
ਸਿੰਘੂ ਬਾਰਡਰ ਦੀਆਂ ਟਰਾਲੀਆਂ 'ਤੇ ਵੀ ਮਕਬੂਲ ਹੈ 'ਰੋਜ਼ਾਨਾ ਸਪੋਕਸਮੈਨ'
'ਸਪੋਕਸਮੈਨ' ਦੀਆਂ ਨਿਰਪੱਖ ਰੀਪੋਰਟਾਂ ਦੀ ਹੁੰਦੀ ਹੈ ਤਾਰੀਫ਼
ਸਿੰਘੂ ਬਾਰਡਰ, 27 ਦਸੰਬਰ : ਸਿੰਘੂ ਬਾਰਡਰ 'ਤੇ ਚਲ ਰਹੇ ਕਿਸਾਨੀ ਸੰਘਰਸ਼ ਵਿਚ 'ਰੋਜ਼ਾਨਾ ਸਪੋਕਸਮੈਨ' ਵੀ ਮਕਬੂਲ ਹੈ ਅਤੇ ਆਮ ਹੀ ਕਿਸਾਨ ਟਰਾਲੀਆਂ 'ਤੇ ਪੜ੍ਹਦੇ ਵੇਖੇ ਗਏ |
ਇਸ ਸਬੰਧੀ ਸਪੋਕਸਮੈਨ ਵਲੋਂ ਜਦੋਂ ਮੋਗੇ ਦੇ ਭਿੰਡਰ ਕਲਾਂ ਤੋਂ ਆਏ ਕਿਸਾਨ ਸ਼ਮਸ਼ੇਰ ਸਿੰਘ, ਰਣਧੀਰ ਸਿੰਘ, ਤੇ ਸੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਨੇ ਕਿਸਾਨੀ ਸੰਘਰਸ਼ ਵਿਚ ਕਿਸਾਨਾਂ ਦਾ ਡਟ ਕੇ ਸਾਥ ਹੀ ਨਹੀਂ ਦਿੱਤਾ ਸਗੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਪਣੀਆਂ ਨਿਰਪੱਖ ਰੀਪੋਰਟਾਂ ਪੇਸ਼ ਕਰ ਕੇ ਅਪਣੇ ਆਜ਼ਾਦ ਹੋਣ ਦਾ ਸਬੂਤ ਵੀ ਦਿਤਾ ਹੈ¢ ਉਨ੍ਹਾਂ ਦਸਿਆ ਕਿ ਸਿੰਘੂ ਬਾਰਡਰ 'ਤੇ ਰੋਜ਼ਾਨਾ ਹੀ 'ਸਪੋਕਸਮੈਨ ਅਖ਼ਬਾਰ' ਬਹੁਤ ਆਰਾਮ ਨਾਲ ਮਿਲ ਜਾਂਦਾ ਹੈ ਕਿਉਂਕਿ ਕੁੱਝ ਸੱਜਣ 'ਰੋਜ਼ਾਨਾ ਸਪੋਕਸਮੈਨ' ਟਰਾਲੀਆਂ ਵਿਚ ਵੰਡਣ ਦੀ ਸੇਵਾ ਕਰਦੇ ਹਨ¢ ਕਿਸਾਨੀ ਸੰਘਰਸ਼ ਬਾਰੇ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਇਹ ਸੰਘਰਸ਼ ਮੁਕੰਮਲ ਨਹੀਂ ਹੋ ਜਾਂਦਾ ਅਤੇ ਤਿੰਨ ਖੇਤੀ ਕਾਨੂੰਨ ਵਾਪਸ ਨਰਿੰਦਰ ਮੋਦੀ ਵਲੋਂ ਨਹੀਂ ਲਏ ਜਾਂਦੇ ਉਹ ਵਾਪਸ ਪਿੰਡਾਂ ਨੂੰ ਨਹੀਂ ਜਾਣਗੇ | ਉਨ੍ਹਾਂ ਕਿਹਾ ਕਿ ਉਹ ਹਾਰ ਕੇ ਪਿੰਡ ਨਹੀਂ ਜਾਣਗੇ ਕਿਉਂਕਿ ਉਹ ਅਪਣੇ ਬੱਚਿਆਂ ਨੂੰ ਕੀ ਮੂੰਹ ਦਿਖਾਉਣਗੇ ਕਿਉਂਕਿ ਤੁਰਨ ਲੱਗਿਆਂ ਬੱਚਿਆਂ ਨੇ ਕਿਹਾ ਸੀ,''ਬਾਪੂ ਅਸੀਂ ਖੇਤੀ ਵੇਖ ਲਵਾਂਗੇ ਤੂੰ ਮੋਦੀ ਨੂੰ ਜਾ ਕੇ ਵੇਖ ਆ |''
image