
Gurdaspur Accident News: ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ
Gurdaspur Accident News: ਗੁਰਦਾਸਪੁਰ ਸ਼ਹਿਰ ਦੇ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਤਿੱਬੜ ਨੇੜੇ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ਚਾਲਕ ਆਪਣੀ ਆਲਟੋ ਕਾਰ ਵਿਚ ਸਵਾਰ ਹੋ ਕੇ ਗੁਰਦਾਸਪੁਰ ਸਾਈਡ ਤੋਂ ਆਪਣੇ ਪਿੰਡ ਕੋਟ ਟੋਡਰ ਮੱਲ ਨੂੰ ਜਾ ਰਿਹਾ ਸੀ।
ਇਹ ਵੀ ਪੜ੍ਹੋ: Grant Scam In TarnTaran : ਪੰਚਾਇਤੀ ਗ੍ਰਾਂਟ 'ਚ ਲੱਖਾਂ ਰੁਪਏ ਦੀ ਹੇਰਾ ਫੇਰੀ ਕਰਨ ਵਾਲਾ ਕਾਂਗਰਸੀ ਸਰਪੰਚ ਗ੍ਰਿਫ਼ਤਾਰ
ਜਦੋਂ ਉਹ ਸ਼ਾਹ ਜੰਕਸ਼ਨ ਪੈਲੇਸ ਨੇੜੇ ਪਹੁੰਚਿਆ ਤਾਂ ਅਚਾਨਕ ਉਸ ਦੀ ਕਾਰ ਸੰਤੁਲਨ ਗੁਆ ਬੈਠੀ। ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਬਣੀ ਪੁਲੀ ਨਾਲ ਜਾ ਟਕਰਾਈ ਅਤੇ ਫਿਰ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਜਗਤਾਰ ਸਿੰਘ ਉਮਰ 52 ਸਾਲ ਵਾਸੀ ਕੋਟ ਟੋਡਰ ਮੱਲ ਵਜੋਂ ਹੋਈ ਹੈ। ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ।
ਇਹ ਵੀ ਪੜ੍ਹੋ: Hayana Road Accident News: ਹਰਿਆਣਾ 'ਚ ਸੜਕ ਹਾਦਸੇ 'ਚ ਮਾਂ-ਪੁੱਤ ਦੀ ਹੋਈ ਮੌਤ
ਮੌਕੇ 'ਤੇ ਪਹੁੰਚੇ ਥਾਣਾ ਤਿੱਬੜ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਕਾਰ ਚਲਾਉਂਦੇ ਸਮੇਂ ਉਸ ਦੀ ਤਬੀਅਤ ਅਚਾਨਕ ਵਿਗੜ ਗਈ ਜਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਉਸ ਦੀ ਕਾਰ ਪਹਿਲਾਂ ਸੜਕ ਕਿਨਾਰੇ ਖੜ੍ਹੀ ਪੁਲੀ ਨਾਲ ਟਕਰਾ ਗਈ ਅਤੇ ਫਿਰ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
(For more news apart from Grant Scam In TarnTaran News in Punjabi, stay tuned to Rozana Spokesman)