ਕਿਸਾਨੀ ਸੰਘਰਸ਼ ਤੇ ਸਪੋਕਸਮੈਨ ਟੀ.ਵੀ. ਦੀ ਵੱਡੀ ਕਵਰੇਜ
Published : Nov 28, 2020, 6:23 am IST
Updated : Nov 28, 2020, 6:23 am IST
SHARE ARTICLE
image
image

ਕਿਸਾਨੀ ਸੰਘਰਸ਼ ਤੇ ਸਪੋਕਸਮੈਨ ਟੀ.ਵੀ. ਦੀ ਵੱਡੀ ਕਵਰੇਜ

ਪੱਤਰਕਾਰ ਚਰਨਜੀਤ ਸਿੰਘ ਸੁਰਖ਼ਾਬ ਤੇ ਦਲਬੀਰ ਸਿੰਘ ਕੈਮਰਾਮੈਨ ਤੋਂ ਇਲਾਵਾ ਪੱਤਰਕਾਰ ਸੁੱਖ ਸੋਹਲ ਹੁਰਾਂ ਦੀ ਟੀਮ ਲਗਾਤਾਰ ਕਿਸਾਨੀ ਸੰਘਰਸ਼ ਨੂੰ ਕੈਮਰੇ ਦੀ ਅੱਖ ਰਾਹੀਂ ਲੋਕਾਂ ਤਕ ਪਹੁੰਚਾ ਰਹੀ ਹੈ। ਸੋਨੀਪਤ ਗਰਾਊਂਡ ਲੈਵਲ 'ਤੇ ਪਹੁੰਚੇ ਪੱਤਰਕਾਰ ਚਰਨਜੀਤ ਸਿੰਘ ਸੁਰਖਾਬ ਨੇ ਇਥੋਂ ਗੁਜ਼ਰ ਰਹੇ ਕਿਸਾਨਾਂ ਦੇ ਕਾਫ਼ਲਿਆਂ ਨਾਲ ਗੱਲਬਾਤ ਕੀਤੀ। ਕਾਫ਼ਲਿਆਂ 'ਚ ਸ਼ਾਮਲ ਨੌਜਵਾਨਾਂ ਦਾ ਜੋਸ਼ ਵੇਖਿਆਂ ਹੀ ਬਣਦਾ ਸੀ। ਬੋਲੇ ਸੋ ਨਿਹਾਲ ਦੇ ਜੈਕਾਰੇ ਛਡਦੇ ਨੌਜਵਾਨਾਂ ਨੇ ਕਿਹਾ ਕਿ ਛੋਟੀਆਂ ਮੋਟੀਆਂ ਹਕੂਮਤੀ ਰੋਕਾਂ ਉਨ੍ਹਾਂ ਦਾ ਰਸਤਾ ਨਹੀਂ ਰੋਕ ਸਕਦੀਆਂ। ਇਥੇ ਪੁਲਿਸ ਮੁਲਾਜ਼ਮ ਸਾਰੇ ਲਾਮ-ਲਕਸ਼ਰ ਸਮੇਤ ਪਾਸੇ ਸਾਈਡ 'ਤੇ ਖੜੇ ਵਿਖਾਈ ਦਿਤੇ ਅਤੇ ਕਿਸਾਨਾਂ ਦਾ ਕਾਫ਼ਲਾ ਨਾਅਰੇ ਮਾਰਦਾ ਬੇਰੋਕ ਦਿੱਲੀ ਵੱਲ ਨੂੰ ਵਧਦਾ ਜਾ ਰਿਹਾ ਸੀ। ਸੋਨੀਪਤ ਵਿਖੇ ਵੀ ਪੁਲਿਸ ਪ੍ਰਸ਼ਾਸਨ ਨੇ ਵੱਡੀਆਂ ਰੋਕਾਂ ਲਾਈਆਂ ਸਨ ਜੋ ਕਿਸਾਨਾਂ ਦੇ ਹੜ੍ਹ ਅੱਗੇ ਜ਼ਿਆਦਾ ਦੇਰ ਤਕ ਠਹਿਰ ਨਹੀਂ ਸਕੇ।
ਸਪੋਕਸਮੈਨ ਦੀ ਟੀਮ ਵਲੋਂ ਪਲ ਪਲ ਦੀ ਜਾਣਕਾਰੀ ਕੈਮਰੇ ਦੀ ਅੱਖ ਅਤੇ ਕੁਮੈਂਟਰੀ ਜ਼ਰੀਏ ਦਰਸ਼ਕਾਂ ਤਕ ਪਹੁੰਚਾਈ ਜਾ ਰਹੀ ਹੈ। ਸਪੋਕਸਮੈਨ ਟੀਵੀ ਦੇ ਪੱਤਰਕਾਰ ਚਰਨਜੀਤ ਸਿੰਘ ਸੁਰਖ਼ਾਬ ਅਤੇ ਕੈਮਰਾਮੈਨ ਦਲਬੀਰ ਸਿੰਘ ਸ਼ੰਭੂ ਬਾਰਡਰ ਤੋਂ ਲੈ ਕੇ ਦਿੱਲੀ ਤਕ ਹਰ ਥਾਂ ਕਿਸਾਨਾਂ ਦੇ ਕਾਫ਼ਲਿਆਂ ਨਾਲ ਵਿਚਰਦੇ ਰਹੇ। ਥਾਂ-ਥਾਂ ਕਿਸਾਨ ਆਗੂਆਂ ਅਤੇ ਕਾਫ਼ਲਿਆਂ 'ਚ ਸ਼ਾਮਲ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਕਿਸਾਨਾਂ ਦਾ ਜੋਸ਼ ਅਤੇ ਉਤਸਾਹ ਵੇਖਿਆਂ ਹੀ ਬਣ ਰਿਹਾ ਸੀ। ਸਪੋਕਸਮੈਨ ਦੇ ਪੱਤਰਕਾਰਾਂ ਵਲੋਂ ਖੇਤੀ ਕਾਨੂੰਨਾਂ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤਕ ਦੀਆਂ ਸਾਰੀਆਂ ਘਟਨਾਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਰਸ਼ਕਾਂ ਤਕ ਪਹੁੰਚਾਈ।
ਸੋਨੀਪਤ ਤੋਂ ਅੱਗੇ ਇਕ ਥਾਂ 'ਤੇ ਕਿਸਾਨਾਂ ਦੇ ਰਸਤੇ 'ਚ ਰੁਕਾਵਟ ਲਈ ਵੱਡੇ ਪੱਥਰ ਲਾਏ ਗਏ ਸਨ, ਜਿਨ੍ਹਾਂ ਨੂੰ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਪਾਸੇ ਹਟਾ ਦਿਤਾ। ਵੱਡੀਆਂ ਕਰੇਨਾਂ ਨਾਲ ਰੱਖੇ ਗਏ ਇਨ੍ਹਾਂ ਪੱਥਰਾਂ ਨੂੰ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਪਾਸੇ ਕੀਤਾ। ਕਿਸਾਨਾਂ ਨੇ ਉਹੀ ਸਾਜ਼ੋ-ਸਮਾਨ ਵਰਤਿਆਂ ਜਿਹੜਾ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੇ ਲਗਾਇਆ ਹੋਇਆ ਸੀ। ਸ਼ੰਭੂ ਬੈਰੀਅਰ 'ਤੇ ਵੱਡੇ ਵੱਡੇ ਪੱਥਰਾਂ ਤੋਂ ਇਲਾਵਾ ਬੈਰੀਕੇਡਾਂ ਨੂੰ ਮੋਟੇ-ਮੋਟੇ ਮਜ਼ਬੂਤ ਸੰਗਲਾਂ ਨਾਲ ਬੰਨ੍ਹਿਆ ਹੋਇਆ ਸੀ।
ਕਿਸਾਨਾਂ ਨੇ ਇਨ੍ਹਾਂ ਸੰਗਲਾਂ ਨੂੰ ਹੀ ਇਨ੍ਹਾਂ ਭਾਰੀ ਰੋਕਾਂ ਨੂੰ ਪਾਸੇ ਹਟਾਉਣ ਲਈ ਵਰਤਿਆ। ਅੱਗੇ ਵੀ ਜਿਥੇ ਜਿਥੇ ਛੋਟੀਆਂ ਮੋਟੀਆਂ ਰੋਕਾਂ ਅੱਗੇ ਆਈਆਂ, ਕਿਸਾਨ ਇਸੇ ਤਰ੍ਹਾਂ ਪਾਸੇ ਹਟਾਉਂਦਿਆਂ ਦਿੱਲੀ ਵੱਲ ਵਧਦੇ ਰਹੇ। ਦਿੱਲੀ ਦੇ ਕੁੰਡਲੀ ਬਾਰਡਰ 'ਤੇ ਪਹੁੰਚ ਕਿਸਾਨਾਂ ਨੂੰ ਹੋਰ ਵੱਡੀਆਂ ਰੋਕਾਂ ਦਾ ਸਾਹਮਣਾ ਕਰਨਾ ਪਿਆ। ਸਪੋਕਸਮੈਨ ਦੀ ਟੀਮ ਨੇ ਮੌਕੇ 'ਤੇ ਕਿਸਾਨਾਂ ਵਿਚਕਾਰ ਵਿਚਰਦਿਆਂ ਸਾਰੇ ਮੰਜ਼ਰ ਨੂੰ ਕੈਮਰੇ 'ਚ ਕੈਦ ਕੀਤਾ। ਕਈ ਥਾਈਂ ਕਿਸਾਨਾਂ ਨੇ ਅਥਰੂ ਗੈਸ ਦੇ ਬੰਬਾਂ ਨੂੰ ਹੱਥਾਂ ਨਾਲ ਚੁੱਕ ਕੇ ਵਾਪਸ ਪੁਲਿਸ ਪਾਸੇ ਸੁੱਟ ਦਿਤਾ। ਕਈ ਥਾਈਂ ਕਿਸਾਨਾਂ ਨੇ ਗਿੱਲੇ ਕੰਬਲਾਂ ਦੀ ਮਦਦ ਨਾਲ ਇਨ੍ਹਾਂ ਅਥਰੂ ਗੈਸ ਦੇ ਬੰਬਾਂ  ਨੂੰ ਨਕਾਰਾ ਵੀ ਕੀਤਾ। ਕਿਸਾਨਾਂ ਦੀ ਇਸ ਦਲੇਰੀ ਅਤੇ ਦ੍ਰਿੜ੍ਹਤਾ ਨੇ ਅਖ਼ੀਰ ਪੁਲਿਸ ਪ੍ਰਸ਼ਾਸਨ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਅਖ਼ੀਰ ਕਿਸਾਨ ਵੱਡੀਆਂ ਰੋਕਾਂ ਅਤੇ ਔਕੜਾਂ ਨੂੰ ਪਾਰ ਕਰਦਿਆਂ ਦਿੱਲੀ ਬਾਰਡਰ 'ਤੇ ਪਹੁੰਚਣ 'ਚ ਕਾਮਯਾਬ ਹੋ ਗਏ। ਕਾਫ਼ਲਿਆਂ 'ਚ ਸ਼ਾਮਲ ਕਿਸਾਨਾਂ ਨਾਲ ਪੱਤਰਕਾਰ ਚਰਨਜੀਤ ਸਿੰਘ ਸੁਰਖ਼ਾਬ ਵਲੋਂ ਥਾਂ ਥਾਂ ਜਾ ਕੇ ਗੱਲਬਾਤ ਕੀਤੀ ਗਈ। ਕਿਸਾਨਾਂ ਦਾ ਭਾਰੀ ਉਤਸ਼ਾਹ ਦੇ ਹੌਂਸਲਾ ਵੇਖਣ ਮਿਲਿਆ। ਅੱਗੇ ਦੀਆਂ ਔਕੜਾਂ ਅਤੇ ਗ੍ਰਿਫ਼ਤਾਰੀਆਂ ਸਬੰਧੀ ਜਾਣੂ ਕਰਵਾਉਣ 'ਤੇ ਵੀ ਇਹ ਕਿਸਾਨ ਹਰ ਹਾਲ ਦਿੱਲੀ ਅੰਦਰ ਦਾਖ਼ਲ ਹੋਣ ਅਤੇ ਅਪਣੀਆਂ ਮੰਗਾਂ ਮੰਨੇ ਜਾਣ ਤਕ ਡਟੇ ਰਹਿਣ ਦਾ ਕਹਿੰਦਿਆਂ ਮੋਦੀ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕਰਦੇ ਰਹੇ। ਸਪੋਕਸਮੈਨ ਦੀਆਂ ਟੀਮਾਂ ਨੇ ਸ਼ੰਭੂ ਬਾਰਡਰ ਤੋਂ ਲੈ ਕੇ ਦਿੱਲੀ ਦੇ ਟਿੱਕਰੀ ਬਾਰਡਰ, ਕੁੰਡਲੀ ਬਾਰਡਰ ਅਤੇ ਦਿੱਲੀ ਦੇ ਅੰਦਰ ਤਕ ਜਾ ਕੇ ਕਿਸਾਨਾਂ ਵਲੋਂ ਕੀਤੇ ਗਏ ਸੰਘਰਸ਼ ਦੀ ਪਲ ਪਲ ਦੀ ਕਵਰੇਜ ਕਰਦਿਆਂ ਹਰ ਹਰਕਤ ਕੈਮਰੇ ਦੀ ਅੱਖ ਰਾਹੀਂ ਦਰਸ਼ਕਾਂ ਤਕ ਪਹੁੰਚਾਈ। ਸਪੋਕਸਮੈਨ ਟੀਵੀ ਦੇ ਪੱਤਰਕਾਰ 24 ਘੰਟੇ ਕਿimageimageਸਾਨਾਂ ਵਿਚ ਵਿਚਰਦੇ ਹੋਏ ਕਵਰੇਜ ਕਰ ਰਹੇ ਹਨ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement