Amritsar News : ਕਿਹਾ- ਕੌਮ ਤਾਂ ਜਾਗ ਪਈ ਹੈ, ਪਰ ਜਿਹੜੇ ਅੰਦਰ 13-13 ਸਾਲਾਂ ਤੋਂ ਧੰਨ ਖਾ ਰਹੇ ਹਨ ਉਨ੍ਹਾਂ ਦੀਆਂ ਜ਼ਮੀਰਾਂ ਮਾਰ ਚੁੱਕੀਆਂ ਹਨ
Amritsar News : ਸ਼੍ਰੋਮਣੀ ਕਮੇਟੀ (SGPC) ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਧਾਨਗੀ ਲਈ ਉਮੀਦਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਹਾਸਲ ਹੋਈਆਂ। ਇਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣ ਲਈ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਚੋਣ ਤੋਂ ਲੱਗਦਾ ਹੈ ਕਿ ਮੈਂਬਰ ਦੀ ਜ਼ਮੀਰ ਮਰ ਚੁੱਕੀ ਹੈ।
ਇਹ ਵੀ ਪੜੋ :Kapurthala News : ਕਪੂਰਥਲਾ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਹਰਿਆਣਾ ਦੇ ਬਦਮਾਸ਼ ਗੈਂਗਸਟਰ ਗਿਰੋਹ ਦਾ ਕੀਤਾ ਪਰਦਾਫਾਸ਼
ਉਨ੍ਹਾਂ ਕਿਹਾ ਕਿ ਕੌਮ ਤਾਂ ਜਾਗ ਪਈ ਹੈ, ਪਰ ਜਿਹੜੇ ਅੰਦਰ 13-13 ਸਾਲਾਂ ਤੋਂ ਗੁਰੂ ਦਾ ਧੰਨ ਖਾ ਰਹੇ ਹਨ। ਉਨ੍ਹਾਂ ਦੀਆਂ ਜ਼ਮੀਰਾਂ ਮਾਰ ਚੁੱਕੀਆਂ ਹਨ। ਉਹਨਾਂ ਕਿਹਾ ਕਿ ਮੈਂਬਰਾਂ ਦੀ ਖਰੀਦੋ ਫਰੋਖਤ ਹੋਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਤੁਰੰਤ ਆਮ ਚੋਣਾਂ ਹੋਣੀਆਂ ਚਾਹੀਦੀਆਂ ਹਨ, ਨਹੀਂ ਤਾਂ ਕੌਮ ਨਹੀਂ ਬਚ ਸਕਦੀ ਸੀ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਮੈਂਬਰ ਖਰੀਦਣ ਦਾ ਵੀ ਦੋਸ਼ ਲਗਾਇਆ। ਇੱਥੇ ਦੱਸ ਦਈਏ ਕਿ ਇਸ ਵਾਰ ਦੀਆਂ ਚੋਣਾਂ ਵਿਚ ਐਡਵੋਕੇਟ ਧਾਮੀ ਨੂੰ 107 ਵੋਟਾਂ ਮਿਲੀਆਂ ਹਨ, ਜਦਕਿ ਬੀਬੀ ਜਗੀਰ ਕੌਰ ਨੂੰ ਮਹਿਜ਼ 33 ਵੋਟਾਂ ਪ੍ਰਾਪਤ ਹੋਈਆਂ।
(For more news apart from After losing, Bibi Jagir Kaur made allegations News in Punjabi, stay tuned to Rozana Spokesman)