ਕਿਹਾ : ਦੋਵਾਂ ਵੱਲੋਂ ਮੇਰੀ ਬੱਚੀ ਦਾ ਉਡਾਇਆ ਗਿਆ ਮਜ਼ਾਕ
ਜਲੰਧਰ : ਜਲੰਧਰ ’ਚ 13 ਸਾਲਾ ਬੱਚੀ ਦੇ ਕਤਲੇ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਬੱਚੀ ਦੀ ਮਾਂ ਨੇ ਏ.ਸੀ.ਪੀ. ਗਗਨਦੀਪ ਸਿੰਘ ਅਤੇ ਥਾਣਾ ਰਾਮੰਡੀ ਦੇ ਐਸ.ਐਚ.ਓ. ਮਨਿਜੰਦਰ ਸਿੰਘ ’ਤੇ ਧਮਕਾਉਣ ਦਾ ਆਰੋਪ ਲਗਾਇਆ। ਸ਼ਿਕਾਇਤ ’ਚ ਬੱਚੀ ਦੀ ਮਾਂ ਨੇ ਕਿਹਾ ਕਿ ਗਗਨਦੀਪ ਸਿੰਘ ਅਤੇ ਐਸ.ਐਚ.ਓ. ਮਨਜਿੰਦਰ ਸਿੰਘ ਨੇ ਡਰਾਇਆ ਧਮਕਾਇਆ ਅਤੇ ਕਿਹਾ ਕਿ ਜੇਕਰ ਏ.ਐਸ.ਆਈ. ਮੰਗਤ ਰਾਮ ਅਤੇ ਪੁਲਿਸ ਪਾਰਟੀ ਵਿਰੁੱਧ ਕੋਈ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਹਾਡੇ ਪਰਿਵਾਰ ਦੇ ਸਰਕਾਰੀ ਮੁਲਾਜ਼ਮ ਲਈ ਖਤਰਾ ਪੈਦਾ ਕਰ ਦੇਣਗੇ। ਦੋਵਾਂ ਵੱਲੋਂ ਮੇਰੀ ਬੇਟੀ ਦਾ ਮਜ਼ਾਕ ਉਡਾਇਆ ਗਿਆ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਬੱਚੀ ਦੀ ਮਾਂ ਨੇ ਅੱਗੇ ਕਿਹਾ ਕਿ ਮੈਨੂੰ ਅੱਜ ਦੋਵੇਂ ਪੁਲਿਸ ਮੁਲਾਜ਼ਮਾਂ ਤੋਂ ਅੱਜ ਵੀ ਖਤਰਾ ਹੈ।
ਪੀੜਤ ਬੱਚੀ ਦੀ ਮਾਂ ਨੇ ਸੀ.ਪੀ. ਧਨਪ੍ਰੀਤ ਕੌਰ ਨੂੰ ਏ.ਸੀ.ਪੀ. ਅਤੇ ਐਸ.ਐਚ.ਓ. ਖਿਲਾਫ਼ ਸ਼ਿਕਾਇਤ ਦਿੱਤੀ। ਪੀੜਤਾ ਵੱਲੋਂ ਸ਼ਿਕਾਇਤ ਦੀ ਕਾਪੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਡੀ.ਜੀ.ਪੀ. ਗੌਰਵ ਯਾਦਵ ਨੂੰ ਵੀ ਭੇਜੀ। ਸੀ.ਪੀ. ਧਨਪ੍ਰੀਤ ਕੌਰ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਸ਼ਿਕਾਇਤ ’ਚ ਮਾਂ ਨੇ ਕਿਹਾ ਕਿ ਮਾਮਲਾ ਦਰਜ ਹੋਣ ਤੋਂ ਪਹਿਲਾਂ ਅਤੇ ਬਾਅਦ ਪਰਿਵਾਰ ਨੂੰ ਅਲੱਗ-ਅਲੱਗ ਤਰੀਕੇ ਨਾਲ ਡਰਾਇਆ ਗਿਆ। ਪੀੜਤਾ ਨੇ ਅੱਗੇ ਕਿਹਾ ਕਿ ਮੇਰੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਅਤੇ ਮੈਨੂੰ ਘੱਟ ਹੀ ਉਮੀਦ ਹੈ ਕਿ ਮੈਨੂੰ ਇਨਸਾਫ਼ ਮਿਲੇਗਾ। ਪੀੜਤਾ ਨੇ ਕਿਹਾ ਕਿ ਉਕਤ ਪੁਲਿਸ ਅਫ਼ਸਰਾਂ ਦੇ ਰਹਿੰਦੇ ਹੋਏ ਕੇਸ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਪੀੜਤ ਬੱਚੀ ਦੀ ਮਾਂ ਨੇ ਕਿਹਾ ਕਿ ਏ.ਐਸ.ਆਈ. ਮੰਗਤ ਰਾਮ, ਉਸਦੀ ਪੁਲਿਸ ਪਾਰਟੀ ਏ.ਸੀ.ਪੀ. ਗਗਨਦੀਪ ਸਿੰਘ ਅਤੇ ਐਸ.ਐਚ. ਓ. ਮਨਿਜੰਦਰ ਸਿੰਘ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇ।
