
ਕੇਂਦਰ ਸਰਕਾਰ ਲੋਕਾਂ ਦੇ ਪੈਸੇ ਤੋਂ ਟੈਕਸ ਇਕੱਤਰ ਕਰਦੀ ਹੈ, ਪਰ ਇਸ ਆਮਦਨੀ ਜਾਂ ਆਮਦਨ ਦੀ ਵਰਤੋਂ 0.1 ਪ੍ਰਤੀਸ਼ਤ ਕਾਰਪੋਰੇਟ ਭਾਰਤ ਦੀ ਮਦਦ ਲਈ ਕੀਤੀ ਜਾਂਦੀ ਹੈ।
ਚੰਡੀਗੜ੍ਹ: ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨ ਪੰਜਾਬ ਤੋਂ ਦਿੱਲੀ ਪਹੁੰਚ ਗਏ ਹਨ। ਇਸ ਦੇ ਚਲਦੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਲਈ ਕੇਂਦਰ ਸਰਕਾਰ'ਤੇ ਇੱਕ ਵਾਰ ਫੇਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇਂਦਰ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ।
ਵੇਖੋ ਟਵੀਟ
ਸਿੱਧੂ ਕਿਸਾਨ ਅੰਦੋਲਨ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ "ਇੱਕ ਰਾਸ਼ਟਰੀ ਬਹਿਸ ਹੋਣੀ ਚਾਹੀਦੀ ਹੈ ਕਿ ਸਰਮਾਏਦਾਰਾਂ ਨੂੰ ਸਰਕਾਰੀ ਖਜ਼ਾਨੇ ਦੀ ਮਦਦ ਮਿਲ ਰਹੀ ਹੈ ਜਾਂ ਆਮ ਆਦਮੀ ਨੂੰ। ਸਿੱਧੂ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਲੋਕਾਂ ਦੇ ਪੈਸੇ ਤੋਂ ਟੈਕਸ ਇਕੱਤਰ ਕਰਦੀ ਹੈ, ਪਰ ਇਸ ਆਮਦਨੀ ਜਾਂ ਆਮਦਨ ਦੀ ਵਰਤੋਂ 0.1 ਪ੍ਰਤੀਸ਼ਤ ਕਾਰਪੋਰੇਟ ਭਾਰਤ ਦੀ ਮਦਦ ਲਈ ਕੀਤੀ ਜਾਂਦੀ ਹੈ। "
There should be a National Debate
— Navjot Singh Sidhu (@sherryontopp) November 28, 2020
on whether... The Central Government’s Revenues/Income from People’s Taxes are utilised to benefit 0.1% Corporate India (NPAs, Revenues Foregone etc) Or 99% Common People (Farmers, Small Traders, Middle-Classes etc) via Social Sector Schemes. pic.twitter.com/vXeZ9ZY5f7
ਐਨਪੀਏ ਜਾਂ ਇਸ ਨੂੰ ਬੱਟੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ। ਜਾਂ ਇਨ੍ਹਾਂ ਪੈਸਿਆਂ ਦੀ ਵਰਤੋਂ ਆਮ ਆਦਮੀ ਲਈ ਸਮਾਜਿਕ ਸੁਰੱਖਿਆ ਸਕੀਮਾਂ ਵਿਚ ਕੀਤੀ ਜਾਣੀ ਚਾਹੀਦੀ ਹੈ। ਕਿਸਾਨਾਂ, ਛੋਟੇ ਕਾਰੋਬਾਰੀਆਂ, ਮੱਧ ਵਰਗ ਦੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ। ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਅਤੇ ਵੱਖ ਵੱਖ ਥਾਵਾਂ ਤੋਂ ਦਿੱਲੀ ਪਹੁੰਚ ਗਏ ਹਨ।