
Amritsar News: ਪਿਛਲੇ ਕਾਫੀ ਸਮੇਂ ਤੋਂ ਬੀਜੇਪੀ ਦੇ ਲੀਡਰ ਨਾਲ ਕਰ ਰਿਹਾ ਸੀ ਡਿਊਟੀ
The policeman committed suicide Amritsar News: ਅੰਮ੍ਰਿਤਸਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੁਲਿਸ ਹੋਮਗਾਰਡ ਦੇ ਜਵਾਨ ਨੇ ਆਪਣੀ ਹੀ ਗੰਨ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਸੰਤੋਖਪਾਲ ਸਿੰਘ ਵਜੋਂ ਹੋਈ ਹੈ।
ਮੌਕੇ 'ਤੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ 'ਤੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਸੰਤੋਖਪਾਲ ਸਿੰਘ ਹੋਮਗਾਰੜ ਦਾ ਜਵਾਨ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਬੀਜੇਪੀ ਲੀਡਰ ਬਲਵਿੰਦਰ ਬੱਬਾ ਨਾਲ ਡਿਊਟੀ ਕਰ ਰਿਹਾ ਸੀ।
ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਕਿ ਹੋਮਗਾਰਡ ਦੇ ਜਵਾਨ ਵੱਲੋਂ ਆਪਣੀ ਹੀ ਗੰਨ ਨਾਲ ਖ਼ੁਦਕੁਸ਼ੀ ਕਰ ਲਈ ਹੈ। ਉਹਨਾਂ ਨੇ ਕਿਹਾ ਇਹ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਸੀ ਅਤੇ ਇਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਵੱਲੋਂ ਮੌਕੇ 'ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਦੀ ਉਮਰ 40-42 ਸਾਲ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਆਉਣ ਤੋਂ ਬਾਅਦ ਹੀ ਕੁਝ ਜਾਣਕਾਰੀ ਪਤਾ ਲੱਗੇਗੀ ਕਿ ਇਸ ਨੂੰ ਕੋਈ ਤਣਾਅ ਸੀ ਜਾਂ ਨਹੀਂ।