
ਸ਼ੇਅਰ ਬਾਜ਼ਾਰ : ਸੈਂਸੈਕਸ 'ਚ 296 ਅੰਕਾਂ ਦਾ ਵਾਧਾ ਤੇ ਨਿਫ਼ਟੀ ਵੀ 17086 ਦੇ ਪੱਧਰ 'ਤੇ ਹੋਇਆ ਬੰਦ
ਮੁੰਬਈ, 27 ਦਸੰਬਰ : ਅੱਜ ਸੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ ਹੈ | ਬੰਬਈ ਸਟਾਕ ਐਕਸਚੇਂਜ (ਬੀ. ਐਸ. ਈ.) ਦਾ ਸੈਂਸੈਕਸ 296 ਅੰਕ ਵਧ ਕੇ 57420 'ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 82 ਅੰਕ ਵਧ ਕੇ 17086 'ਤੇ ਬੰਦ ਹੋਇਆ |
ਬੀਐਸਈ ਸੈਂਸੈਕਸ 176 ਅੰਕ ਡਿੱਗ ਕੇ 56,948 'ਤੇ ਅਤੇ 57512 ਆਪਣੇ ਉਪਰਲੇ ਪੱਧਰ 'ਤੇ ਸੀ | ਇਸ ਨੇ ਦਿਨ ਦੇ ਦੌਰਾਨ 56,543 ਦੇ ਹੇਠਲੇ ਪੱਧਰ 'ਤੇ ਬਣਾਇਆ | ਸੈਂਸੈਕਸ ਦੇ 30 ਸ਼ੇਅਰਾਂ 'ਚੋਂ 5 ਸ਼ੇਅਰ ਗਿਰਾਵਟ 'ਚ ਅਤੇ 25 ਵਾਧੇ ਨਾਲ ਕਾਰੋਬਾਰ ਕਰਦੇ ਦਿਖਾਈ ਦਿਤੇ | ਸਭ ਤੋਂ ਵੱਧ ਨੁਕਸਾਨ ਏਅਰਟੈਲ, ਰਿਲਾਇੰਸ, ਮਾਰੂਤੀ, ਇੰਡਸਇੰਡ ਬੈਂਕ ਅਤੇ ਏਸ਼ੀਅਨ ਪੇਂਟਸ ਆਦਿ ਦਾ ਹੋਇਆ | ਆਰਬੀਐਲ ਬੈਂਕ ਦੇ ਸ਼ੇਅਰ ਅੱਜ 17.83 ਫ਼ੀ ਸਦੀ ਦੀ ਗਿਰਾਵਟ ਨਾਲ 141.75 ਰੁਪਏ 'ਤੇ ਬੰਦ ਹੋਏ | ਇਹ ਦਿਨ ਦੇ ਦੌਰਾਨ 20 ਫ਼ੀ ਸਦੀ ਤੋਂ ਵੱਧ ਟੁੱਟ ਗਿਆ ਸੀ | ਥੋੜ੍ਹੀ ਦੇਰ ਬਾਅਦ ਕੁਝ ਸੰਭਲ ਗਿਆ | ਇਸ ਦਾ ਕਾਰਨ ਇਹ ਹੈ ਕਿ ਇਸ ਦੇ ਐਮਡੀ ਵਿਸਵਵੀਰ ਆਹੂਜਾ ਨੂੰ ਜਬਰੀ ਛੁੱਟੀ 'ਤੇ ਭੇਜ ਦਿਤਾ ਗਿਆ ਹੈ | ਨਤੀਜੇ ਵਜੋਂ ਨਿਵੇਸਕ ਇਸਦੇ ਸ਼ੇਅਰ ਵੇਚ ਰਹੇ ਹਨ | ਇਸ ਸਾਲ ਜਨਵਰੀ 'ਚ ਇਸ ਦਾ ਸਟਾਕ 274 ਰੁਪਏ ਸੀ |
ਨਿਫ਼ਟੀ ਦੇ 50 ਸ਼ੇਅਰਾਂ 'ਚੋਂ 10 ਸ਼ੇਅਰ ਗਿਰਾਵਟ ਨਾਲ ਅਤੇ 40 ਵਾਧੇ ਨਾਲ ਬੰਦ ਹੋਏ | ਸਿਪਲਾ, ਟੇਕ ਮਹਿੰਦਰਾ, ਡਾ. ਰੈਡੀ ਅਤੇ ਕੋਟਕ ਬੈਂਕ ਵਧਣ ਵਾਲੇ ਪ੍ਰਮੁੱਖ ਸਟਾਕਾਂ ਵਿਚੋਂ ਸਨ | ਹਿੰਡਾਲਕੋ, ਬਿ੍ਟਾਨੀਆ, ਮਾਰੂਤੀ, ਇੰਡਸਇੰਡ ਬੈਂਕ ਅਤੇ ਹੋਰ ਗਿਰਾਵਟ ਦੇ ਸਟਾਕ ਵਿਚ ਸ਼ਾਮਲ ਸਨ | ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ਼ (ਬੀ. ਐਸ. ਈ.) ਦਾ ਸੈਂਸੈਕਸ 202 ਅੰਕ ਡਿੱਗ ਕੇ 57113 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 69 ਅੰਕ ਡਿੱਗ ਕੇ 17,003 'ਤੇ ਬੰਦ ਹੋਇਆ | (ਏਜੰਸੀ)