
ਅਕਾਲੀਆਂ ਅਤੇ ਕਾਂਗਰਸੀਆਂ ਵੱਲੋਂ ਇੱਕੋ ਮੰਚ ਸਾਂਝਾ ਕਰਨ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਰੱਖੇ ਗਏ ਕਰਤਾਰਪੁਰ ਲਾਂਘੇ...
ਚੰਡੀਗੜ੍ਹ (ਭਾਸ਼ਾ) : ਅਕਾਲੀਆਂ ਅਤੇ ਕਾਂਗਰਸੀਆਂ ਵੱਲੋਂ ਇੱਕੋ ਮੰਚ ਸਾਂਝਾ ਕਰਨ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਰੱਖੇ ਗਏ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਦਾ ਸਮਾਗਮ ਇਕ ਹੋਰ ਵਿਵਾਦ ਦਾ ਹਿੱਸਾ ਬਣ ਗਿਆ ਹੈ। ਧਾਰਮਿਕ ਸਮਾਗਮ ਦੇ ਸਿਆਸੀ ਸਮਾਗਮ ਬਣਨ ਤੋਂ ਬਾਅਦ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲਾਂਘੇ ਦੇ ਨੀਂਹ ਪੱਥਰ ਨੂੰ ਲੈ ਕੇ ਹੁਣ ਆਰ.ਟੀ.ਆਈ ਪਾਉਣ ਦਾ ਫੈਸਲਾ ਲਿਆ ਹੈ। ਲਾਂਘੇ ਦੇ ਨੀਂਹ ਪੱਥਰ 'ਤੇ ਬਾਦਲਾਂ ਦੇ ਨਾਮ ਦੇਖ ਭੜਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਉਹ ਭਾਰਤ ਸਰਕਾਰ ਤੋਂ ਪ੍ਰੋਟੋਕੋਲ ਬਾਰੇ ਜਾਣਕਾਰੀ ਲੈਣਗੇ ਅਤੇ ਪ੍ਰੋਟੋਕੋਲ ਰਾਹੀਂ ਹੀ ਪਤਾ ਲੱਗੇਗਾ ਕਿ ਕਿਸ ਕਿਸ ਦਾ ਨਾਮ ਲਿਖਿਆ ਜਾ ਸਕਦਾ ਹੈ।
ਆਰ ਟੀ ਆਈ ਪਾਉਣ 'ਤੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਇਸਦੇ ਨਤੀਜੇ ਤੋਂ ਬਾਅਦ ਉਹ ਬਾਦਲਾਂ ਖਿਲਾਫ ਕਾਰਵਾਈ ਕਰਨਗੇ। ਦੱਸ ਦੇਈਏ ਕਿ ਬੀਤੇ ਦਿਨੀ ਰੰਧਾਵਾ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਬਣਾਏ ਗਏ ਨੀਂਹ ਪੱਥਰ 'ਤੇ ਲਿਖੇ ਬਾਦਲਾਂ ਦੇ ਨਾਮ ਲੂਕਾ ਦਿੱਤੇ ਸੀ ਅਤੇ ਇਸਨੂੰ ਲੈ ਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਝਾੜ ਪਾਈ ਸੀ। ਸੋ ਹੁਣ ਦੇਖਣਾ ਇਹ ਹੈ ਕਿ ਰੰਧਾਵਾ ਵੱਲੋਂ ਪਾਈ ਜਾਣ ਵਾਲੀ ਇਸ ਆਰ ਟੀ ਆਈ ਦੇ ਨਤੀਜੇ ਤੋਂ ਬਾਅਦ ਰੰਧਾਵਾ ਬਾਦਲਾਂ ਖਿਲਾਫ ਕੀ ਕਾਰਵਾਈ ਕਰਨਗੇ ?