PUNSUP 'ਚ ਹੋਏ ਫ਼ਰਜ਼ਵਾੜੇ 'ਚ CM Bhagwant Mann ਦਾ ਵੱਡਾ ਐਕਸ਼ਨ
Published : Sep 28, 2025, 1:10 pm IST
Updated : Sep 28, 2025, 1:11 pm IST
SHARE ARTICLE
CM Bhagwant Mann's Big Action in the Farziwara Incident in PUNSUP Latest News in Punjabi 
CM Bhagwant Mann's Big Action in the Farziwara Incident in PUNSUP Latest News in Punjabi 

ਬਠਿੰਡਾ ਤੇ ਮਾਨਸਾ ਦੇ 5 ਅਧਿਕਾਰੀ ਸਸਪੈਂਡ

CM Bhagwant Mann's Big Action in the Farziwara Incident in PUNSUP Latest News in Punjabi ਬਠਿੰਡਾ : ਪਨਸਪ ’ਚ ਹੋਏ ਫ਼ਰਜ਼ੀਵਾੜੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਕਾਰਵਾਈ ਕੀਤੀ ਹੈ। ਮੁੱਖ ਮੰਤਰੀ ਨੇ ਬਠਿੰਡਾ ਤੇ ਮਾਨਸਾ ਦੇ ਪੰਜ ਅਧਿਕਾਰੀਆਂ ਨੂੰ ਸਸਪੈਂਡ ਕਰ ਦਿਤਾ ਹੈ। ਦੱਸ ਦਈਏ ਕਿ ਪਨਸਪ ਵਿਚ ਗੋਦਾਮਾਂ ਦੇ ਕਿਰਾਏ ਦੇ ਬਿਲਾਂ ’ਚ ਕਰੋੜਾਂ ਦੀ ਹੇਰਾਫੇਰੀ ਕੀਤੀ ਗਈ ਸੀ।

ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਵਿਚ ਸੀਨੀਅਰ ਸਹਾਇਕ ਲੇਖਾਕਾਰ ਸੰਦੀਪ ਗਰਗ ਅਤੇ ਅਧਿਕਾਰੀਆਂ ਨੇ ਬਠਿੰਡਾ ਵਿਚ ਗੋਦਾਮ ਦੇ ਕਿਰਾਏ ਵਿਚ ਹੇਰਾਫੇਰੀ ਕਰ ਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਸੀ। ਸਥਿਤੀ ਅਜਿਹੀ ਸੀ ਕਿ ਗੋਦਾਮ ਦੀਆਂ ਅਦਾਇਗੀਆਂ ਸਾਲ ਵਿਚ ਤਿੰਨ ਵਾਰ ਦਿਖਾਈਆਂ ਗਈਆਂ। ਅਸਲ ਭੁਗਤਾਨ ਲਾਭਪਾਤਰੀਆਂ ਨੂੰ ਗਏ, ਜਦਕਿ ਦੂਜੀ ਵਾਰ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਈ ਗਈ। ਬਿੱਲ ਵੀ ਤਿੰਨ ਵਾਰ ਤਿਆਰ ਕਰ ਕੇ ਦਫ਼ਤਰ ਵਿਚ ਜਮ੍ਹਾਂ ਕਰਵਾਏ ਗਏ।

ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਸਹਾਇਕ ਲੇਖਾਕਾਰ ਅਤੇ ਮਾਨਸਾ ਵਿਚ ਮੌਜੂਦਾ ਸਮੇਂ ਸੇਵਾ ਨਿਭਾ ਰਹੇ ਇੰਸਪੈਕਟਰਾਂ ਨੇ ਇਕੱਲੇ ਬਠਿੰਡਾ ਵਿਚ ਲਗਭਗ ਤਿੰਨ ਕਰੋੜ ਰੁਪਏ ਦਾ ਗਬਨ ਕੀਤਾ ਹੈ। ਬਾਕੀ ਰਕਮ ਦਾ ਖ਼ੁਲਾਸਾ ਹੋਰ ਜਾਂਚ ਤੋਂ ਬਾਅਦ ਹੀ ਹੋਵੇਗਾ।

ਇਸ ਤੋਂ ਇਲਾਵਾ, ਮਾਨਸਾ ਵਿਚ ਕੁੱਝ ਸ਼ੈਲਰ ਮਾਲਕ ਆਰਓ ਵਿਚ ਕਥਿਤ ਬੇਨਿਯਮੀਆਂ ਤੋਂ ਇੰਨੇ ਜ਼ਿਆਦਾ ਗਬਨ ਕਰ ਚੁੱਕੇ ਹਨ ਕਿ ਉਹ ਹੁਣ ਸੀਜ਼ਨ ਦੌਰਾਨ ਬਲੈਕਲਿਸਟ ਹੋਣ ਤੋਂ ਬਚਣ ਲਈ ਜ਼ਬਰਦਸਤੀ ਪੈਸੇ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਨੇ ਇਸ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ, ਇਸ ਤਹਿਤ ਬਠਿੰਡਾ ਤੇ ਮਾਨਸਾ ਦੇ ਪੰਜ ਮੁਲਜ਼ਮ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੋਂ ਮੁਅੱਤਲ ਕਰ ਦਿਤਾ ਹੈ।

(For more news apart from CM Bhagwant Mann's Big Action in the Farziwara Incident in PUNSUP Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement