
ਬਿਹਾਰ ਕਾਂਗਰਸ ਪ੍ਰਧਾਨ ਸਣੇ 7 ਪਾਰਟੀ ਆਗੂਆਂ ਵਿਰੁਧ ਪਰਚਾ
ਪਟਨਾ, 27 ਸਤੰਬਰ : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਗਿਆ ਹੈ। ਅਜਿਹੀ ਸਥਿਤੀ ਵਿਚ ਰਾਜਨੀਤਕ ਪਾਰਟੀਆਂ ਨੇ ਇਸ ਮੁਹਿੰਮ ਨੂੰ ਤੇਜ਼ ਕਰ ਦਿਤਾ ਹੈ। ਕੋਰੋਨਾ ਸਮੇਂ 'ਚ ਹੋਣ ਵਾਲੀਆਂ ਚੋਣਾਂ ਵਿਚਾਲੇ ਕੁਝ ਨਿਯਮ ਤੈਅ ਕੀਤੇ ਗਏ ਹਨ, ਪਰੰਤੂ ਇਸ ਦੇ ਗੁੰਝਲਦਾਰ ਹੋਣ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਪਟਨਾ ਏਅਰਪੋਰਟ ਥਾਣੇ ਦਾ ਹੈ। ਜਿਥੇ ਬਿਹਾਰ ਕਾਂਗਰਸ ਦੇ ਸੂਬਾ ਪ੍ਰਧਾਨ ਮਦਨ ਮੋਹਨ ਝਾਅ ਸਮੇਤ 7 ਨੇਤਾਵਾਂ ਵਿਰੁਧ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ 'ਤੇ ਧਾਰਾ 144 ਦੀ ਉਲੰਘਣਾ ਕਰਨ ਅਤੇ ਹਵਾਈ ਅੱਡੇ ਦੇ ਬਾਹਰ ਭੀੜ ਇਕੱਠੀ ਕਰ ਕੇ ਕੋਰੋਨਾ ਪ੍ਰੋਟੋਕੋਲ ਨੂੰ ਤੋੜਨ ਦਾ ਦੋਸ਼ ਹੈ। ਪਟਨਾ ਦੇ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ ਮੁਹੰਮਦ ਸਫੀਉੱਲਾ ਖ਼ਾਨ ਵਲੋਂ ਏਅਰਪੋਰਟ ਥਾਣੇ ਵਿਚ ਇਕ ਐਫਆਈਆਰ ਦਰਜ ਕੀਤੀ ਗਈ ਹੈ। (ਪੀਟੀਆਈ)image