
ਲਗਾਤਾਰ ਤੀਜੇ ਦਿਨ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ
BSF recovered heroin and drone in Tarn Taran: ਤਰਨਤਾਰਨ 'ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਤੀਜੇ ਦਿਨ ਵੀ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੀ ਤਲਾਸ਼ੀ ਮੁਹਿੰਮ ਵਿੱਚ ਡਰੋਨ ਅਤੇ ਹੈਰੋਇਨ ਦੀ ਖੇਪ ਨੂੰ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਡਰੋਨ ਅਤੇ ਖੇਪ ਦੋਵਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Jind Accident News: ਜੀਂਦ 'ਚ ਕੰਬਾਈਨ ਨੇ ਬਾਈਕ ਨੂੰ ਮਾਰੀ ਟੱਕਰ, ਪਿਓ-ਧੀ ਦੀ ਮੌਤ
ਬੀਐਸਐਫ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਖੇਪ ਤਰਨਤਾਰਨ ਦੇ ਪਿੰਡ ਵਾਨ ਤੋਂ ਮਿਲੀ ਹੈ। ਇੱਥੇ ਡਰੋਨ ਦੀ ਮੂਵਮੈਂਟ ਦੇਖਣ ਨੂੰ ਮਿਲੀ। ਬੀਐਸਐਫ ਅਤੇ ਪੁਲਿਸ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ। ਇਸ ਦੌਰਾਨ ਵਾਨ ਦੇ ਬਾਹਰੀ ਖੇਤਾਂ 'ਚ ਇਕ ਡਰੋਨ ਡਿੱਗਿਆ ਮਿਲਿਆ। ਇਹ ਕਵਾਡਕਾਪਟਰ DJI Mavic 3 ਕਲਾਸਿਕ ਮਿੰਨੀ ਡਰੋਨ ਸੀ। ਜਿਸ ਨਾਲ 407 ਗ੍ਰਾਮ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ। ਹਾਲ ਹੀ ਵਿੱਚ ਵੀ ਬੀਐਸਐਫ ਅਤੇ ਪੁਲਿਸ ਨੇ ਤਰਨਤਾਰਨ ਦੇ ਮਸਤਗੜ੍ਹ ਤੋਂ 21 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਸੀ।
ਇਹ ਵੀ ਪੜ੍ਹੋ: Sri Muktsar Sahib Sacrilege: ਸ੍ਰੀ ਮੁਕਤਸਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ,ਗੁਟਕਾ ਸਾਹਿਬ ਨੂੰ ਕੀਤਾ ਅਗਨ ਭੇਟ