ਪ੍ਰਕਾਸ਼ ਪੁਰਬ ਨੂੰ ਸਮਰਪਤ Air India ਦਾ ਅਨੋਖਾ ਉਪਰਾਲਾ
Published : Oct 28, 2019, 5:47 pm IST
Updated : Oct 28, 2019, 5:47 pm IST
SHARE ARTICLE
550th birthday of Guru Nanak Dev Ji : Air India paints Ik Onkar on tail of plane
550th birthday of Guru Nanak Dev Ji : Air India paints Ik Onkar on tail of plane

ਏਅਰ ਇੰਡੀਆ ਨੇ ਜਹਾਜ਼ 'ਤੇ  ੴ ਲਿਖਿਆ

ਨਵੀਂ ਦਿੱਲੀ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਦੁਨੀਆ ਭਰ 'ਚ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਏਅਰ ਇੰਡੀਆ ਨੇ ਆਪਣੇ ਇਕ ਜਹਾਜ਼ ਦੇ ਪਿਛਲੇ ਹਿੱਸੇ 'ਤੇ ੴ ਲਿਖਿਆ ਹੈ। ਇਸ ਦਾ ਮਤਲਬ ਪਰਮਾਤਮਾ ਇਕ ਹੈ। ਜਹਾਜ਼ ਦੇ ਅਗਲੇ ਪਾਸੇ 'ਸ੍ਰੀ ਗੁਰੂ ਨਾਨਕ ਦੇਵ ਜੀ 550ਵਾਂ ਸਾਲਾਨਾ ਸਮਾਗਮ' ਲਿਖਿਆ ਹੋਇਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।

550th birthday of Guru Nanak Dev Ji : Air India paints Ik Onkar on tail of plane 550th birthday of Guru Nanak Dev Ji : Air India paints Ik Onkar on tail of plane

ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਦਾ ਅਕਾਲ ਪੁਰਖ ਇਕ ਹੈ ਦਾ ਸੰਦੇਸ਼ ਦਿੱਤਾ ਸੀ। ਗੁਰੂ ਜੀ ਦੇ ਇਸ ਸੰਦੇਸ਼ ਦਾ ਪਸਾਰ ਹੁਣ ਏਅਰ ਇੰਡੀਆ ਪੂਰੇ ਸੰਸਾਰ 'ਚ ਕਰ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਫ਼ੇਸਬੁੱਕ ਪੇਜ਼ 'ਤੇ  ਏਅਰ ਇੰਡੀਆ ਦੇ ਇਸ ਉਪਰਾਲੇ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

550th birthday of Guru Nanak Dev Ji : Air India paints Ik Onkar on tail of plane 550th birthday of Guru Nanak Dev Ji : Air India paints Ik Onkar on tail of plane

ਇਹ ਜਹਾਜ਼ 31 ਅਕਤੂਬਰ ਤੋਂ ਬਾਅਦ ਹਫ਼ਤੇ 'ਚ 3 ਦਿਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਲੰਦਨ ਦੇ ਸਟਾਂਸਟੇਸ ਹਵਾਈ ਅੱਡੇ ਵਿਚਕਾਰ ਉਡਾਨ ਭਰੇਗਾ। ਨਿਊਜ਼ ਏਜੰਸੀ ਮੁਤਾਬਕ ਇਸ 256 ਸੀਟਰ ਡ੍ਰੀਮ ਲਾਈਨਰ ਜਹਾਜ਼ 'ਚ ਮੁਸਾਫ਼ਰਾਂ ਲਈ ਪੰਜਾਬੀ ਭੋਜਨ ਦਾ ਪ੍ਰਬੰਧ ਵੀ ਹੋਵੇਗਾ। ਨਾਲ ਹੀ ਏਅਰ ਇੰਡੀਆ ਨੇ ਘਰੇਲੂ ਰੂਟ 'ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਦੋ ਮਹੱਤਵਪੂਰਨ ਥਾਵਾਂ ਅੰਮ੍ਰਿਤਸਰ ਅਤੇ ਪਟਨਾ ਵਿਚਕਾਰ ਵੀ ਸਿੱਧੀ ਉਡਾਨ ਸ਼ੁਰੂ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement