
ਛੱਡੀ ਕੈਬਨਿਟ ਮੰਤਰੀ ਦੀ ਕੁਰਸੀ
ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੂਬਾ ਕਾਂਗਰਸ ਵਿੱਚ ਅਸਤੀਫਿਆਂ ਦੀ ਲਹਿਰ ਦੌੜ ਗਈ ਹੈ। ਹੁਣ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ।
Razia Sultana resigns
ਰਜ਼ੀਆ ਸੁਲਤਾਨਾ ਦੇ ਅਸਤੀਫੇ ਨੂੰ ਉਨ੍ਹਾਂ ਦੇ ਪਤੀ ਅਤੇ ਸਾਬਕਾ ਆਈਪੀਐਸ ਮੁਹੰਮਦ ਵੱਲੋਂ ਸ਼ਲਾਘਾਯੋਗ ਕਦਮ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਤਨੀ ਦੇ ਨੈਤਿਕ ਫੈਸਲੇ 'ਤੇ ਮਾਣ ਹੈ।
SO PROUD OF MY WIFE RAZIA SULTANA FOR HER PRINCIPLED DECISION TO RESIGN IN THE BEST INTEREST OF CONG AND ITS LEADERSHIP, ON PARTICULAR RAHUL GANDHI, OUR BENEFACTOR pic.twitter.com/XuNZtFyuG5
— MOHD MUSTAFA, FORMER IPS (@MohdMustafaips) September 28, 2021
ਅਸਤੀਫ਼ਾ ਦੇਣ ਤੋਂ ਬਾਅਦ ਰਜ਼ੀਆ ਸੁਲਤਾਨਾ ਦਾ ਵੱਡਾ ਬਿਆਨ
ਅਸਤੀਫ਼ਾ ਦੇਣ ਤੋਂ ਬਾਅਦ ਰਜ਼ੀਆ ਸੁਲਤਾਨਾ ਦਾ ਵੱਡਾ ਬਿਆਨ ਸਾਹਮਣੇ ਅਇਆ ਹੈ। ਉਨ੍ਹਾਂ ਨੇ ਨਵਜੋਤ ਸਿੱਧੂ ਵੱਲੋਂ ਲਏ ਗਏ ਫੈਸਲੇ ਨੂੰ ਲੈ ਕੇ ਕਿਹਾ ਕਿ, "ਸਭ ਨੂੰ ਪਤਾ ਸੀ ਕਿ ਕੁਝ ਫੇਸਲੈ ਅਜਿਹੇ ਹਨ, ਜਿਨ੍ਹਾਂ ਵਿਚ ਗੜਬੜ ਹੋਣ ਵਾਲੀ ਹੈ।" ਰਜ਼ੀਆ ਸੁਲਤਾਨਾ ਨੇ ਕਿਹਾ ਕਿ ਸਿੱਧੂ ਅਸੂਲਾਂ ’ਤੇ ਚੱਲਣ ਵਾਲੇ ਇਨਸਾਨ ਹਨ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਹੈ।
Razia Sultana resigns
ਇਸ ਦੇ ਨਾਲ ਹੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਅਤੇ ਪੰਜਾਬੀਅਤ ਲਈ ਲੜ੍ਹ ਰਹੇ ਹਨ ਅਤੇ ਇਹ ਸਭ ਜੋ ਵੀ ਹੋਇਆ ਹੈ ਹਾਈਕਮਾਨ ਨੇ ਕੀਤਾ ਹੈ। ਦੱਸ ਦੇਈਏ ਕਿ ਰਜ਼ੀਆ ਸੁਲਤਾਨਾ ਦੇ ਪਤੀ ਅਤੇ ਸਾਬਕਾ IPS ਮੁਹੰਮਦ ਮੁਸਤਫਾ ਨੇ ਵੀ ਆਪਣੀ ਪਤਨੀ ਦੇ ਇਸ ਕਦਮ ਨੂੰ ਸ਼ਲਾਗਾਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਤਨੀ ਦੇ ਇਸ ਸਿਧਾਂਤਕ ਫੈਸਲੇ ’ਤੇ ਮਾਣ ਹੈ।