
‘ਆਪ’ ਇਨ੍ਹਾਂ ਬੈਠਕਾਂ ਰਾਹੀਂ ਇਕ ਵਿਆਪਕ ਰੋਡਮੈਪ ਤਿਆਰ ਕਰ ਰਹੀ ਹੈ, ਜਿਸ ਨੂੰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤਾ ਜਾਵੇਗਾ।
ਚੰਡੀਗੜ੍ਹ (ਅੰਕੁਰ ਤਾਂਗੜੀ): ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਅੱਜ ਦੋ ਦਿਨਾਂ ਦੌਰੇ ’ਤੇ ਪੰਜਾਬ ਆਉਣਗੇ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ 28 ਅਕਤੂਬਰ ਨੂੰ ਅਪਣੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਰੇਲ ਗੱਡੀ ਰਾਹੀਂ ਸੰਗਰੂਰ ਪਹੁੰਚਣਗੇ ਅਤੇ ‘ਸੰਵਾਦ ਪ੍ਰੋਗਰਾਮ’ ਤਹਿਤ ਮਾਨਸਾ ਵਿਚ ਕਿਸਾਨਾਂ ਨਾਲ ਬੈਠਕ ਕਰਨਗੇ
29 ਅਕਤੂਬਰ ਨੂੰ ਬਠਿੰਡਾ ਵਿਚ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਬੈਠਕ ਕਰਨਗੇ। ਕੇਜਰੀਵਾਲ ਕਿਸਾਨਾਂ, ਵਪਾਰੀਆਂ ਅਤੇ ਕਾਰੋਬਾਰੀਆਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਸ਼ਿਕਾਇਤਾਂ ’ਤੇ ਵੀ ਚਰਚਾ ਕਰਨਗੇ। ਜਰਨੈਲ ਸਿੰਘ ਨੇ ਕਿਹਾ ਕਿ ‘ਆਪ’ ਇਨ੍ਹਾਂ ਬੈਠਕਾਂ ਰਾਹੀਂ ਇਕ ਵਿਆਪਕ ਰੋਡਮੈਪ ਤਿਆਰ ਕਰ ਰਹੀ ਹੈ, ਜਿਸ ਨੂੰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤਾ ਜਾਵੇਗਾ।