
ਫਿਲਹਾਲ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਫਗਵਾੜਾ- ਪੰਜਾਬ 'ਚ ਲੁੱਟਮਾਰ, ਲੜਾਈ ਤੇ ਚੋਰੀ ਦੇ ਮਾਮਲੇ ਤਾਲਾਬੰਦੀ ਤੋਂ ਬਾਅਦ ਰੋਜਾਨਾ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਫਗਵਾੜਾ 'ਚ ਵੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ 'ਚ ਜੀ. ਐਨ. ਏ. ਗਰੁੱਪ ਦੇ ਮਾਲਕ ਜਗਦੀਸ਼ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਲਈ।
ਦੱਸ ਦੇਈਏ ਕਿ ਬੀਤੀ ਅੱਧੀ ਰਾਤ ਨੂੰ ਵਿਰਕਾਂ ਪਿੰਡ 'ਚ ਸਥਿਤ ਆਪਣੇ ਘਰ 'ਚ ਜੀ. ਐਨ. ਏ. ਗਰੁੱਪ ਦੇ ਮਾਲਕ ਦੇ ਲੜਕੇ ਨੇ ਖ਼ੁਦ ਨੂੰ ਗੋਲੀ ਮਾਰ ਲਈ। ਫਿਲਹਾਲ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।