ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਧਿਰ ਦਾ ਪੱਖ ਪੂਰਨ ਦੀ ਬਜਾਏ ਜਥੇਦਾਰ ਸੱਚ ਬੋਲਣ ਦੀ ਹਿੰਮਤ ਕਰੇ: ਕੇਂਦਰੀ ਸਿੰਘ ਸਭਾ
Published : Oct 28, 2022, 4:20 pm IST
Updated : Oct 28, 2022, 4:20 pm IST
SHARE ARTICLE
Jathedar should dare to speak the truth instead of favoring the ruling party on the Shiromani Committee: Kendriya Singh
Jathedar should dare to speak the truth instead of favoring the ruling party on the Shiromani Committee: Kendriya Singh

ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਧਿਰ ਨੇ ਆਪਣੇ ਹਿੱਤਾਂ ਕਰ ਕੇ, ਆਲ ਇੰਡੀਆਂ ਗੁਰਦੁਆਰਾ ਐਕਟ ਨੂੰ ਸਿਰੇ ਨਹੀਂ ਚੜ੍ਹਣ ਦਿੱਤਾ

 

ਚੰਡੀਗੜ੍ਹ: ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮ ਮੌਕੇ ਦਰਬਾਰ ਸਾਹਿਬ ਅੰਦਰ ਮੰਜੀ ਸਾਹਿਬ ਦੀ ਸਟੇਜ ਤੋਂ ਬੋਲਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਧਿਰ ਦਾ ਜ਼ਾਹਰਾ ਪੱਖ ਪੂਰਦਿਆਂ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਗਲਤ ਰੰਗਤ ਵਿੱਚ ਪੇਸ਼ ਕੀਤਾ ਹੈ। ਜਿਸ ਉੱਤੇ ਸਿੱਖ ਚਿੰਤਕਾਂ ਨੇ ਗਹਿਰੀ ਚਿੰਤਾ ਪ੍ਰਗਟਾਈ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਬਰਗਾੜੀ ਕੇਸ ਸਮੇਂ ਬਾਦਲ ਸਰਕਾਰ ਦੀ ਪਿੱਠ ਪੂਰਨ ਬਾਰੇ, ਗੁਰੂ ਦੀ ਗੋਲਕ ਵੱਲੋਂ 90 ਲੱਖ ਰੁਪਏ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਦੇ ਕੇ ਸਿਰਸਾ ਸਾਧ ਨੂੰ ਅਕਾਲ ਤਖ਼ਤ ਵੱਲੋਂ ਮੁਆਫੀ ਦੇਣ ਨੂੰ ਸਹੀ ਠਹਿਰਾਉਣ ਦੇ ਪ੍ਰਚਾਰ ਹਿੱਤ ਖ਼ਰਚਣ ਬਾਰੇ ਅਤੇ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠ ਗੁਰੂ ਗ੍ਰੰਥ ਸਾਹਿਬ ਦੇ 358 ਸਰੂਪਾਂ ਦੇ ਲਾਪਤਾ ਹੋਣ ਬਾਰੇ ਜਥੇਦਾਰ ਨੇ ਚੁੱਪ ਧਾਰੀ ਹੋਈ ਹੈ। ਸਗੋਂ ਉਹ ਇਕ ਪਰਿਵਾਰ ਦੇ ਕਬਜ਼ੇ ਵਿੱਚ ਆਈ ਸ਼੍ਰੋਮਣੀ ਕਮੇਟੀ ਨੂੰ ਪੰਥ ਦੀ ਸਿਰਮੌਰ ਸੰਸਥਾ ਵੱਜੋਂ ਪੇਸ਼ ਕਰਦੇ ਹਨ ਅਤੇ ਕਮੇਟੀ ਦੀਆਂ ਮਨਮਾਨੀਆਂ ਉੱਤੇ ਉਂਗਲ ਚੁੱਕਣ ਵਾਲੀਆਂ ਸਿੱਖ ਸੰਸਥਾਵਾਂ ਨੂੰ ਪੰਥ ਨੂੰ ਕਮਜ਼ੋਰ ਕਰਨ ਵਾਲੀਆਂ ਧਿਰਾਂ ਵੱਜੋਂ ਪੇਸ਼ ਕਰਦੇ ਹਨ।

