
ਥਾਲੀਆਂ ਖੜਕਾ ਕੇ ਬੱਚਿਆਂ ਨੇ ਕੀਤੀ ਮੋਦੀ ਨੂੰ ਅਪੀਲ 'ਮਨ ਕੀ ਬਾਤ ਨਹੀਂ ਕਿਸਾਨਾਂ ਨਾਲ ਬਾਤ ਕਰੋ'
ਸ੍ਰੀ ਮੁਕਤਸਰ ਸਾਹਿਬ, 27 ਦਸੰਬਰ (ਰਣਜੀਤ ਸਿੰਘ) : ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕਿਸਾਨ ਜਥੇਬੰਦੀਆਂ ਦਾ ਸਾਥ ਦਿੰਦੇ ਹੋਏ ਛੋਟੇ ਬੱਚਿਆਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ 'ਮਨ ਕੀ ਬਾਤ' ਦੇ ਬਰਾਬਰ ਥਾਲੀਆਂ ਖੜਕਾਈਆਂ | ਕਿਸਾਨ ਜਥੇਬੰਦੀਆਂ ਵਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ 'ਮਨ ਕੀ ਬਾਤ' ਦੇ ਬਰਾਬਰ ਥਾਲੀਆਂ ਖੜਕਾਉਣ ਦੇ ਦਿਤੇ ਪ੍ਰੋਗਰਾਮ ਨੂੰ ਜਿਥੇ ਸੂਬੇ 'ਚ ਵੱਖ-ਵੱਖ ਜਥੇਬੰਦੀਆਂ ਨੇ ਹੁੰਗਾਰਾ ਦਿਤਾ | ਉਥੇ ਹੀ ਇਸ ਸੱਦੇ 'ਚ ਕਿਸਾਨਾਂ ਨਾਲ ਛੋਟੇ-ਛੋਟੇ ਬੱਚੇ ਵੀ ਖੜੇ ਨਜ਼ਰ ਆਏ | ਸ੍ਰੀ ਮੁਕਤਸਰ ਸਾਹਿਬ ਵਿਖੇ ਛੋਟੇ ਬੱਚਿਆਂ ਨੇ ਜਿੱਥੇ ਪ੍ਰੋਗਰਾਮ 'ਮਨ ਕੀ ਬਾਤ' ਦੇ ਬਰਾਬਰ ਥਾਲੀਆਂ ਖੜਕਾਈਆਂ, ਉਥੇ ਹੀ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਨ ਦੀ ਗੱਲ ਨਾ ਕਰਨ ਸਗੋਂ ਕਿਸਾਨਾਂ ਨਾਲ ਗੱਲ ਕਰਨ |
ਬੱਚਿਆਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਤਾਂ ਅਸੀ ਫਿਰ ਮਨ ਕੀ ਬਾਤ 'ਚ ਉਨ੍ਹਾਂ ਦੀ ਗੱਲ ਕਿਉਂ ਸੁਣੀਏ |
ਫ਼ੋਟੋ : ਮੁਕਤਸਰ-ਥਾਲੀਆਂ