
'ਆਪ' ਤੇ ਇਸ ਦੇ ਨੇਤਾਵਾਂ ਨੇ ਬਿਨਾਂ ਸੋਚੇ ਸਮਝੇ ਉਪ ਰਾਜਪਾਲ ਵਿਰੁਧ 'ਮਾਣਹਾਨੀ' ਵਾਲੇ ਬਿਆਨ ਦਿਤੇ : ਹਾਈ ਕੋਰਟ
ਨਵੀਂ ਦਿੱਲੀ, 27 ਸਤੰਬਰ : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਇਕ ਅੰਤਰਿਮ ਆਦੇਸ਼ ਵਿਚ ਆਮ ਆਦਮੀ ਪਾਰਟੀ (ਆਪ) ਅਤੇ ਇਸ ਦੇ ਕਈ ਨੇਤਾਵਾਂ ਨੂੰ ਉੱਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਵਿਰੁਧ ''ਮਾਣਹਾਨੀਕਾਰਕ'' ਬਿਆਨ ਦੇਣ ਤੋਂ ਰੋਕ ਦਿਤਾ | ਅਦਾਲਤ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸਕਸੈਨਾ ਵਿਰੁਧ ਕਥਿਤ ਅਪਮਾਨਜਨਕ ਪੋਸਟ, ਵੀਡੀਉ ਅਤੇ ਟਵੀਟ ਹਟਾਉਣ ਦਾ ਨਿਰਦੇਸ਼ ਦਿੰਦੇ ਹੋਏ ਕਿ ਉਨ੍ਹਾਂ ਨੇ ਬਿਨਾਂ ਸੋਚੇ ਸਮਝੇ ਇਸ ਪ੍ਰਕਾਰ ਦੇ ਬਿਆਨ ਦਿਤੇ |
aਉਪਰਾਜਪਾਲ ਨੇ 'ਆਪ', ਇਸ ਦੇ ਨੇਤਾਵਾਂ ਆਦਿਤੀ ਸਿੰਘ, ਸੌਰਭ ਭਾਰਦਵਾਜ, ਦੁਰਗੇਸ਼ ਪਾਠਕ, ਸੰਜੇ ਸਿੰਘ ਅਤੇ ਜੈਸਮੀਨ ਸ਼ਾਹ ਨੂੰ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਝੂਠੇ ਅਤੇ ਮਾਣਹਾਨੀਕਾਰਕ ਪੋਸਟ ਟਵੀਟ ਜਾਂ ਵੀਡੀਉ ਹਟਾਉਣ ਦੇ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਸੀ | ਉਨ੍ਹਾਂ ਨੇ 'ਆਪ' ਅਤੇ ਉਸ ਦੇ 5 ਨੇਤਾਵਾਂ ਤੋਂ ਵਿਆਜ ਸਮੇਤ 2.5 ਕਰੋੜ ਰੁਪਏ ਦੇ ਹਰਜਾਨੇ ਅਤੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ | 'ਆਪ' ਨੇਤਾਵਾਂ ਨੇ ਦੋਸ਼ ਲਗਾਇਆ ਸੀ ਕਿ ਸਕਸੈਨਾ ਨਵੰਬਰ 2016 'ਚ ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਦੇ ਚੇਅਰਮੈਨ ਵਜੋਂ ਅਪਣੇ ਕਾਰਜਕਾਲ ਦੌਰਾਨ ਇਕ ਘਪਲੇ ਵਿਚ ਸ਼ਾਮਲ ਸਨ | ਦਿੱਲੀ ਹਾਈ ਕੋਰਟ ਵਲੋਂ ਆਮ ਆਦਮੀ ਪਾਰਟੀ (ਆਪ) ਅਤੇ ਇਸ ਦੇ ਨੇਤਾਵਾਂ ਨੂੰ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵਿਰੁਧ 'ਝੂਠੇ' ਦੋਸ਼ ਲਗਾਉਣ ਤੋਂ ਗੁਰੇਜ ਕਰਨ ਦੇ ਨਿਰਦੇਸ਼ ਦਿਤੇ ਜਾਣ ਦੇ ਤੁਰਤ ਬਾਅਦ ਸਕਸੈਨਾ ਨੇ ਟਵੀਟ ਕੀਤਾ ਕੀਤਾ 'ਸੱਤਿਆਮੇਵ ਜਯਤੇ' | (ਏਜੰਸੀ)