
ਭਾਰਤ ਤੋਂ ਬਾਅਦ ਪਾਕਿਸਤਾਨ 'ਚ ਵੀ ਬੁੱਧਵਾਰ ਨੂੰ ਸਰਹਦ ਦੇ ਕਰੀਬ ਸਥਿਤ ਸਿੱਖਾਂ ਦੇ ਪਵਿਤਰ ਧਾਰਮਿਕ ਅਸਥਾਨ ਕਰਤਾਰਪੁਰ ਸਾਹਿਬ ਲਾਂਘਾ ਦੇ ਨੀਂਹ ਪਾ...
ਕਰਤਾਰਪੁਰ (ਸਸਸ): ਭਾਰਤ ਤੋਂ ਬਾਅਦ ਪਾਕਿਸਤਾਨ 'ਚ ਵੀ ਬੁੱਧਵਾਰ ਨੂੰ ਸਰਹਦ ਦੇ ਕਰੀਬ ਸਥਿਤ ਸਿੱਖਾਂ ਦੇ ਪਵਿਤਰ ਧਾਰਮਿਕ ਅਸਥਾਨ ਕਰਤਾਰਪੁਰ ਸਾਹਿਬ ਲਾਂਘਾ ਦੇ ਨੀਂਹ ਪਾ ਦਿੱਤੀ ਹੈ। ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਨੇ ਕਾਰਿਡੋਰ ਦਾ ਨੀਂਹ ਪੱਥਰ ਰੱਖਿਆ ਹੈ। ਦੱਸ ਦਈਏ ਕਿ ਸਮਾਰੋਹ 'ਚ ਪਾਕਿਸਤਾਨ ਦੇ ਸੱਦੇ 'ਤੇ ਭਾਰਤ ਸਰਕਾਰ ਦੇ 2 ਮੰਤਰੀ ਹਰਸਿਮਰਤ ਕੌਰ, ਹਰਦੀਪ ਪੁਰੀ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਹਿੱਸਾ ਲੈਣ ਪਹੁੰਚੇ ਹਨ।
Imran Khan and Sidhu
ਪਾਕਿਸਤਾਨ ਦੇ ਕਰਤਾਰਪੁਰ 'ਚ ਆਯੋਜਿਤ ਸਮਾਰੋਹ 'ਚ ਖਤਰਨਾਕ ਅਤਿਵਾਦੀ ਹਾਫਿਜ਼ ਸਈਦ ਦਾ ਕਰੀਬੀ ਸਾਥੀ ਅਤੇ ਖਾਲਿਸਤਾਨ ਸਮਰਥਕ ਗੋਪਾਲ ਚਾਵਲਾ ਵੀ ਮੌਜੂਦ ਸੀ।ਇਨ੍ਹਾਂ ਹੀ ਨਹੀਂ ਸਮਾਗਮ ਦੌਰਾਨ ਉਹ ਪਾਕਿਸਤਾਨੀ ਫੌਜ ਮੁੱਖੀ ਬਾਜਵਾ ਦੇ ਨਾਲ ਹੱਥ ਮਿਲਾਉਂਦੇ ਹੋਇਆ ਵੀ ਨਜ਼ਰ ਆਇਆ। ਨੀਂਹ ਪੱਥਰ 'ਚ ਇੱਕ ਫਿਲਮ ਵਿਖਾਈ ਗਈ, ਜਿਸ 'ਚ ਜਿਨਾਹ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਨੂੰ ਵਖਾਇਆ ਗਿਆ।
Pakistan
ਪਰੋਗਰਾਮ 'ਚ ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਅੱਗੇ ਵਧਣ ਲਈ ਇਮਰਾਨ ਖਾਨ ਦੀ ਜੱਮਕੇ ਤਾਰੀਫ ਕੀਤੀ। ਪਰੋਗਰਾਮ 'ਚ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਵੀ ਮੌਜੂਦ ਰਹੇ। ਇਸ ਸਮਾਰੋਹ 'ਚ ਖਾਲਿਸਤਾਨੀ ਵੱਖਵਾਦੀਆਂ ਦੀ ਵੀ ਹਾਜ਼ਰੀ ਦਿਖੀ। ਅਤਿਵਾਦੀ ਸਰਗਨਾ ਹਾਫਿਜ਼ ਸਈਦ ਦਾ ਸਾਥੀ ਅਤੇ ਖਾਲਿਸਤਾਨ ਸਮਰਥਕ ਨੇਤਾ ਗੋਪਾਲ ਚਾਵਲਾ ਤਾਂ ਪਾਕਿਸਤਾਨੀ ਫੌਜ ਮੁੱਖੀ ਜਨਰਲ ਬਾਜਵੇ ਦੇ ਨਾਲ ਖੜਾ ਵਿਖਾਈ।
ਚਾਵਲਾ ਨੇ ਬਾਜਵਾ ਹੱਥ ਵੀ ਮਿਲਾਇਆ। ਗੋਪਾਲ ਚਾਵਲਾ ਅਪਣੇ ਭਾਰਤ ਵਿਰੋਧੀ ਰੁਖ਼ ਦੇ ਕਾਰਨ ਜਾਣਿਆ ਜਾਂਦਾ ਹੈ। ਲਸ਼ਕਰ ਅਤੇ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਨਾਲ ਉਸ ਦਾ ਕਰੀਬੀ ਰਿਸ਼ਤਾ ਹੈ। ਜ਼ਿਕਰਯੋਗ ਹੈ ਕਿ ਇਹ ਲਾਂਘਾ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ। ਭਾਰਤ ਨੇ 20 ਸਾਲ ਪਹਿਲਾਂ ਇਸ ਲਾਂਘੇ ਨੂੰ ਬਣਾਉਣ ਦਾ ਪ੍ਰਸਤਾਵ ਦਿਤਾ ਸੀ ।