ਪੰਜਾਬ ਭਾਜਪਾ ਨੇ ਵਿਧਾਨ ਸਭਾ ਸੈਸ਼ਨ ਦੇ ਵਿਰੋਧ ਵਿਚ ਲਗਾਈ ਵਖਰੀ 'ਜਨਤਾ ਵਿਧਾਨ ਸਭਾ'
Published : Sep 28, 2022, 12:26 am IST
Updated : Sep 28, 2022, 12:26 am IST
SHARE ARTICLE
image
image

ਪੰਜਾਬ ਭਾਜਪਾ ਨੇ ਵਿਧਾਨ ਸਭਾ ਸੈਸ਼ਨ ਦੇ ਵਿਰੋਧ ਵਿਚ ਲਗਾਈ ਵਖਰੀ 'ਜਨਤਾ ਵਿਧਾਨ ਸਭਾ'


ਚੰਡੀਗੜ੍ਹ, 27 ਸਤੰਬਰ (ਸੱਤੀ): ਭਗਵੰਤ ਮਾਨ ਦੀ ਅਗਵਾਈ 'ਚ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਭਾਜਪਾ ਲਗਾਤਾਰ ਵਿਰੋਧ ਕਰ ਰਹੀ ਹੈ | ਇਸੇ ਸਿਲਸਿਲੇ ਵਿਚ ਭਾਜਪਾ ਨੇ ਵਿਧਾਨ ਸਭਾ ਸੈਸ਼ਨ ਤੋਂ ਵੱਖ 'ਲੋਕ ਵਿਧਾਨ ਸਭਾ' ਦਾ ਆਯੋਜਨ ਕੀਤਾ | ਸਾਰੇ ਆਗੂ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦੇ ਸੂਬਾ ਹੈੱਡਕੁਆਰਟਰ ਨੇੜੇ ਬੱਤਰਾ ਸਿਨੇਮਾ ਦੀ ਪਾਰਕਿੰਗ ਵਿਚ ਪੁੱਜੇ | ਭਾਜਪਾ ਪੰਜਾਬ ਦੇ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਅਪਣੇ ਦੂਜੇ ਸਾਥੀ ਵਿਧਾਇਕ ਜੰਗੀ ਲਾਲ ਮਹਾਜਨ ਸਮੇਤ ਵਿਧਾਨ ਸਭਾ ਵਿਚੋਂ ਵਾਕਆਊਟ ਕਰ ਕੇ ਇਸ ਅਸੈਂਬਲੀ ਵਿਚ ਪਹੁੰਚੇ ਸਨ | ਇਸ ਮੌਕੇ ਸੀਨੀਅਰ ਆਗੂ ਸੁਨੀਲ ਜਾਖੜ ਅਤੇ ਹੋਰ ਪ੍ਰਮੁੱਖ ਆਗੂ ਵੀ ਮੌਜੂਦ ਰਹੇ |
ਇਸ ਜਨ ਸਭਾ ਵਿਚ ਪੰਜਾਬ ਨਾਲ ਸਬੰਧਤ 6 ਮੁੱਦੇ ਉਠਾਏ ਗਏ | ਇਨ੍ਹਾਂ ਵਿਚ ਭਿ੍ਸ਼ਟਾਚਾਰ, ਅਧੂਰੇ ਵਾਅਦੇ, ਖੇਤੀ, ਨਸ਼ੇ ਦੀ ਵੱਧ ਰਹੀ ਦੁਰਵਰਤੋਂ,  ਦੀ ਵਿਗੜਦੀ ਹਾਲਤ ਅਤੇ ਕਾਨੂੰਨ ਵਿਵਸਥਾ ਸ਼ਾਮਲ ਸੀ | ਕਾਂਗਰਸ ਤੋਂ ਕੁੱਝ ਮਹੀਨੇ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਭਗਵੰਤ ਮਾਨ ਸਰਕਾਰ ਵਿਚ ਪੰਜਾਬ ਵਿਚ ਵਧੇ ਭਿ੍ਸ਼ਟਾਚਾਰ ਦਾ ਮੁੱਦਾ ਉਠਾਇਆ |

ਹੋਰਨਾਂ ਆਗੂਆਂ ਨੇ ਸੂਬੇ ਵਿਚ ਵੱਧ ਰਹੇ ਅਪਰਾਧਾਂ 'ਤੇ ਸਵਾਲ ਉਠਾਏ |
ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ | ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ | ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ | ਸਰਕਾਰ ਨੇ ਆਪਣੀ ਨਾਕਾਮੀ ਨੂੰ  ਛੁਪਾਉਣ ਲਈ ਅਪਰੇਸ਼ਨ ਲੋਟਸ ਵਰਗੇ ਬਹਾਨੇ ਬਣਾਏ | ਸੂਬੇ ਨੂੰ  ਕਰਜੇ ਤੋਂ ਮੁਕਤ ਕਰਵਾਉਣ ਲਈ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ |

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement