ਬੈਰੀਕੇਡਾਂਕੰਡਿਆਲੀਆਂਤਾਰਾਂਢਿੱਗਾਂਤੇਪਾਣ ਦੀਆਂਬੌਛਾਰਾਂਝਾਗਕੇਜਦਕਿਸਾਨਸੱਭਰੋਕਾਂਟੱਪਕੇਦਿੱਲੀਪਹੁੰਚਗਏਤਾ
Published : Nov 28, 2020, 6:34 am IST
Updated : Nov 28, 2020, 6:34 am IST
SHARE ARTICLE
image
image

ਬੈਰੀਕੇਡਾਂ, ਕੰਡਿਆਲੀਆਂ ਤਾਰਾਂ, ਢਿੱਗਾਂ ਤੇ ਪਾਣੀ ਦੀਆਂ ਬੌਛਾਰਾਂ ਝਾਗ ਕੇ, ਜਦ ਕਿਸਾਨ ਸੱਭ ਰੋਕਾਂ ਟੱਪ ਕੇ ਦਿੱਲੀ ਪਹੁੰਚ ਗਏ ਤਾਂ ਸਰਕਾਰ ਨੇ ਹਥਿਆਰ ਸੁਟ ਦਿਤੇ

 ਕਿਸਾਨਾਂ ਦੇ ਰੋਹ ਅੱਗੇ ਝੁਕੀ ਸਰਕਾਰ, ਦਿੱਲੀ 'ਚ ਦਾਖ਼ਲ ਹੋਣ ਲਈ ਰਾਹ ਦੇਣਾ ਪਿਆ g ਹਰਿਆਣਾ-ਦਿੱਲੀ ਬਾਰਡਰਾਂ 'ਤੇ ਕਿਸਾਨਾਂ ਤੇ ਪੁਲਿਸ ਵਿਚਕਾਰ ਤਿੱਖੀਆਂ ਝੜਪਾਂ

ਚੰਡੀਗੜ੍ਹ, 27 ਨਵੰਬਰ (ਚਰਨਜੀਤ ਸਿੰਘ ਸੁਰਖ਼ਾਬ, ਦਲਬੀਰ ਸਿੰਘ) : ਕੇਂਦਰੀ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਦਾ ਘਿਰਾਉ ਕਰਨ ਜਾ ਰਹੇ ਕਿਸਾਨ ਦਿੱਲੀ ਵਲ ਕੂਚ ਕਰ ਰਹੇ ਹਨ। ਸਿੰਧੂ ਬਾਰਡਰ (ਹਰਿਆਣਾ ਦਿੱਲੀ ਬਾਰਡਰ) 'ਤੇ ਪੁਲਿਸ ਵਾਲਿਆਂ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ। ਇਥੇ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਥਾਂ ਥਾਂ 'ਤੇ ਬੈਰੀਕੇਡਿੰਗ ਕੀਤੀ ਗਈ ਸੀ ਪਰ ਕਿਸਾਨਾਂ ਨੇ ਦਿੱਲੀ ਪੁਲਿਸ ਦੀਆਂ ਸਾਰੀਆਂ ਯੋਜਨਾਵਾਂ ਫ਼ੇਲ ਕਰ ਦਿਤੀਆਂ। ਕਿਸਾਨ ਅਜੇ ਵੀ ਦਿੱਲੀ-ਹਰਿਆਣਾ ਬਾਰਡਰਾਂ 'ਤੇ ਡਟੇ ਹੋਏ ਹਨ।
ਇਸੇ ਵਿਚਕਾਰ ਖ਼ਬਰ ਮਿਲੀ ਹੈ ਕਿ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਮਿਲ ਗਈ ਹੈ। ਗ੍ਰਹਿ ਮੰਤਰਾਲੇ ਨੇ ਕਿਸਾਨਾਂ ਅੱਗੇ ਪ੍ਰਸਤਾਵ ਰਖਿਆ ਹੈ ਕਿ ਉਹ ਬੁਰਾਰੀ ਮੈਦਾਨ 'ਚ ਅਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਹਨ।  ਦਿੱਲੀ ਪੁਲਿਸ ਕਮਿਸ਼ਨਰ ਐਨਕੇ ਸ੍ਰੀਵਾਸਤਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਬੁਰਾਰੀ ਖੇਤਰ ਵਿਚ ਨਿਰੰਕਾਰੀ ਸਮਾਗਮ ਮੈਦਾਨ ਵਿਚ ਵਿਰੋਧ ਕਰਨ ਦੀ ਇਜਾਜ਼ਤ ਹੋਵੇਗੀ।  ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਅਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ। ਇਸ ਤੋਂ ਪਹਿਲਾਂ ਹਰਿਆਣਾ ਵਿਚ ਵੀ ਕਈ ਥਾਈਂ ਪੁਲਿਸ ਅਤੇ ਕਿਸਾਨਾਂ ਵਿਚ ਝੜਪਾਂ ਦੇਖਣ ਨੂੰ ਮਿਲੀਆਂ। ਪੁਲਿਸ ਵਲੋਂ ਲਾਏ ਗਏ ਬੈਰੀਕੇਡ, ਪੱਥਰ ਅਤੇ ਮਿੱਟੀ ਦੇ ਢੇਰ ਹਟਾ ਕੇ ਕਿਸਾਨ ਹਰਿਆਣਾ ਵਿਚ ਦਾਖ਼ਲ ਹੋ ਗਏ। ਪੰਜਾਬ ਹਰਿਆਣਾ ਬਾਰਡਰ 'ਤੇ ਹਰਿਆਣਾ ਪੁਲਿਸ ਨੇ ਕੁਲ ਨਂੌ ਥਾਵਾਂ 'ਤੇ ਬਾਰਡਰ ਸੀਲ ਕੀਤਾ ਹੋਇਆ ਸੀ। ਇਨ੍ਹਾਂ ਵਿਚੋਂ 7 ਥਾਵਾਂ 'ਤੇ ਕਿਸਾਨਾਂ ਨੇ ਬੈਰੀਕੇਡ ਤੋੜੇ ਤਾਂ ਤਿੰਨ ਥਾਵਾਂ 'ਤੇ ਪੁਲਿਸ ਨਾਲ ਉਨ੍ਹਾਂ ਦੀ ਝੜਪ ਵੀ ਹੋ ਗਈ। ਪੂਰਾ ਦਿਨ ਬਾਰਡਰ 'ਤੇ ਤਣਾਅਪੂਰਨ ਮਾਹੌਲ ਰਿਹਾ। ਸੱਭ ਤੋਂ ਪਹਿਲਾਂ ਡੱਬਵਾਲੀ ਤੋਂ ਜਦੋਂ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧੇ ਤਾਂ ਪੁਲਿਸ ਨੇ ਰਸਤੇ 'ਚ ਵੱਡੇ-ਵੱਡੇ ਖੱਡੇ ਪੁੱਟ ਦਿਤੇ। ਇਸ ਤੋਂ ਇਲਾਵਾ ਵੱਡੀਆਂ-ਵੱਡੀਆਂ ਸੀਵਰੇਜ ਪਾਈਪਾਂ ਵੀ ਸੜਕਾਂ 'ਤੇ ਸੁੱਟ ਦਿਤੀਆਂ ਗਈਆਂ ਪਰ ਕਿਸਾਨਾਂ ਨੇ ਸਾਰੀਆਂ ਰੋਕਾਂ ਹਟਾ ਕੇ ਦਿੱਲੀ ਵਲ ਚਾਲੇ ਪਾ ਦਿਤੇ।
ਦੂਸਰੇ ਪਾਸੇ ਸੰਗਰੂਰ ਜ਼ਿਲ੍ਹੇ 'ਚ ਖਨੌਰੀ ਬਾਰਡਰ ਨੇੜੇ ਕਿਸਾਨ ਦਿੱਲੀ ਵਲ ਕੂਚ ਕਰ ਰਹੇ ਸਨ। ਕਿਸਾਨਾਂ ਨੇ ਇਥੇ ਬਾਰਡਰ 'ਤੇ ਸੁੱਟੇ ਗਏ ਮਿੱਟੀ ਦੇ ਢੇਰਾਂ ਨੂੰ ਹਟਾ ਦਿਤਾ।  ਕਿਸਾਨਾਂ ਨੇ ਦਿੱਲੀ ਕੂਚ ਲਈ ਸ਼ੰਭੂ ਬਾਰਡਰ 'ਤੇ ਕਿਸਾਨਾਂ ਤੇ ਹਰਿਆਣਾ ਪੁਲਿਸ ਵਿਚਕਾਰ ਅੱਜ ਮੁੜ ਟਕਰਾਅ ਪੈਦਾ ਹੋ ਗਿਆ। ਪੁਲਿਸ ਨੇ ਕਿਸਾਨਾਂ 'ਤੇ ਵਾਟਰ ਕੈਨਨ ਰਾਹੀਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਤੇ ਅੱਥਰੂ ਗੈਸ ਦੇ ਗੋਲ਼ੇ ਛੱਡੇ। ਬਾਅਦ ਵਿਚ ਕਿਸਾਨਾਂ ਨੇ ਬੈਰੀਕੇਡ ਤੇ ਹੋਰ ਰੋਕਾਂ ਹਟਾ ਦਿਤੀਆਂ ਤੇ ਹਰਿਆਣਾ ਦੀ ਹੱਦ 'ਚ ਪ੍ਰਵੇਸ਼ ਕਰ ਗਏ। ਉਧਰ ਡੱਬਵਾਲੀ ਨੇੜੇ ਪੰਜਾਬ-ਹਰਿਆਣਾ ਬਾਰਡਰ 'ਤੇ ਹਰਿਆਣਾ ਪੁਲਿਸ ਦੇ ਬੈਰੀਕੇਡ ਤੋੜ ਦਿਤੇ ਹਨ। ਕਿਸਾਨਾਂ ਦਾ ਇਸ ਦੌਰਾਨ ਪੁਲਿਸ ਦੇ ਨਾਲ ਟਕਰਾਅ ਵੀ ਹੋਇਆ। ਬਠਿੰਡਾ 'ਚ ਡੂਮਵਾਲੀ ਬਾਰਡਰ 'ਤੇ ਵੀ ਕਿਸਾਨਾਂ ਨੇ ਬੈਰੀਕੇਡ ਤੇ ਪੁਲਿਸ ਦਾ ਨਾਕਾ ਤੋੜ ਦਿਤਾ। ਕਿਸਾਨ ਆਗੂ ਮੁਜ਼ਾਹਰਾਕਾਰੀਆਂ ਨੂੰ ਅਪੀਲ ਕਰ ਰਹੇ ਸਨ ਕਿ ਉਹ ਗਿੱਲਾ ਕੱਪੜਾ ਮੂੰਹ 'ਤੇ ਬੰਨ੍ਹਣ ਤਾਂ ਜੋ

ਅੱਥਰੂ ਗੈਸ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਬਾਅਦ ਵਿਚ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਘੱਗਰ ਦਰਿਆ ਨੇੜੇ ਹਰਿਆਣਾ ਪੁਲਿਸ ਵਲੋਂ ਲਗਾਏ
ਬੈਰੀਕੇਡ ਹਟਾ ਦਿਤੇ ਤੇ ਸ਼ੰਭੂ ਟੋਲ-ਪਲਾਜ਼ਾ ਵੱਲ ਵਧਣ ਲੱਗੇ।
ਜਿਵੇਂ ਹੀ ਕਿਸਾਨ ਦਿੱਲੀ ਨੇੜੇ ਪਹੁੰਚੇ ਤਾਂ ਕਿਸਾਨਾਂ ਅਤੇ ਸੁਰੱਖਿਆਕਰਮੀਆਂ ਵਿਚਕਾਰ ਦਿੱਲੀ ਬਹਾਦਰਗੜ੍ਹ ਰਾਜਮਾਰਗ ਕੋਲ ਟਿਕਰੀ ਬਾਰਡਰ 'ਤੇ ਝੜਪ ਹੋ ਗਈ। ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਇਸਤੇਮਾਲ ਕੀਤੇ। ਇਸ ਤੋਂ ਪਹਿਲਾਂ ਸਿੰਧੂ ਬਾਰਡਰ 'ਤੇ ਪੁਲਿਸ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦਾ ਇਸਤੇਮਾਲ ਕੀਤਾ।
 ਉਧਰ ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲਿਸ ਦੀ ਉਸ ਮੰਗ ਨੂੰ ਸਿਰੇ ਤੋਂ ਖ਼ਾਰਜ ਕਰ ਦਿਤਾ, ਜਿਸ 'ਚ ਕਿਹਾ ਗਿਆ ਸੀ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਦੇ 9 ਸਟੇਡੀਅਮ ਨੂੰ ਅਸਥਾਈ ਜੇਲ ਬਣਾਉਣ ਦੀ ਇਜਾਜ਼ਤ ਦਿਤੀ ਜਾਵੇ। ਇਸ ਬਾਰੇ ਦਿੱਲੀ ਸਰਕਾਰ ਵਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਇਸ 'ਚ ਦਿੱਲੀ ਪੁਲਿਸ ਦੀ ਇਸ ਮੰਗ ਨੂੰ ਖਾਰਜ ਕਰ ਦਿਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਤੁਰਤ ਮੰਗਾਂ ਮੰਨਣੀਆਂ ਚਾਹੀਦੀਆਂ ਹਨ। ਕਿਸਾਨਾਂ ਨੂੰ ਜੇਲਾਂ 'ਚ ਪਾਉਣ ਇਸ ਦਾ ਕੋਈ ਹੱਲ ਨਹੀਂ ਹੈ। ਇਨ੍ਹਾਂ ਦਾ ਅੰਦੋਲਨ ਬਿਲਕੁਲ ਅਹਿੰਸਕ ਹੈ। ਅਹਿੰਸਕ ਤਰੀਕੇ ਨਾਲ ਅੰਦੋਲਨ ਕਰਨਾ ਹਰ ਭਾਰਤੀ ਸੰਵਧਾਨਿਕ ਅਧਿਕਾਰ ਹੈ। ਉਸ ਲਈ ਜੇਲ 'ਚ ਨਹੀਂ ਪਾਇਆ ਜਾ ਸਕਦਾ, ਇਸਲਈ ਸਟੇਡੀਅਮ ਨੂੰ ਜੇਲ ਬਣਾਉਣ ਦੀ ਦਿੱਲੀ ਪੁਲਿਸ ਦੀ ਇਸ ਅਰਜ਼ੀ ਨੂੰ ਦਿੱਲੀ ਸਰਕਾਰ ਨੂੰ ਤੁਰਤ ਖਾਰਜ ਕਰ ਸਕਦੀ ਹੈ।
   ਭਾਵੇਂ ਹਰਿਆਣਾ-ਦਿੱਲੀ ਬਾਰਡਰ 'ਤੇ ਲੱਖਾਂ ਦੀ ਗਿਣਤੀ 'ਚ ਕਿਸਾਨ ਦੁਪਹਿਰ ਤਕ ਇਕੱਠੇ ਹੋ ਚੁਕੇ ਸਨ ਪਰ ਅਜੇ ਵੀ ਪੰਜਾਬ ਤੋਂ ਕਿਸਾਨਾਂ ਦੇ ਵੱਡੇ-ਵੱਡੇ ਕਾਫ਼ਲੇ ਦਿੱਲੀ ਵਲ ਵਧ ਰਹੇ ਹਨ। ਅੱਜ ਭਾਰਤੀ ਕਿਸਾਨ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਕ ਵੱਡਾ ਕਾਫ਼ਲਾ ਖਨੌਰੀ ਬਾਰਡਰ ਰਾਹੀਂ ਹਰਿਆਣਾ ਅੰਦਰ ਦਾਖ਼ਲ ਹੋਇਆ। ਇਹ ਕਾਫ਼ਲਾ ਕਰੀਬ ਢਾਈ ਤੋਂ ਪੌਣੇ ਤਿੰਨ ਘੰਟੇ ਤਕ ਹਰਿਆਣਾ ਅੰਦਰ ਦਾਖ਼ਲ ਹੁੰਦਾ ਰਿਹਾ। ਹਜ਼ਾਰਾਂ ਦੀ ਗਿਣਤੀ 'ਚ ਵਾਹਨ ਇਸ ਕਾਫ਼ਲੇ ਵਿਚ ਦੇਖਣ ਨੂੰ ਮਿਲੇ।imageimage

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement