
ਕੁੜੀ ਸਰਕਾਰੀ ਗੱਡੀ 'ਤੇ ਬੈਠ ਕੇ ਡਾਂਸ ਕਰ ਰਹੀ ਸੀ ਤੇ ਹੱਥਾਂ ਨਾਲ ਇਤਰਾਜ਼ਯੋਗ ਇਸ਼ਾਰੇ ਵੀ ਕਰ ਰਹੀ ਸੀ
ਜਲੰਧਰ : ਲੜਕੀ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦੇ ਥਾਣਾ 4 ਦੇ ਐੱਸ.ਐੱਚ.ਓ. ਅਸ਼ੋਕ ਕੁਮਾਰ ਨੂੰ ਪੁਲਿਸ ਨੇ ਲਾਈਨ ਹਾਜ਼ਰ ਕਰ ਲਿਆ ਹੈ। ਇਸ ਮਾਮਲੇ ਦੀ ਪੁਸ਼ਟੀ ਜਲੰਧਰ ਦੇ ਸੀ.ਪੀ. ਨੇ ਕੀਤੀ ਹੈ। ਦਰਅਸਲ, ਲੜਕੀ ਐਸਐਚਓ ਦੇ ਸਾਹਮਣੇ ਅਤੇ ਉਸ ਦੀ ਸਰਕਾਰੀ ਗੱਡੀ 'ਤੇ ਬੈਠ ਕੇ ਡਾਂਸ ਕਰ ਰਹੀ ਸੀ ਤੇ ਹੱਥਾਂ ਨਾਲ ਇਤਰਾਜ਼ਯੋਗ ਇਸ਼ਾਰੇ ਵੀ ਕਰ ਰਹੀ ਸੀ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਦਰਅਸਲ ਉਕਤ ਲੜਕੀ ਨੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਐੱਸਐੱਚਓ ਦੀ ਸਰਕਾਰੀ ਗੱਡੀ 'ਤੇ ਬੈਠ ਕੇ ਡਾਂਸ ਕੀਤਾ। ਇਸ ਤੋਂ ਇਲਾਵਾ ਇਕ ਰੀਲ ਵੀ ਬਣਾਈ ਗਈ, ਜਿਸ 'ਤੇ ਐੱਸ.ਐੱਚ.ਓ. ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਖ਼ੁਦ ਨੂੰ ਸੋਸ਼ਲ ਮੀਡੀਆ ਸਟਾਰ ਕਹਾਉਣ ਵਾਲੀ ਇਸ ਕੁੜੀ ਨੇ ਇਸ ਤੋਂ ਪਹਿਲਾਂ ਗੋਲੀਬਾਰੀ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਇਸ ਦੇ ਬਾਵਜੂਦ ਥਾਣਾ 4 ਦੇ ਇੰਚਾਰਜ ਨੇ ਲੜਕੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਅਤੇ ਮਾਮਲਾ ਰਫਾ ਦਫਾ ਕਰ ਦਿੱਤਾ ਸੀ। ਹੁਣ ਇਸ ਵਾਰ ਦੀ ਪਾਈ ਵਾਇਰਲ ਵੀਡੀਓ ਤੋਂ ਬਾਅਧ ਐਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।