ਹਿਜ਼ਬੁਲ ਮੁਖੀ ਸਣੇ 18 ਹੋਰ ਵਿਅਕਤੀ ਅਤਿਵਾਦੀ ਐਲਾਨੇ
Published : Oct 28, 2020, 12:28 am IST
Updated : Oct 28, 2020, 12:28 am IST
SHARE ARTICLE
image
image

ਹਿਜ਼ਬੁਲ ਮੁਖੀ ਸਣੇ 18 ਹੋਰ ਵਿਅਕਤੀ ਅਤਿਵਾਦੀ ਐਲਾਨੇ

ਨਵੀਂ ਦਿੱਲੀ, 27 ਅਕਤੂਬਰ : ਅਤਿਵਾਦ ਵਿਰੁਧ ਜ਼ੀਰੋ ਟੋਲਰੈਂਸ ਦੀ ਨੀਤੀ 'ਤੇ ਸਖ਼ਤੀ ਨਾਲ ਅੱਗੇ ਵਧਦੇ ਹੋਏ ਸਰਕਾਰ ਨੇ 18 ਹੋਰ ਵਿਅਕਤੀਆਂ ਨੂੰ ਅੱਜ ਗ਼ੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ.ਏ.ਪੀ.ਏ.) 1967 ਦੇ ਅਧੀਨ 'ਅਤਿਵਾਦੀ' ਐਲਾਲਿਆ ਹੈ।
ਗ੍ਰਹਿ ਮੰਤਰਾਲੇ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਕਿ 18 ਹੋਰ ਵਿਅਕਤੀਆਂ ਨੂੰ ਯੂ.ਏ.ਪੀ.ਏ. ਦੇ ਅਧੀਨ ਅਤਿਵਾਦੀ ਐਲਾਨ ਇਸ ਐਕਟ ਦੀ ਚੌਥੀ ਸੂਚੀ 'ਚ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਹੈ। ਅੱਜ ਜਿਨ੍ਹਾਂ ਅਤਿਵਾਦੀ ਐਲਾਨੇ ਗਏ ਵਿਅਕਤੀਆਂ ਜ਼ਿਆਦਾਤਰ ਵਿਅਕਤੀ ਪਾਕਿਸਤਾਨ 'ਚ ਸਰਗਰਮ ਹਨ। ਹੁਣ ਤਕ ਸਰਕਾਰ ਨੇ ਕੁੱਲ 31 ਵਿਅਕਤੀਆਂ ਨੂੰ ਅਤਿਵਾਦੀ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵੀ 13 ਵਿਅਕਤੀਆਂ ਨੂੰ ਇਸ ਸੂਚੀ 'ਚ ਸ਼ਾਮਲ ਕੀਤਾ ਜਾ ਚੁਕਿਆ ਹੈ। ਸਰਕਾਰ ਨੇ 26/11 ਮੁੰਬਈ ਹਮਲੇ ਦੇ ਦੋਸ਼ੀ ਲਸ਼ਕਰ-ਏ-ਤੋਇਬਾ ਦੇ ਯੂਸੁਫ਼ ਮੁਜਮਿਲ, ਲਸ਼ਕਰ-ਏ-ਤੋਇਬਾ ਦੇ ਸਰਗਨਾ ਸਾਫ਼ਿਜ ਸਈਦ ਦੇ ਜੀਜੇ ਅਬਦੁੱਲ ਰਹਿਮਾਨ ਮੱਕੀ, 1999 'ਚ ਕੰਧਾਰ ਆਈਸੀ-814 ਅਗਵਾ ਦਾ ਦੋਸ਼ੀ ਯੁਸੂਫ਼ ਅਜਹਰ, ਮੁੰਬਈ ਬੰਬ ਧਮਾਕਿਆਂ ਦੀ ਸਾਜਸ਼ ਕਰਤਾ ਟਾਈਗਰ ਮੇਮਨ, ਛੋਟਾ ਸ਼ਕੀਲ, ਹਿਜ਼ਬੁਲ ਮੁਜਾਹੀਦੀਨ ਦਾ ਮੁਖੀ ਸਈਅਦ ਸਲਾਹੁਦੀਨ ਅਤੇ ਇੰਡੀਅਨ ਮੁਜਾਹੀਦੀਨ ਦੇ ਭਟਕਲ ਬੰਧੂਆਂ ਨੂੰ ਅਤਿਵਾਦੀ ਐਲਾਨਿਆ ਹੈ।  (ਏਜੰਸੀ)

SHARE ARTICLE

ਏਜੰਸੀ

Advertisement

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM
Advertisement