀ ਦੇ ਆਗੁ ਹਾਲੇ ਵੀ ਇਸ ਗੱਲ ਤੇ ਬਜ਼ਿਦ ਹਨ ਕਿ ਅਕਾਲੀ ਦਲ ਦੇ ਪਾਸੇ ਚਲੇ ਜਾਣ ਤੋਂ ਬਾਅਦ ਉਹ ਨਵਾਂ ਗਠਜੋੜ ਉਨ੍ਹਾਂ ਸਿਆਸੀ ਧਿਰਾਂ ਨਾਲ ਬਣਾਉਣਗੇ, ਜਿਨ੍ਹਾਂ ਦੀ ਸੁਰ ਉਨ੍ਹਾਂ ਨਾਲ ਮਿਲਦੀ ਹੋਵੇ। ਇਹ ਵੀ ਚਰਚਾ ਹੈ ਕਿ ਕਈ ਸੀਨੀਅਰ ਆਗੂ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੀਆਂ ਹਨ , ਇੰਜ ਲਗਦਾ ਹੈ ਕਿ ਹੁਣ ਜਦੋਂ ਅਕਾਲੀ ਦਲ ਭਾਜਪਾ ਦੇ ਗਠਜੋੜ 'ਚੋਂ ਬਾਹਰ ਆ ਗਿਆ ਹੈ, ਭਾਜਪਾ ਚਾਹੇਗੀ ਕਿ ਦੂਜੀਆਂ ਧਿਰਾਂ ਨੂੰ ਆਪਣੇ ਨਾਲ ਜੋੜਣ ਲਈ ਉਹ ਕਿਸੇ ਸਿੱਖ ਚੇਹਰੇ ਨੂੰ ਅੱਗੇ ਲਾਕੇ ਪਹਿਲਾਂ ਅਕਾਲੀ ਦਲ ਬਾਦਲ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਕਰਵੇ ਚਲਦਾ ਕੀਤਾ ਜਾ ਸਕੇ ਤਾਂ ਜੋ ਇਸ ਪਾਰਟੀ ਨੂੰ ਹੋਰ ਕਮਜੋਰ ਕੀਤਾ ਜਾ ਸਕੇ ਅਤੇ ਕਿਸੇ ਦੁਜੀ ਧਿਰ ਨੂੰ ਸ੍ਰੋਮਣੀ ਕਮੇਟੀ ਤੇ ਕਾਬਜ਼ ਕਰਵਾਇਆ ਜਾ ਸਕੇ । ਇਹ ਵੀ ਚਰਚਾ ਹੈ ਕਿ ਭਾਰਤੀ ਜਨਤਾ ਪਾਰਟੀ ਦੂਜੀਆਂ ਪਾਰਟੀਆਂ ਦੇ ਕੱਦਾਵਰ ਆਗੂਆਂ 'ਤੇ ਅੱਖ ਟਿਕਾਈ ਬੈਠੀ ਹੈ ।