ਮਾਲ ਗੱਡੀਆਂ ਸ਼ੁਰੂ ਹੋਣ ਮਗਰੋਂ 4.5 ਲੱਖ ਮੀਟਰਕ ਟਨ ਅਨਾਜ ਬਾਹਰ ਭੇਜਿਆ
Published : Nov 28, 2020, 12:13 am IST
Updated : Nov 28, 2020, 12:13 am IST
SHARE ARTICLE
image
image

ਮਾਲ ਗੱਡੀਆਂ ਸ਼ੁਰੂ ਹੋਣ ਮਗਰੋਂ 4.5 ਲੱਖ ਮੀਟਰਕ ਟਨ ਅਨਾਜ ਬਾਹਰ ਭੇਜਿਆ

ਅਨਾਜ ਦੀ ਢੁਆਈ ਲਈ 172 ਰੇਲ ਗੱਡੀਆਂ ਦਾ ਕੀਤਾ ਪ੍ਰਬੰਧ

ਪਟਿਆਲਾ, 27 ਨਵੰਬਰ (ਜਸਪਾਲ ਸਿੰਘ ਢਿੱਲੋਂ) : ਰੇਲ ਗੱਡੀਆਂ ਮੁੜ ਸ਼ੁਰੂ ਹੋਣ ਤੋਂ ਬਾਅਦ ਰਾਜ ਦੇ ਗੋਦਾਮਾਂ ਤੋਂ ਕੇਂਦਰੀ ਪੂਲ ਵਿਚ 4.5 ਲੱਖ ਮੀਟਰਕ ਟਨ ਤੋਂ ਵੱਧ ਅਨਾਜ ਭੇਜਣ ਨਾਲ ਨਾ ਸਿਰਫ ਮਜ਼ਦੂਰਾਂ ਦੇ ਮਾਯੂਸ ਚਿਹਰਿਆਂ 'ਤੇ ਮੁਸਕਰਾਹਟ ਆਈ ਹੈ, ਬਲਕਿ ਟਰੱਕ ਅਪਰੇਟਰਾਂ ਦੇ ਠੱਪ ਪਏ ਕਾਰੋਬਾਰ ਵੀ ਲੀਹ 'ਤੇ ਆ ਰਹੇ ਹਨ। ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਝੋਨੇ ਦੇ ਮੌਜੂਦਾ ਖ਼ਰੀਦ ਸੀਜ਼ਨ ਦੀ ਸ਼ੈਲਰਾਂ ਵਲੋਂ ਛੜਾਈ ਤੋਂ ਬਾਅਦ ਚੌਲਾਂ ਲਈ ਜਗ੍ਹਾ ਬਣਾਉਣ ਲਈ ਸਟੋਰ ਕੀਤੇ ਅਨਾਜ ਨੂੰ ਦੂਜੇ ਰਾਜਾਂ ਵਿਚ ਲਿਜਾਣਾ ਸਮੇਂ ਦੀ ਲੋੜ ਹੈ।
ਸ਼੍ਰੀਮਤੀ ਮਿੱਤਰਾ ਨੇ ਦਸਿਆ ਕਿ ਪਿਛਲੇ ਦਿਨੀਂ 127 ਰੈਕ ਲੋਡ ਕੀਤੇ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਅੱਜ ਸ਼ਾਮ ਤੱਕ 50 ਹੋਰ ਲੋਡ ਕਰ ਦਿਤੇ ਜਾਣਗੇ। ਅਨਾਜ ਭੇਜਣ ਲਈ ਉਪਲਬਧ ਕਰਵਾਈਆਂ ਗਈਆਂ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਵਿਚੋਂ 153 ਚਾਵਲ ਦੀਆਂ ਸਨ ਜਦੋਂਕਿ 39 ਕਣਕ ਦੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤਕ ਲਗਭਗ ਸਾਢੇ ਚਾਰ ਲੱਖ ਟਨ ਅਨਾਜ ਪੰਜਾਬ ਤੋਂ ਦੂਜੇ ਰਾਜਾਂ ਵਿਚ ਭੇਜਿਆ ਜਾ ਚੁੱਕਾ ਹੈ, ਜੋ ਕਿ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਹੋਈ ਖ਼ਰੀਦ ਲਈ ਸਟੋਰੇਜ ਦੀ ਜਗ੍ਹਾ ਬਣਾਉਣ ਵਿਚ ਸਹਾਇਤਾ ਕਰੇਗਾ।
ਇਸੇ ਤਰ੍ਹਾਂ ਪਟਿਆਲਾ ਦੇ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈਜ਼ ਕੰਟਰੋਲਰ ਹਰਸ਼ਰਨਜੀਤ ਸਿੰਘ ਬਰਾੜ ਨੇ ਦਸਿਆ ਕਿ ਮਾਲ ਗੱਡੀਆਂ ਦੀ ਸ਼ੁਰੂਆਤ ਨਾਲ 24 ਨਵੰਬਰ ਨੂੰ ਪਟਿਆਲਾ, ਰਾਜਪੁਰਾ ਅਤੇ ਨਾਭਾ ਤੋਂ 7860 ਮੀਟਰਕ ਟਨ ਚੌਲ ਤਿੰਨ ਰੈਕਾਂ ਵਿਚ ਭੇਜਿਆ ਗਿਆ ਹੈ।  ਹੁਣ ਤਕ ਪਟਿਆਲਾ ਤੋਂ ਤਕਰੀਬਨ 13,100 ਮੀਟਰਕ ਟਨ ਅਨਾਜ ਰੇਲਵੇ ਰਾਹੀਂ ਭੇਜਿਆ ਜਾ ਚੁੱਕਾ ਹੈ।

ਫੋਟੋ ਨੰ: 27 ਪੀਏਟੀ 3

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement