ਕਿਸਾਨ ਹੁਣ 31 ਅਕਤੂਬਰ ਤੱਕ ਵਧਾ ਸਕਣਗੇ ਮੋਟਰਾਂ ਦਾ ਲੋਡ, ਪਾਵਰਕਾਮ ਨੇ ਆਖ਼ਰੀ ਮਿਤੀ ਵਿਚ ਕੀਤਾ ਵਾਧਾ 
Published : Oct 28, 2022, 11:46 am IST
Updated : Oct 28, 2022, 11:46 am IST
SHARE ARTICLE
VDS scheme extended to 31 October
VDS scheme extended to 31 October

ਸਕੀਮ ਤਹਿਤ 1.90 ਲੱਖ ਕਿਸਾਨਾਂ ਨੇ ਮੋਟਰਾਂ ਦਾ ਲੋਡ ਵਧਾਉਣ ਲਈ ਖ਼ਰਚੇ 210 ਕਰੋੜ ਰੁਪਏ 

8.25 ਲੱਖ ਹਾਰਸ ਪਾਵਰ ਤੱਕ ਵਧਾਇਆ ਗਿਆ ਮੋਟਰਾਂ ਦਾ ਲੋਡ

ਜਲੰਧਰ : ਪਾਵਰਕਾਮ ਨੇ ਇੱਕ ਵਾਰ ਫਿਰ ਵਾਲੰਟੀਅਰ ਡਿਸਕਲੋਜ਼ਰ ਸਕੀਮ ਦੀ ਮਿਆਦ ਵਧਾ ਦਿੱਤੀ ਹੈ। ਮੋਟਰਾਂ ਦਾ ਲੋਡ ਵਧਾਉਣ ਲਈ ਵੀ.ਡੀ.ਐਸ ਸਕੀਮ ਦੀ ਆਖਰੀ ਮਿਤੀ ਹੁਣ 31 ਅਕਤੂਬਰ ਰੱਖੀ ਗਈ ਹੈ। ਜਿਸ ਵਿੱਚ ਕਿਸਾਨ ਸਿਰਫ਼ ਇੱਕ ਕਾਗ਼ਜ਼ ’ਤੇ ਲਿਖ ਕੇ ਦੇ ਸਕਦੇ ਹਨ ਅਤੇ ਨਾਲ ਹੀ ਮੋਟਰ ਦਾ ਲੋਡ ਵੀ ਵਧਾਇਆ ਜਾ ਰਿਹਾ ਹੈ।

ਮੁੱਖ ਇੰਜਨੀਅਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਵੀਡੀਐਸ ਸਕੀਮ 10 ਜੂਨ ਨੂੰ ਸ਼ੁਰੂ ਕੀਤੀ ਗਈ ਸੀ। ਜਿਸ ਦੀ ਆਖਰੀ ਤਰੀਕ 24 ਜੁਲਾਈ ਰੱਖੀ ਗਈ ਹੈ। ਜਿਸ ਤੋਂ ਬਾਅਦ ਕਿਸਾਨਾਂ ਵਿੱਚ ਲੋਡ ਵਧਾਉਣ ਲਈ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੇ ਮੱਦੇਨਜ਼ਰ ਪਾਵਰਕਾਮ ਨੇ ਇਸ ਸਕੀਮ ਦੀ ਮਿਆਦ ਵਧਾ ਦਿੱਤੀ ਹੈ। ਕਈ ਕਿਸਾਨਾਂ ਨੇ ਮੋਟਰਾਂ ਦਾ ਲੋਡ ਵਧਾ ਦਿੱਤਾ ਹੈ ਅਤੇ ਹੁਣ ਮੁੜ ਸਕੀਮ ਦੀ ਤਰੀਕ ਅੱਪਡੇਟ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਸਕੀਮ ਤਹਿਤ 1.90 ਲੱਖ ਕਿਸਾਨਾਂ ਨੇ ਆਪਣੀਆਂ ਮੋਟਰਾਂ ਦਾ ਲੋਡ ਵਧਾਇਆ ਅਤੇ 210 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ। ਪਾਵਰਕਾਮ ਵੱਲੋਂ ਹੁਣ ਤੱਕ ਕਿਸਾਨਾਂ ਦੀਆਂ ਮੋਟਰਾਂ ਦਾ ਲੋਡ 8.25 ਲੱਖ ਹਾਰਸ ਪਾਵਰ ਤੱਕ ਵਧਾ ਦਿੱਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement