
ਥਾਣਾ ਫੇਜ਼ 1 ਦੀ ਪੁਲਿਸ ਟੀਮ ਨੇ 52 ਗ੍ਰਾਮ ਹੈਰੋਇਨ ਸਮੇਤ ਸੁਖਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ।
ਮੋਹਾਲੀ: ਥਾਣਾ ਫੇਜ਼ 1 ਦੀ ਪੁਲਿਸ ਟੀਮ ਨੇ 52 ਗ੍ਰਾਮ ਹੈਰੋਇਨ ਸਮੇਤ ਸੁਖਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਵਲੋਂ ਵਿਅਕਤੀ ਖਿਲਾਫ 26 ਦਸੰਬਰ 2021 ਨੂੰ ਐੱਨ.ਡੀ.ਪੀ.ਐੱਸ. ਐਕਟ ਤਹਿਤ ਐੱਫ.ਆਈ.ਆਰ. ਨੰਬਰ 237 ਦਰਜ ਕੀਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਫੇਜ਼ 1 ਦੇ ਐੱਸ.ਐੱਚ.ਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ।