LPU Student suicide news: ਫਗਵਾੜਾ 'ਚ LPU ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

By : GAGANDEEP

Published : Oct 28, 2023, 12:30 pm IST
Updated : Oct 28, 2023, 12:59 pm IST
SHARE ARTICLE
LPU Student suicide news
LPU Student suicide news

LPU Student suicide news: ਇੰਜਨੀਅਰਿੰਗ ਕਰਨ ਲਈ ਹੈਦਰਾਬਾਦ ਤੋਂ ਪੰਜਾਬ ਆਇਆ ਸੀ ਵਰੁਣ ਕੁਮਾਰ ਸੁਬੂਧੀ

LPU Student suicide news: Jalandhar LPU Student Commits Suicide News in Punjabi: ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) 'ਚ ਪੜ੍ਹ ਰਹੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹੈਦਰਾਬਾਦ ਦੇ ਰਹਿਣ ਵਾਲੇ ਵਰੁਣ ਕੁਮਾਰ ਸੁਬੂਧੀ ਵਜੋਂ ਹੋਈ ਹੈ। ਪੁਲਸ ਨੇ ਉਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਫਗਵਾੜਾ ਦੇ ਲੋਹ ਗੇਟ ਵਿਖੇ ਬਣੇ ਪੀਜੀ ਵਿੱਚ ਰਹਿੰਦਾ ਸੀ।

ਇਹ ਵੀ ਪੜ੍ਹੋ: Grant Scam In TarnTaran : ਪੰਚਾਇਤੀ ਗ੍ਰਾਂਟ 'ਚ ਲੱਖਾਂ ਰੁਪਏ ਦੀ ਹੇਰਾ ਫੇਰੀ ਕਰਨ ਵਾਲਾ ਕਾਂਗਰਸੀ ਸਰਪੰਚ ਗ੍ਰਿਫ਼ਤਾਰ

ਪ੍ਰਾਪਤ ਜਾਣਕਾਰੀ ਅਨੁਸਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੜ੍ਹਦੇ ਵਰੁਣ ਨੇ ਆਪਣੇ ਪੀਜੀ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਖੁਲਾਸਾ ਸ਼ਨੀਵਾਰ ਸਵੇਰੇ ਹੋਇਆ। ਇਸ ਤੋਂ ਬਾਅਦ ਫਗਵਾੜਾ ਪੁਲਸ ਜਾਂਚ ਲਈ ਮੌਕੇ 'ਤੇ ਪਹੁੰਚੀ।

ਇਹ ਵੀ ਪੜ੍ਹੋ: Gurdaspur Accident News: ਗੁਰਦਾਸਪੁਰ 'ਚ ਦਰੱਖਤ ਨਾਲ ਟਕਰਾਈ ਕਾਰ, ਚਾਲਕ ਦੀ ਮੌਕੇ 'ਤੇ ਹੀ ਹੋਈ ਮੌਤ 

ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਫਿਲਹਾਲ ਪੁਲਿਸ ਨੇ ਮਾਮਲੇ ਵਿੱਚ ਸੀਆਰਪੀਸੀ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਉਸਦੇ ਪਰਿਵਾਰ ਦੇ ਆਉਣ ਤੱਕ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾਘਰ ਵਿੱਚ ਰਖਵਾ ਦਿਤਾ ਹੈ।

ਇਸ ਦੌਰਾਨ ਮ੍ਰਿਤਕ ਦਾ ਪਰਿਵਾਰ ਹੈਦਰਾਬਾਦ ਤੋਂ ਜਲੰਧਰ ਲਈ ਰਵਾਨਾ ਹੋ ਗਿਆ ਹੈ। ਪੁਲਿਸ ਨੂੰ ਅਜੇ ਤੱਕ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਜੇਕਰ ਪਰਿਵਾਰ ਨੂੰ ਆਤਮਹੱਤਿਆ ਪਿੱਛੇ ਕਿਸੇ 'ਤੇ ਸ਼ੱਕ ਹੈ ਤਾਂ ਪੁਲਸ ਮਾਮਲੇ 'ਚ ਬਣਦੀ ਕਾਰਵਾਈ ਕਰੇਗੀ।

(For more news apart from LPU Student suicide News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement