
ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ ਇਹ ਤਾਂ ਅਸੀਂ ਕਈ ਵਾਰ ਸੁਣਿਆ ਹੈ ਪਰ ਇਹ ਕੱਲ੍ਹ ਚੰਡੀਗੜ੍ਹ 'ਚ ਦੇਖਣ ਨੂੰ ਮਿਲਿਆ। ਜਦੋਂ ਪੁਲਿਸ ਨੇ ਡਿਫਾਲਟਰ ਦੇ ਘਰ ਜਾ ਕੇ ਚਲਾਨ
ਚੰਡੀਗੜ੍ਹ : ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ ਇਹ ਤਾਂ ਅਸੀਂ ਕਈ ਵਾਰ ਸੁਣਿਆ ਹੈ ਪਰ ਇਹ ਕੱਲ੍ਹ ਚੰਡੀਗੜ੍ਹ 'ਚ ਦੇਖਣ ਨੂੰ ਮਿਲਿਆ। ਜਦੋਂ ਪੁਲਿਸ ਨੇ ਡਿਫਾਲਟਰ ਦੇ ਘਰ ਜਾ ਕੇ ਚਲਾਨ ਕੱਟਿਆ। ਚੰਡੀਗੜ੍ਹ ਦੇ SSP ਟਰੈਫ਼ਿਕ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਦੇ ਵਿੱਚ ਤਿੰਨ ਮੁੰਡੇ ਇੱਕ ASI ਨੂੰ ਹੱਥ ਦਿਖਾ ਕੇ ਇਸ਼ਾਰੇ ਕਰ ਕੇ ਭੱਜਦੇ ਹੋਏ ਨਜ਼ਰ ਆ ਰਹੇ ਹਨ।
traffic police
ਦਰਅਸਲ ਕਲ ਚੰਡੀਗੜ੍ਹ ਪੁਲਿਸ ਦੇ ਨਾਕੇ ਤੋਂ ਤਿੰਨ ਮੋਟਰਸਾਈਕਲ ਸਵਾਰ ਮੁੰਡੇ ASI ਦੇ ਰੁਕਣ ਦੇ ਇਸ਼ਾਰੇ ਤੋਂ ਬਾਵਜੂਦ ਨਾਕਾ ਤੋੜ ਭੱਜ ਗਏ ਸੀ ਪਰ ਪੁਲਿਸ ਨੇ ਉਨ੍ਹਾਂ ਦੇ ਘਰ ਦਾ ਪਤਾ ਕੱਢ ਕੇ ਉਨ੍ਹਾਂ ਦੇ ਘਰ ਜਾ ਕੇ ਬਣਦਾ ਚਲਾਨ ਕੀਤਾ। ਇਸ ਸਾਰੇ ਵਾਕੇ ਦੀ ਪੁਲਿਸ ਨੇ ਫ਼ੋਟੋਗਰਾਫੀ ਕਰ ਲਈ ਸੀ। ਜਦੋਂ ਮੋਟਰਸਾਈਕਲ ਦੇ ਮਾਲਕ ਦਾ ਪਤਾ ਕਰ ਕੇ ਪੁਲਿਸ ਉਸ ਦੇ ਘਰ ਪਹੁੰਚੀ ਅਤੇ ਉਸ ਨੂੰ ਫ਼ੋਟੋ ਦਿਖਾ ਕੇ ਮੋਟਰਸਾਈਕਲ ਦੇ ਕਾਗ਼ਜ਼ ਮੰਗੇ।
traffic police
ਮੋਟਰ ਸਾਈਕਲ ਦਾ ਰੋਂਗ ਸਾਈਡ, ਡੇਂਜਰ ਡਰਾਈਵਿੰਗ, ਟ੍ਰਿਪਲ ਰਾਈਡ, ਪੁਲਿਸ ਦੇ ਇਸ਼ਾਰੇ ਨੂੰ ਨਾ ਮੰਨਣਾ ਅਤੇ ਬਿਨਾ ਹੈਲਮਟ ਮੋਟਰ ਸਾਈਕਲ ਚਲਾਉਣ ਦਾ ਚਲਾਨ ਕੀਤਾ ਗਿਆ ਹੈ।ਸਾਰੇ ਚਲਾਨ ਕੁੱਲ ਮਿਲਾ ਕੇ 14,000 ਰੁਪਿਆ ਦੇ ਬਣਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।