ਇਸ ਪ੍ਰਕਾਰ ਦੇ ਝੂਠੇ ਪ੍ਰਾਪੇਗੰਡੇ ਰਾਹੀਂ ਸਿੱਖ ਸੰਸਥਾਵਾਂ ਨੂੰ ਮਿਆਰ ਤੋਂ ਗਿਰੀਆਂ ਅਤੇ ਕਰੋੜਾਂ ਰੁਪਏ ਦੀਆਂ ਮਾਲਕ ਪੇਸ਼ ਕਰ ਕੇ ਜਥੇਦਾਰ ਸਿੱਖਾਂ ਦੇ ਮਨਾਂ ਵਿੱਚ ਇਹਨਾਂ ਸੰਸਥਾਵਾਂ ਪ੍ਰਤੀ ਨਫ਼ਰਤ ਅਤੇ ਵਿਰੋਧ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਸਿੱਖ ਰਹਿਤ ਮਰਿਆਦਾ ਦਾ ਮਜਾਕ ਉਡਾਉਣ ਵਾਲੀਆਂ ਸੰਪਰਦਾਵਾਂ ਦੇ ਮੁੱਖੀਆਂ/ਮਹੰਤਾਂ ਦੇ ਵਾਰਸਾਂ ਨੂੰ ਜਥੇਦਾਰ ਸਨਮਾਨਤ ਕਰਦੇ ਹਨ, ਉਹਨਾਂ ਦੀਆਂ ਵੱਡੀਆਂ ਜਾਇਦਾਦਾਂ ਅਤੇ ਅਥਾਹ ਧਨ ਦੌਲਤ ਬਾਰੇ ਮੂੰਹ ਨਹੀਂ ਖੋਲ੍ਹਦੇ। ਸਿੰਘ ਸਭਾ ਨੇ ਬਰਗਾੜ੍ਹੀ ਕਾਂਡ ਉੱਤੇ ਤੱਥ ਅਧਾਰਤ ਤਿਆਰ ਕੀਤਾ “ਕੱਚਾ ਚਿੱਠਾ” ਅਕਾਲ ਤਖ਼ਤ ਨੂੰ ਮਾਰਚ 2019 ਵਿੱਚ ਸੌਪਿਆ ਸੀ, ਜਿਸ ਬਾਰੇ ਜਥੇਦਾਰ ਅੱਜ ਤੱਕ ਚੁੱਪ ਹੈ। 
 

ਯਾਦ ਰਹੇ, ਕੇਂਦਰੀ ਸਿੰਘ ਸਭਾ ਅੱਜ ਵੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰੂਆਂ ਦੇ ਦਿਵਸ ਮਨਾ ਰਹੀ ਹੈ, ਜਦੋਂ ਕੀ ਸ਼੍ਰੋਮਣੀ ਕਮੇਟੀ ਨੇ ਭਾਜਪਾ/ਆਰ ਐਸ ਐਸ ਦੇ ਪ੍ਰਭਾਵ ਥੱਲੇ ਨਾਨਕਸ਼ਾਹੀ ਕੈਲੰਡਰ ਨੂੰ ਦਫਨ ਕਰ ਦਿੱਤਾ ਹੈ। ਸਿੰਘ ਸਭਾ ਨੇ ਇਸ ਸਾਲ ਅਕਤੂਬਰ ਵਿੱਚ 150 ਸਾਲਾ ਸਥਾਪਨਾ ਵਰ੍ਹੇ ਦੀ ਸ਼ੁਰੂਆਤ ਵੇਲੇ ਅਕਾਲ ਤਖਤ ਤੋਂ 1946 ਵਿੱਚ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਨੂੰ ਲਾਗੂ ਕਰਨਾ ਮੁੱਖ ਮੰਤਵ ਉਲੀਕਿਆਂ ਹੈ ਜਦੋਂ ਕਿ ਜਥੇਦਾਰ ਨੇ ਖੁਦ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੀਆਂ ਕਾਰਵਾਈਆ ਉੱਤੇ ਡੇਰੇਦਾਰਾਂ ਦੇ ਸਿੱਧੇ-ਅਸਿੱਧੇ ਪ੍ਰਭਾਵ ਨੂੰ ਕਬੂਲ ਲਿਆ ਹੈ। 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਯਾਦ ਹੋਵੇਗਾ 6 ਮਹੀਨੇ ਪਹਿਲਾਂ ਸਿੱਖ ਸੰਗਤ ਨੂੰ ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਇਕ ਹਫ਼ਤੇ ਅੰਦਰ ਅੰਦਰ ਸੈਕਸ-ਸਕੈਡਲ ਵਿੱਚ ਸ਼ਾਮਿਲ ਪੀਟੀਸੀ ਚੈਨਲ ਵੱਲੋਂ ਦਰਬਾਰ ਸਾਹਿਬ ਵਿੱਚੋਂ ਕੀਤੇ ਜਾ ਰਹੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਕਮੇਟੀ ਆਪਣੀ ਵੈੱਬ ਸਾਈਟ ਰਾਹੀ ਖ਼ੁਦ ਗੁਰਬਾਣੀ ਰੀਲੇਅ ਕਰੇਗੀ ਪਰ 20 ਸਾਲ ਪਹਿਲਾਂ ਦੀ ਤਰ੍ਹਾਂ ਪੀਟੀਸੀ ਚੈਨਲ ਅੱਜ ਤੱਕ ਦਰਬਾਰ ਸਾਹਿਬ ਵਿੱਚੋਂ ਰੀਲੇਅ ਹੋ ਰਹੀ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਉੱਤੇ ਕਬਜ਼ਾ ਜਮਾਈ ਬੈਠੀ ਹੈ।   

ਸਿੰਘ ਸਭਾ ਨੇ ਪੀਟੀਸੀ ਚੈਨਲ ਦੇ ਰੋਲ ਵਾਲੇ 250 ਪੰਨਿਆ ਦੀ ਤੱਥ ਅਧਾਰਤ ਜਾਂਚ ਰਿਪੋਰਟ ਵੀ ਜਥੇਦਾਰ ਨੂੰ ਕਈ ਮਹੀਨੇ ਪਹਿਲਾਂ ਪੇਸ਼ ਕੀਤੀ ਸੀ ਜਿਸ ਬਾਰੇ ਉਹ ਅਜੇ ਤੱਕ ਚੁੱਪ ਹਨ। ਸਿੱਖ ਬੀਬੀਆਂ ਨੂੰ ਸਿੱਖ ਭਰਾਵਾਂ ਦੇ ਬਰਾਬਰ ਦਰਬਾਰ ਸਾਹਿਬ ਅੰਦਰ ਸੇਵਾ ਸੰਭਾਲ ਕਰਨ ਦੇ ਹੱਕਾਂ ਦੇ ਸਬੰਧ ਵਿੱਚ ਅਕਾਲ ਤਖ਼ਤ ਵੱਲੋਂ 1999 ਵਿੱਚ ਜਾਰੀ ਕੀਤੇ ਹੁਕਮਨਾਮੇ ਉੱਤੇ ਵੀ ਜਥੇਦਾਰ ਨੇ ਕੋਈ ਅਮਲ ਨਹੀਂ ਕੀਤਾ। 

ਇਸ ਤੋਂ ਇਲਾਵਾਂ ਦਲਿਤਾਂ ਨਾਲ ਅੰਮ੍ਰਿਤ ਛਕਾਉਣ ਸਮੇਂ ਵੱਖਰੇ ਖੰਡੇ ਬਾਟੇ ਦੀ ਵਰਤੋਂ ਅਤੇ ਹੋਰ ਵਿਤਕਰਿਆਂ ਬਾਰੇ ਵੀਂ ਸਿੰਘ ਸਭਾ ਵੱਲੋਂ ਅਕਾਲ ਤਖਤ ਕੋਲ ਪੇਸ਼ ਅਪੀਲਾਂ/ਸ਼ਿਕਾਇਤਾਂ ਉੱਤੇ ਵੀ ਜਥੇਦਾਰ ਨੇ ਕਈ ਸਾਲਾਂ ਤੋਂ ਕੋਈ ਜਵਾਬ ਨਹੀਂ ਦਿੱਤਾ।

ਅਸੀਂ ਸ਼ਪਸ਼ਟ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਧਿਰ ਨੇ ਆਪਣੇ ਹਿੱਤਾਂ ਕਰ ਕੇ, ਆਲ ਇੰਡੀਆਂ ਗੁਰਦੁਆਰਾ ਐਕਟ ਨੂੰ ਸਿਰੇ ਨਹੀਂ ਚੜ੍ਹਣ ਦਿੱਤਾ। ਜਿਸ ਕਰ ਕੇ ਪਟਨਾ ਸਾਹਿਬ, ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ, ਦਿੱਲੀ ਦੇ ਗੁਰਦੁਆਰਿਆਂ ਦੀ ਵੱਖਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਮ ਲਿਆ। ਸ਼੍ਰੋਮਣੀ ਕਮੇਟੀ ਉੱਤੇ ਭਾਜਪਾ ਨਾਲ ਸਾਂਝ ਭਿਆਲੀ ਵਾਲੀ ਸਿੱਖ ਸਿਆਸੀ ਧਿਰ ਦੇ ਕਬਜ਼ੇ ਨੂੰ ਪੱਕਾ ਰੱਖਣ ਲਈ ਹੀ ‘ਭਾਰਤੀ ਡੀਪ ਸਟੇਟ’ ਕਮੇਟੀ ਚੋਣਾਂ, ਨੂੰ ਕਦੇ ਵੀਂ ਸਮੇਂ ਸਿਰ ਨਹੀਂ ਕਰਵਾਉਂਦੀ। 

ਅਸਲ ਵਿੱਚ, ਸਿੱਖਾਂ ਨੇ ਆਪਣੇ ਤੌਰ ਉੱਤੇ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕੀਤੀ ਸੀ। ਜਿਸ ਦੇ ਪੰਜ ਸਾਲ 8 ਮਹੀਨੇ ਦੌਰਾਨ ਸਿੱਖਾਂ ਨੂੰ ਵੱਡੀਆਂ ਕੁਰਬਾਨੀਆਂ ਦੇਣ ਦੇ ਰਾਹ ਤੋਰਿਆ ਅਤੇ ਗੁਰਦੁਆਰੇ ਆਜ਼ਾਦ ਕਰਵਾਏ। ਜਦੋਂ ਕਿ ਅੰਗਰੇਜ਼ਾਂ ਨਾਲ ਅੰਦਰੋਂ ਅੰਦਰ ਸਮਝੌਤਾ ਕਰ ਕੇ, 1925 ਵਿੱਚ ਗੁਰਦੁਆਰਾ ਐਕਟ ਨੂੰ ਮਨ ਲਿਆ ਗਿਆ ਤਾਂ ਉਸ ਅਕੈਟ ਅਧੀਨ ਬਣੀ ਸ਼੍ਰੋਮਣੀ ਕਮੇਟੀ ਪਿਛਲੇ 100 ਸਾਲਾ ਤੋਂ ਕਦੇ ਵੀ ਸਰਕਾਰ ਦੇ ਅੰਦਰੂਨੀ ਦਖ਼ਲ ਤੋਂ ਮੁਕਤ ਨਹੀਂ ਹੋਈ ਅਤੇ ਉਸ ਵਿੱਚ ਕੋਈ ਮੂਲ ਤਬਦੀਲੀ ਨਹੀਂ ਹੋਈ। ਅਕਾਲੀ ਲੀਡਰਾਂ ਨੇ ਮੰਨ ਲਿਆ ਜਿਹੜਾ 100 ਸਾਲ ਬਾਅਦ ਵੀ ਉਸੇ ਤਰੀਕੇ ਨਾਲ ਬਿਨ੍ਹਾਂ ਤਰਮੀਮ ਚਲ ਰਿਹਾ ਹੈ ਅਤੇ ਟੇਡੇ ਤਰੀਕੇ ਨਾਲ ਦਿੱਲੀ ਸਰਕਾਰ ਨਾਲ ਸਾਂਝ ਭਿਆਲੀ ਕਾਇਮ ਰੱਖਦਾ ਹੈ। 

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ, ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ) ਅਤੇ ਡਾ. ਪਿਆਰੇ ਲਾਲ ਗਰਗ। 
 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement