ਸਾਈਕਲ ਚਲਾ ਕੇ, ਰੁੱਖ ਤੇ ਕੁੱਖ ਦੀ ਸੰਭਾਲ ਕਰਨ ਦਾ ਸੱਦਾ
Published : Sep 28, 2020, 12:59 am IST
Updated : Sep 28, 2020, 12:59 am IST
SHARE ARTICLE
image
image

ਸਾਈਕਲ ਚਲਾ ਕੇ, ਰੁੱਖ ਤੇ ਕੁੱਖ ਦੀ ਸੰਭਾਲ ਕਰਨ ਦਾ ਸੱਦਾ

ਔਰਤਾਂ ਨੂੰ ਡਟ ਕੇ ਮੁਕਾਬਲਾ ਕਰਨ ਦਾ ਸੁਨੇਹਾ  

ਨਵੀਂ ਦਿੱਲੀ, 27 ਸਤੰਬਰ (ਅਮਨਦੀਪ ਸਿੰਘ): ਕੌਮਾਂਤਰੀ ਧੀ ਦਿਹਾੜਾ ਮਨਾਉਂਦਿਆਂ ਅੱਜ 'ਜਾਗੋ' ਪਾਰਟੀ ਦੀ 'ਕੌਰ ਬ੍ਰਿਗੇਡ' ਵਲੋਂ ਸਾਈਕਲ ਚਲਾ ਕੇ, ਧੀਆਂ ਤੇ ਰੁੱਖਾਂ ਦੀ ਸਾਂਭ ਸੰਭਾਲ ਦਾ ਸੱਦਾ ਦਿਤਾ ਗਿਆ।
ਅੱਜ ਸਵੇਰੇ ਇਥੋਂ ਦੇ ਮੂਮੈਂਟ ਮਾਲ ਮੋਤੀ ਨਗਰ ਤੋਂ ਪੈਸੀਫਿਕ  ਮਾਲ ਸੁਭਾਸ਼ ਨਗਰ ਮੋੜ ਤੱਕ ਕਈ ਸਾਰੀ  ਕੁੜੀਆਂ ਨੇ ਜੋਸ਼ ਨਾਲ ਸੈਕਲਾਂ ਚਲਾ ਕੇ, ਕੁੜੀਆਂ ਦੇ ਮਾਣ ਵਿਚ ਵਾਧਾ ਕਰਨ ਦਾ ਨਾਹਰਾ ਬੁਲੰਦ ਕੀਤਾ।
ਸਮਾਪਤੀ ਮੌਕੇ ਸਾਰਿਆਂ ਨੂੰ ਬੂਟੇ ਵੰਡ ਕੇ, ਹਰਿਆਵਲ ਕਾਇਮ ਰੱਖਣ ਤੇ ਕੁੱਖਾਂ ਵਿਚ ਮਾਦਾ ਭਰੂਣਾਂ ਦੇ ਕਤਲ ਦੇ ਵਿਰੋਧ ਵਿਚ ਅੱਗੇ ਆਉਣ ਦੀ ਅਪੀਲ ਕੀਤੀ।
ਕੌਰ ਯੂਥ ਬ੍ਰਿਗੇਡ ਦੀ ਪ੍ਰਧਾਨ ਬੀਬੀ ਅਵਨੀਤ ਕੌਰ ਭਾਟੀਆ ਨੇ ਕਿਹਾ ਸਾਈਕਲ ਚਲਾ ਕੇ, ਇਹ ਸੁਨੇਹਾ ਦ੍ਰਿੜ੍ਹ  ਕਰਵਾਉਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਅੱਜ ਕੁੜੀਆਂ ਨੂੰ ਸਮਰੱਥ ਬਨਾਉਣਾ ਸਮੇਂ ਦੀ ਮੁਖ ਲੋੜ ਹੈ ਜਿਸ ਨਾਲ ਉਹ ਹਰ ਔਕੜ ਤੇ ਵੰਗਾਰ ਦਾ ਡੱਟ ਕੇ ਮੁਕਾਬਲਾ ਕਰ ਸਕਣ।
ਕੁੜੀਆਂ ਨੂੰ ਉਤਸ਼ਾਹ ਦਿੰਦੇ ਹੋਏ 'ਜਾਗੋ ਪਾਰਟੀ' ਦੇ ਮੁਖ ਬੁਲਾਰੇ ਤੇ ਜਨਰਲ ਸਕੱਤਰ ਪਰਮਿੰਦਰਪਾਲ ਸਿੰਘ ਨੇ ਕਿਹਾ ਰੁੱਖ ਤੇ ਕੁੱਖ  ਬਚਾਉਣ ਦੇ ਸੁਨੇਹੇ ਨਾਲ ਧੀ ਦਿਹਾੜਾ ਮਨਾਉਣ ਦੀ ਇਹ ਮੁਹਿੰਮ ਮਿਸਾਲੀ ਬਣ ਗਈ ਹੈ।
ਇਸ ਮੌਕੇ 'ਜਾਗੋ' ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ ਨੱਥਾ ਸਿੰਘ ਨੇ ਬੂਟੇ ਵੰਡ ਕੇ ਧੀਆਂ ਦੇ ਉਪਰਾਲੇ ਨੂੰ ਵਿਲੱਖਣ ਦਸਿਆ। ਜਾਗੋ ਦੇ ਅਹੁਦੇਦਾਰ ਚਰਨਪ੍ਰੀਤ ਸਿੰਘ ਭਾਟੀਆ ਤੇ ਹੋਰ ਵੀ ਪੁੱਜੇ।
4elhi_ 1mandeep_ ੨੭ Sep_ 6ile No ੦੨

SHARE ARTICLE

ਏਜੰਸੀ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement