
ਬੀਬੀ ਜਗੀਰ ਕੌਰ ਨੇ ਪੈਰ ਪਿੱਛੇ ਹਟਾਏ
ਫ਼ਰਜ਼ਾਨਾ ਆਲਮ ਨੂੰ ਦਿਤਾ ਅਹੁਦਾ ਵਾਪਸ ਲਿਆ
ਚੰਡੀਗੜ੍ਹ, 27 ਅਕਤੂਬਰ (ਗੁਰਉਪਦੇਸ਼ ਭੁੱਲਰ): ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸਾਬਕਾ ਆਈ.ਪੀ.ਐਸ. ਅਧਿਕਾਰੀ ਇਜ਼ਹਾਰ ਆਲਮ ਦੀ ਪਤਨੀ ਫਰਜ਼ਾਨਾ ਆਲਮ ਨੂੰ ਪਿਛਲੇ ਦਿਨੀਂ ਦਿਤੇ ਅਹੁਦੇ ਬਾਰੇ ਫ਼ੈਸਲਾ ਵਾਪਸ ਲੈਣਾ ਪਿਆ ਹੈ। ਉਨ੍ਹਾਂ ਅੱਜ ਅਪਣੇ ਪਹਿਲੇ ਫ਼ੈਸਲੇ ਨੂੰ ਬਦਲਦਿਆਂ ਫਰਜ਼ਾਨਾ ਆਲਮ ਨੂੰ ਦਿਤਾ ਗਿਆ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਦਾ ਅਹੁਦਾ ਵਾਪਸ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਫ਼ਰਜ਼ਾਨਾ ਦੇ ਪਤੀ ਇਜ਼ਹਾਰ ਆਲਮ ਉਪਰ ਖਾੜਕੂਵਾਦ ਦੇ ਸਮੇਂ ਆਲਮ ਸੈਨਾ ਬਣਾ ਕੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਅਤਿਵਾਦ ਦੇ ਨਾਂ ਹੇਠ ਮਾਰਨ ਦੇ ਦੋਸ਼ ਹਨ। ਇਸੇ ਕਰ ਕੇ ਐਸ.ਜੀ.ਪੀ.ਸੀ. ਮੈਂਬਰ ਬੀਬੀ ਕਿਰਨਜੋਤ ਕੌਰ ਨੇ ਫਰਜ਼ਾਨਾ ਨੂੰ ਇਹ ਅਹੁਦਾ ਦੇਣ ਦਾ ਵਿਰੋਧ ਕੀਤਾ ਸੀ ਅਤੇ ਇਸਤਰੀ ਅਕਾਲੀ ਦਲ ਵਿਚ ਮਿਲਿਆ ਅਪਣਾ ਅਹੁਦਾ ਵੀ ਠੁਕਰਾ ਦਿਤਾ ਸੀ। ਹੋਰ ਸਿੱਖ ਜਥੇਬੰਦੀਆਂ ਨੇ ਵੀ ਫਰਜ਼ਾਨਾ ਆਲਮ ਨੂੰ ਅਹੁਦਾ ਦੇਣ ਵਿਰੁਧ ਰੋਸ ਪ੍ਰਗਟਾਇਆ ਸੀ।
image