ਕੈਪਟਨ ਦੇ ਰਿਸ਼ਤੇਦਾਰ ਨਾਲ ਹੋਈ ਇਕ ਕਰੋੜ ਦੀ ਠੱਗੀ, ਪੁਲਿਸ ਵੱਲੋਂ ਛਾਪੇਮਾਰੀ
Published : Nov 23, 2019, 12:21 pm IST
Updated : Nov 23, 2019, 12:38 pm IST
SHARE ARTICLE
Captain Amrinder Singh
Captain Amrinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਰਿਸ਼ਤੇਦਾਰ ਦੇ ਖਾਤੇ ਵਿਚੋਂ...

 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਰਿਸ਼ਤੇਦਾਰ ਦੇ ਖਾਤੇ ਵਿਚੋਂ 1 ਕਰੋੜ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਝਾਰਖੰਡ ਦੇ ਸਾਈਬਰ ਠੱਗਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਟੀਮ ਝਾਰਖੰਡ ਦੇ ਦੇਵਘਰ ਗਈ ਹੈ ਅਤੇ ਉਥੇ ਵੀ ਛਾਪੇਮਾਰੀ ਕਰ ਰਹੀ ਹੈ।

Parneet KaurParneet Kaur

ਇੱਥੇ ਦੱਸਣਯੋਗ ਹੈ ਕਿ ਇਸਤੋਂ ਬੀਤੇ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਤੋਂ 23 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਸ਼ਾਤਰ ਠੱਗ ਨੇ ਖੁਦ ਨੂੰ ਐੱਸ.ਬੀ.ਆਈ. ਦਾ ਬੈਂਕ ਮੈਨੇਜਰ ਦੱਸਦੇ ਹੋਏ ਪ੍ਰਨੀਤ ਨੂੰ ਕਿਹਾ ਸੀ ਕਿ ਤੁਹਾਡੀ ਸੈਲਰੀ ਪਾਉਣੀ ਹੈ। ਜਲਦੀ ਨਾਲ ਏ.ਟੀ.ਐੱਮ. ਅਤੇ ਉਸ ਦੇ ਪਿੱਛੇ ਲਿਖਿਆ ਸੀ.ਵੀ.ਵੀ. ਨੰਬਰ ਦੱਸ ਦਿਓ, ਕਿਉਂਕਿ ਦੇਰੀ ਹੋਣ ਕਾਰਨ ਸੈਲਰੀ ਅਟਕ ਜਾਵੇਗੀ।

MoneyMoney

ਠੱਗ ਨੇ ਕਿਹਾ ਸੀ ਕਿ ਮੈਂ ਹੋਲਡ ਕਰ ਰਿਹਾ ਹਾਂ। ਤੁਹਾਡੇ ਕੋਲ ਇਕ ਓ.ਟੀ.ਪੀ. ਨੰਬਰ ਆਵੇਗਾ। ਉਹ ਵੀ ਦੱਸ ਦੇਣਾ, ਤਾਂਕਿ ਹੁਣੇ ਸੈਲਰੀ ਅਕਾਉਂਟ 'ਚ ਪਾਈ ਜਾ ਸਕੇ। ਇਸ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਦੇ ਖਾਤੇ ‘ਚੋਂ 23 ਲੱਖ ਰੁਪਏ ਨਿਕਲ ਗਏ। ਮੈਸੇਜ ਦੇਖਦੇ ਹੀ ਪ੍ਰਨੀਤ ਕੌਰ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement