ਕੋਰੋਨਾ ਵਾਇਰਸ ਦੌਰਾਨ 14 ਕਰੋੜ ਭਾਰਤੀ ਕਾਮੇ ਅਤੇ 28 ਕਰੋੜ ਹੱਥ ਹੋਏ ਬੇਰੁਜ਼ਗਾਰ
Published : Nov 28, 2020, 12:10 am IST
Updated : Nov 28, 2020, 12:10 am IST
SHARE ARTICLE
image
image

ਕੋਰੋਨਾ ਵਾਇਰਸ ਦੌਰਾਨ 14 ਕਰੋੜ ਭਾਰਤੀ ਕਾਮੇ ਅਤੇ 28 ਕਰੋੜ ਹੱਥ ਹੋਏ ਬੇਰੁਜ਼ਗਾਰ

1947 ਮਗਰੋਂ ਆਰਥਕ ਮੰਦਵਾੜਾ ਸੱਭ ਤੋਂ ਖ਼ਤਰਨਾਕ ਦੌਰ ਵਿਚ

ਸੰਗਰੂਰ, 27 ਨਵੰਬਰ (ਬਲਵਿੰਦਰ ਸਿੰਘ ਭੁੱਲਰ) : ਕੋਵਿਡ-19 ਮਹਾਂਮਾਰੀ ਸਬੰਧੀ ਸੂਬਾ ਸਰਕਾਰ ਵਲੋਂ ਨਵੇਂ ਹੁਕਮ ਜਾਰੀ ਕਰਦਿਆਂ ਰਾਤਾਂ ਦਾ ਕਰਫ਼ਿਊ ਪਹਿਲਾਂ ਵਾਂਗ ਬਹਾਲ ਰੱਖਣ, ਸਨਿਚਰਵਾਰ ਅਤੇ ਐਤਵਾਰ ਦੇ ਸੰਪੂਰਨ ਲਾਕਡਾਊਨ ਸਮੇਤ ਸੂਬੇ ਅੰਦਰ ਦਫ਼ਾ 144 ਨੂੰ ਪਹਿਲਾਂ ਵਾਂਗ ਜਾਰੀ ਰੱਖਣ ਨਾਲ ਸੂਬੇ ਅੰਦਰ ਵਸਦਾ ਦਰਮਿਆਨਾ ਅਤੇ ਨਿਮਨ ਮੱਧ ਵਰਗ ਤਬਕਾ ਪੂਰੀ ਤਰ੍ਹਾਂ ਨਿਰਉਤਸ਼ਾਹਤ ਹੈ।
  ਕੋਵਿਡ ਮਹਾਂਮਾਰੀ ਨੇ ਜਿਥੇ ਦੇਸ਼ ਅੰਦਰ ਤਕਰੀਬਨ 65000 ਮਨੁੱਖੀ ਜਾਨਾਂ ਲਈਆਂ ਹਨ ਉਥੇ ਸਮੁੱਚੀ ਅਰਥਵਿਵਸਥਾ ਦਾ ਵੀ ਕਚੂੰਮਰ ਕੱਢ ਕੇ ਰੱਖ ਦਿਤਾ ਹੈ। ਕੋਰੋਨਾ ਮਹਾਂਮਾਰੀ ਦੇ ਸਿਰਫ ਪਹਿਲੇ 21 ਦਿਨ ਦੇਸ਼ ਨੂੰ 32000 ਹਜ਼ਾਰ ਕਰੋੜ ਰੁਪਏ ਦਾ ਵਿੱਤੀ ਘਾਟਾ ਪਿਆ। ਵਰਲਡ ਬੈਂਕ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿਚ ਕਰੋਨਾ ਮਹਾਂਮਾਰੀ ਆਰੰਭ ਹੋਣ ਤੋਂ ਪਹਿਲਾਂ ਵੀ ਭਾਰਤ ਸਰਕਾਰ ਦੀ ਨੋਟਬੰਦੀ ਅਤੇ ਜੀਐਸਟੀ ਲਾਗੂ ਕਰਨ ਕਰ ਕੇ ਮੰਦਵਾੜੇ ਦਾ ਦੌਰ ਚੱਲ ਰਿਹਾ ਸੀ ਪਰ ਕਰੋਨਾ ਮਹਾਂਮਾਰੀ ਨੇ ਬਲਦੀ 'ਤੇ ਤੇਲ ਪਾਇਆ ਅਤੇ ਦੇਸ਼ ਵਾਸੀਆਂ ਨੂੰ 2020 ਦੌਰਾਨ ਪਿਛਲੇ ਤਿੰਨ ਦਹਾਕਿਆਂ ਦੇ ਸੱਭ ਤੋਂ ਵੱਡੇ ਆਰਥਿਕ ਮੰਦਵਾੜੇ ਦਾ ਸਾਹਮਣਾ ਕਰਨਾ ਪਿਆ। ਵਰਲਡ ਬੈਂਕ ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 1947 ਤੋਂ ਬਾਅਦ ਮੌਜੂਦਾ 2020 ਦਾ ਆਰਥਕ ਮੰਦੜਾੜਾ ਪਿਛਲੇ 74 ਸਾਲਾਂ ਦੇ ਸੱਭ ਤੋਂ ਖ਼ਤਰਨਾਕ ਦੌਰ ਵਿਚ ਪਹੁੰਚ ਗਿਆ ਹੈ। ਕਰੋਨਾ ਮਹਾਂਮਾਰੀ ਦੇ ਇਸ ਸਮੇਂ ਦੌਰਾਨ ਬੇਰੁਜ਼ਗਾਰੀ ਦੀ ਦਰ 6 ਫ਼ੀ ਸਦੀ ਤੋਂ ਵਧ ਗਈ ਹੈ। 140 ਮਿਲੀਅਨ (14 ਕਰੋੜ) ਲੋਕ ਅਤੇ 28 ਕਰੋੜ ਹੱਥ ਬੇਰੁਜ਼ਗਾਰ ਹੋ ਚੁਕੇ ਹਨ ਜਦ ਕਿ ਕੰਮ ਕਰਦੇ ਅਨੇਕਾਂ ਕਾਮਿਆਂ ਦੀਆਂ ਤਨਖ਼ਾਹਾਂ ਤੇ ਕੱਟ ਲੱਗਣ ਨਾਲ ਦੇਸ਼ ਦੇ 45 ਫ਼ੀ ਸਦੀ ਮੱਧਵਰਗ ਪ੍ਰਵਾਰਾਂ ਦੀ ਮਾਲੀ ਹਾਲਤ ਬਦ ਤੋਂ ਬਦਤਰ ਹੋਈ ਹੈ।
  ਕੋਰੋਨਾ ਮਹਾਂਮਾਰੀ ਦੌਰਾਨ 53 ਫ਼ੀ ਸਦੀ ਉਦਯੋਗਿਕ ਇਕਾਈਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਜਦ ਕਿ ਜ਼ਰੂਰੀ ਵਸਤਾਂ ਦੀ ਢੋਆ ਢੁਆਈ ਕਰਦੀ ਸਪਲਾਈ ਚੇਨ ਪ੍ਰਭਾਵਤ ਹੋਣ ਨਾਲ ਡੀਜ਼ਲ ਅਤੇ ਪਟਰੌਲ ਸਮੇਤ ਆਮ ਘਰਾਂ ਵਿਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਵਸਤਾਂ ਅਤੇ ਖਾਧ ਪਦਾਰਥਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ। ਸੈਲਾਨੀਆਂ ਦੀ ਆਮਦ 90 ਫ਼ੀ ਸਦੀ ਤਕ ਘਟੀ ਹੈ।
 ਦੇਸ਼ ਵਿਚ ਹੁਣੇ-ਹੁਣੇ ਹੋਏ ਇਕ ਸਰਵੇ ਦੌਰਾਨ ਜਦੋਂ ਲੋਕਾਂ ਤੋਂ ਕਰੋਨਾ ਸਥਿਤੀ ਬਾਰੇ ਪ੍ਰਸ਼ਨ ਪੁੱਛੇ ਗਏ ਤਾਂ 64 ਫ਼ੀ ਸਦੀ ਲੋਕਾਂ ਨੇ ਸਰਕਾਰ ਨੂੰ ਕਿਹਾ ਕਿ ਲੋਕਾਂ ਨੂੰ ਬਚਾਉ ਕਿਉਂਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਜ਼ਿਆਦਾ ਕੀਮਤੀ ਹਨ। ਹੁਣ ਆਮ ਲੋਕਾਂ ਦਾ ਕਹਿਣਾ ਹੈ ਜੇਕਰ ਸਰਕਾਰਾਂ ਬੇਰੁਜ਼ਗਾਰੀ ਨੂੰ ਨੱਥ ਪਾਉਣ ਵਿਚ ਨਾਕਾਮਯਾਬ ਰਹੀਆਂ ਤਾਂ ਕਰਾਇਮ ਵਧਣ ਦਾ ਖਦਸਾ ਪ੍ਰਗਟਾਇਆ ਜਾ ਰਿਹਾ ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement