Kapurthala News : ਕਪੂਰਥਲਾ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਹਰਿਆਣਾ ਦੇ ਬਦਮਾਸ਼ ਗੈਂਗਸਟਰ ਗਿਰੋਹ ਦਾ ਕੀਤਾ ਪਰਦਾਫਾਸ਼

By : BALJINDERK

Published : Oct 28, 2024, 3:41 pm IST
Updated : Oct 28, 2024, 3:41 pm IST
SHARE ARTICLE
ਪੁਲਿਸ ਕਾਰਵਾਈ ਕਰਦੀ ਹੋਈ
ਪੁਲਿਸ ਕਾਰਵਾਈ ਕਰਦੀ ਹੋਈ

Kapurthala News : ਨਾਮੀ ਲੋਕਾਂ ਨੂੰ ਫੋਨ ਕਰਕੇ ਫਿਰੌਤੀ ਲਈ ਸੀ ਧਮਕਾਉਂਦੇ

Kapurthala News : ਕਪੂਰਥਲਾ 'ਚ 7 ਅਕਤੂਬਰ ਨੂੰ ਮੋਬਾਇਲ ਹਾਊਸ ਦੇ ਬਾਹਰ ਹੋਈ ਗੋਲੀਬਾਰੀ ਅਤੇ 5 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ, ਪੁਲਿਸ ਨੇ ਇਸ ਮਾਮਲੇ 'ਚ ਕੁੱਲ 10 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਕੁੱਲ 3 ਲੋਕਾਂ ਨੂੰ ਗ੍ਰਿਫਤਾਰ ਕਰ 2 ਪਿਸਤੌਲ ਅਤੇ 7 ਜਿੰਦਾ ਰੌਂਦ ਬਰਾਮਦ ਕੀਤੇ ਹਨ।

ਇਸ ਮਾਮਲੇ 'ਚ ਪੁਲਿਸ ਨੇ ਹਰਿਆਣਾ ਅਤੇ ਦਿੱਲੀ ਤੋਂ ਚੱਲ ਰਹੇ ਇੱਕ ਬਦਮਾਸ਼ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ 'ਚ ਬੜੇ ਹੀ ਯੋਜਨਾਂਬੰਦ ਢੰਗ ਨਾਲ 5 ਅਕਤੂਬਰ ਤੋਂ 7 ਅਕਤੂਬਰ ਤੱਕ ਇਸ ਵਾਰਦਾਤ ਨੂੰ ਦੋ ਨੌਜਵਾਨਾਂ ਹਰਿਆਣਾ ਨਾਲ ਸਬੰਧ ਰੱਖਣ ਵਾਲਿਆਂ ਨੇ ਅੰਜਾਮ ਦਿੱਤਾ ਸੀ।  ਪੂਰੀ ਟਰੇਨਿੰਗ ਦੇ ਕੇ ਪਹਿਲਾਂ ਉਕਤ ਮੋਬਾਈਲ ਹਾਊਸ ਦੀ ਰੇਕੀ ਕੀਤੀ ਗਈ, ਫਿਰ ਇਸ ਗਰੋਹ ਵਿਚ ਸ਼ਾਮਲ ਹੋਰ ਲੋਕਾਂ ਨੇ ਉਨ੍ਹਾਂ ਨੂੰ ਪੈਸੇ ਅਤੇ ਹਥਿਆਰ ਦਿੱਤੇ ਅਤੇ ਫਿਰ ਉਨ੍ਹਾਂ ਕੋਲੋਂ ਚੋਰੀ ਦਾ ਮੋਟਰ ਸਾਈਕਲ ਦਿੱਤਾ, ਜੋ ਕਿ ਜਲੰਧਰ ਤੋਂ ਕੋਈ ਹੋਰ ਵਿਅਕਤੀ ਇਸ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਗਿਆ ਫਿਰ 7 ਅਕਤੂਬਰ ਨੂੰ ਉਸ ਨੂੰ ਕਪੂਰਥਲਾ ਤੋਂ ਇਕ ਹੋਰ ਚੋਰੀ ਦਾ ਮੋਟਰਸਾਈਕਲ ਲੈ ਕੇ ਦਿੱਤਾ ਗਿਆ ਅਤੇ ਫਿਰ 7 ਅਕਤੂਬਰ ਸ਼ਰੇਆਮ ਮੋਬਾਈਲ ਹਾਊਸ ਦੇ ਬਾਹਰ ਕਰੀਬ 15 ਰਾਊਂਡ ਫਾਇਰ ਕੀਤੇ ਅਤੇ ਬਾਅਦ ਵਿਚ ਉਥੋਂ ਤੋਂ ਫ਼ਰਾਰ ਹੋ ਗਏ।

ਜਿਸ ਨੂੰ ਹਰਿਆਣਾ ਦੇ ਕੌਸ਼ਲ ਚੌਧਰੀ ਗੈਂਗਸਟਰ ਗਰੁੱਪ ਨਾਲ ਜਾਣਿਆ ਜਾਂਦਾ ਹੈ । ਜਿਸ ਦਾ ਮੁਖੀ ਸੌਰਵ ਗੰਡੋਲਾ ਉਰਫ਼ ਸੋਨੂੰ ਜਾਟ ਹੈ, ਦੇ ਇਸਾਰੇ ’ਤੇ ਮੋਬਾਈਲ ਹਾਊਸ ਦੇ ਮਾਲਕ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ, ਪਰ ਪੁਲਿਸ ਨੇ ਪੂਰੀ ਮੁਸ਼ੱਕਤ ਨਾਲ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਦੇ ਅਨੁਸਾਰ ਇਨ੍ਹਾਂ 'ਤੇ ਅਪਰਾਧਿਕ ਕਿਸਮ ਦੇ ਹਨ ਅਤੇ ਇਨ੍ਹਾਂ 'ਤੇ ਵੱਖ-ਵੱਖ ਰਾਜਾਂ 'ਚ ਕੇਸ ਦਰਜ ਹਨ।

1

ਜਿਨ੍ਹਾਂ 'ਚੋਂ ਕੁਝ ਕੁਸ਼ਲ ਚੌਧਰੀ ਗੁੜਗਾਓਂ ਜੇਲ੍ਹ 'ਚ ਬੰਦ ਹਨ, ਜਦਕਿ ਨੇਤਾ ਸੌਰਵ ਗੰਡੋਲਾ ਫ਼ਰਾਰ ਹੈ, ਕਪੂਰਥਲਾ ਵਿੱਚ ਹੋਈ ਇਸ ਸਾਰੀ ਘਟਨਾ ਨੂੰ ਪਵਨ ਕੁਮਾਰ ਵਲੋਂ ਚਲਾਇਆ ਗਿਆ ਸੀ। ਪੁਲਿਸ ਮੁਤਾਬਕ ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਲਲਿਤ ਅਤੇ ਮੁਨੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਕਪੂਰਥਲਾ ’ਚ ਮੋਬਾਈਲ ਹਾਊਸ ਦੇ ਪਰਿਵਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਮਸ਼ਹੂਰ ਹੋਣ ਤੋਂ ਬਾਅਦ ਇਨ੍ਹਾਂ ਨੇ ਉਨ੍ਹਾਂ ਬਾਰੇ ਅਹਿਮ ਜਾਣਕਾਰੀਆਂ ਇਕੱਠੀਆਂ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

(For more news apart from Kapurthala police made big revelation, exposed bad gangster gang of Haryana News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement